Sargun Mehta: ਸਰਗੁਨ ਮਹਿਤਾ ਬੇਹੱਦ ਕਿਊਟ ਅੰਦਾਜ਼ 'ਚ ਡਾਂਸ ਕਰਦੀ ਹੋਈ ਆਈ ਨਜ਼ਰ,ਵੇਖੋ ਵੀਡੀਓ

ਸਰਗੁਨ ਮਹਿਤਾ ਤੇ ਗੁਰਨਾਮ ਭੁੱਲਰ ਫ਼ਿਲਮ 'ਸੋਹਰਿਆਂ ਦਾ ਪਿੰਡ ਆ ਗਿਆ ਤੋਂ ਬਾਅਦ ਇੱਕ ਵਾਰ ਫਿਰ ਇੱਕਠੇ ਧਮਾਲਾਂ ਪਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਦੱਸ ਦੇਈਏ ਕਿ ਦੋਵੇਂ ਕਲਾਕਾਰਾਂ ਦੀ ਨਵੀਂ ਫਿਲਮ 'ਨਿਗਾਹ ਮਾਰਦਾ ਆਈ ਵੇ' ਜਲਦ ਹੀ ਰਿਲੀਜ਼ ਹੋਣ ਵਾਲੀ ਹੈ। ਹਾਲ ਹੀ 'ਚ ਸਰਗੁਨ ਮਹਿਤਾ ਨੇ ਸੋਸ਼ਲ ਮੀਡੀਆ 'ਤੇ ਆਪਣੀ ਇੱਕ ਡਾਂਸ ਵੀਡੀਓ ਸ਼ੇਅਰ ਕੀਤੀ ਹੈ, ਜਿਸ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।

By  Pushp Raj February 21st 2023 01:15 PM -- Updated: February 21st 2023 01:17 PM

Sargun Mehta video: ਪੰਜਾਬ ਦੀ ਮਸ਼ਹੂਰ ਅਦਾਕਾਰ ਸਰਗੁਨ ਮਹਿਤਾ ਇਨ੍ਹੀਂ ਦਿਨੀਂ  ਆਪਣੀ ਫ਼ਿਲਮ 'ਨਿਗਾਹ ਮਾਰਦਾ ਆਈਂ ਵੇ' ਨੂੰ ਲੈ ਕੇ ਸੁਰਖੀਆਂ ਦੇ ਵਿੱਚ ਹੈ। ਹਾਲ ਹੀ ਵਿੱਚ ਅਦਾਕਾਰ ਨੇ ਸੋਸ਼ਲ ਮੀਡੀਆ 'ਤੇ ਆਪਣੀ ਇੱਕ ਡਾਂਸ ਵੀਡੀਓ ਸ਼ੇਅਰ ਕੀਤੀ ਹੈ, ਜਿਸ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। 

ਦੱਸ ਦਈਏ ਕਿ ਸਰਗੁਨ ਮਹਿਤਾ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਫੈਨਜ਼ ਨਾਲ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਨਾਲ ਜੁੜੀਆਂ ਗੱਲਾਂ ਸ਼ੇਅਰ ਕਰਦੀ ਹੈ। ਮੌਜੂਦਾ ਸਮੇਂ ਵਿੱਚ ਸਰਗੁਨ ਮਹਿਤਾ ਨੇ ਆਪਣੀ ਨਵੀਂ ਫ਼ਿਲਮ 'ਨਿਗਾਹ ਮਾਰਦਾ ਆਈਂ ਵੇ'ਦੀ ਪ੍ਰਮੋਸ਼ਨ ਵਿੱਚ ਰੁਝੀ ਹੋਈ ਹੈ। 

ਹਾਲ ਹੀ ਵਿੱਚ ਸਰਗੁਨ ਮਹਿਤਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਨਵੀਂ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਵਿੱਚ ਸਰਗੁਨ ਮਹਿਤਾ ਬੇਹੱਦ ਕਿਊਟ ਅੰਦਾਜ਼ ਵਿੱਚ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ। ਇਸ ਡਾਂਸ ਵੀਡੀਓ ਦੀ ਬੈਕਗ੍ਰਾਊਂਡ ਬਾਲੀਵੁੱਡ ਗੀਤ 'ਓਫ ਮੇਰੇ ਦਿਲ ਥੋੜੀ ਖਾਲ੍ਹੀ ਸੀ ਜਗ੍ਹਾ' ਗੀਤ ਚੱਲ ਰਿਹਾ ਹੈ। ਸਰਗੁਨ ਮਹਿਤਾ ਇਸ ਗੀਤ 'ਤੇ ਬੇਹੱਦ ਸ਼ਾਨਦਾਰ ਡਾਂਸ ਸਟੈਪਸ ਕਰ ਰਹੀ ਹੈ। 


ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸਰਗੁਨ ਨੇ ਕੈਪਸ਼ਨ ਦੇ ਵਿੱਚ ਲਿਖਿਆ, "nigahmardaayive 17thmarch in theatres near you।" ਸਰਗੁਨ ਨੇ ਆਪਣੇ ਫੈਨਜ਼ ਨੂੰ ਫ਼ਿਲਮ ਦੀ ਰਿਲੀਜ਼ ਡੇਟ ਦੱਸਦੇ ਹੋਏ ਕਿਹਾ ਕਿ 17 ਮਾਰਚ ਨੂੰ ਫ਼ਿਲਮ 'ਨਿਗਾਹ ਮਾਰਦਾ ਆਈਂ ਵੇ' ਸਿਨੇਮਾ ਘਰਾਂ ਵਿੱਚ ਰਿਲੀਜ਼ ਹੋ ਜਾਵੇਗੀ ਤੇ ਦਰਸ਼ਕ ਇਸ ਨੂੰ ਜ਼ਰੂਰ ਵੇਖਣ। 

ਹੋਰ ਪੜ੍ਹੋ: Bela Bose died: 'ਜੈ ਸੰਤੋਸ਼ੀ ਮਾਂ' ਫੇਮ ਅਦਾਕਾਰਾ ਬੇਲਾ ਬੋਸ ਦਾ ਦਿਹਾਂਤ, 79 ਸਾਲ ਦੀ ਉਮਰ 'ਚ ਲਏ ਆਖ਼ਰੀ ਸਾਹ

ਦੱਸ ਦਈਏ ਕਿ ਸਰਗੁਨ ਮਹਿਤਾ ਤੇ ਗੁਰਨਾਮ ਭੁੱਲਰ ਦੀ ਇਹ ਜੋੜੀ ਪਹਿਲੀ ਵਾਰ ਫ਼ਿਲਮ 'ਸੁਰਖੀ ਬਿੰਦੀ' ਵਿੱਚ ਨਜ਼ਰ ਆਈ ਸੀ। ਇਸ ਤੋਂ ਬਾਅਦ ਫਿਲਮ 'ਸੋਹਰਿਆਂ ਦਾ ਪਿੰਡ ਆ ਗਿਆ' 'ਚ ਇਸ ਜੋੜੀ ਨੇ ਖੂਬ ਵਾਹੋ-ਵਾਹੀ ਬਟੋਰੀ। ਹੁਣ ਇੱਕ ਵਾਰ ਫਿਰ ਤੋਂ ਇਹ ਆਨ ਸਕ੍ਰੀਨ ਜੋੜੀ ਫ਼ਿਲਮ 'ਨਿਗਾਹ ਮਾਰਦਾ ਆਈਂ ਵੇਂ' ਰਾਹੀਂ  ਦਰਸ਼ਕਾਂ ਦੇ ਵਿੱਚ ਆਪਣੀ ਵੱਖਰੀ ਲਵ ਸਟੋਰੀ ਲੈ ਕੇ ਹਾਜ਼ਿਰ ਹੋਣ ਵਾਲੀ ਹੈ। ਦਰਸ਼ਕ ਇਸ ਫ਼ਿਲਮ ਨੂੰ ਵੇਖਣ ਲਈ ਬਹੁਤ ਉਤਸ਼ਾਹਿਤ ਹਨ। 

View this post on Instagram

A post shared by Sargun Mehta (@sargunmehta)


Related Post