Bela Bose died: 'ਜੈ ਸੰਤੋਸ਼ੀ ਮਾਂ' ਫੇਮ ਅਦਾਕਾਰਾ ਬੇਲਾ ਬੋਸ ਦਾ ਦਿਹਾਂਤ, 79 ਸਾਲ ਦੀ ਉਮਰ 'ਚ ਲਏ ਆਖ਼ਰੀ ਸਾਹ

ਬਾਲੀਵੁੱਡ ਦੀ 'ਜੈ ਸੰਤੋਸ਼ੀ ਮਾਂ' ਵਰਗੀਆਂ ਬਲਾਕਬਸਟਰ ਫਿਲਮਾਂ 'ਚ ਨਜ਼ਰ ਆਉਣ ਵਾਲੀ ਮਸ਼ਹੂਰ ਅਦਾਕਾਰਾ ਅਤੇ ਕਲਾਸੀਕਲ ਡਾਂਸਰ ਬੇਲਾ ਬੋਸ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਉਨ੍ਹਾਂ ਨੇ 79 ਸਾਲ ਦੀ ਉਮਰ 'ਚ ਆਖਰੀ ਸਾਹ ਲਿਆ।

Written by  Pushp Raj   |  February 21st 2023 11:59 AM  |  Updated: February 21st 2023 12:31 PM

Bela Bose died: 'ਜੈ ਸੰਤੋਸ਼ੀ ਮਾਂ' ਫੇਮ ਅਦਾਕਾਰਾ ਬੇਲਾ ਬੋਸ ਦਾ ਦਿਹਾਂਤ, 79 ਸਾਲ ਦੀ ਉਮਰ 'ਚ ਲਏ ਆਖ਼ਰੀ ਸਾਹ

Bela Bose death news: ਬਾਲੀਵੁੱਡ ਤੋਂ ਇੱਕ ਦੁੱਖਦ ਖਬਰ ਸਾਹਮਣੇ  ਆਈ ਹੈ। 'ਸ਼ਿਕਾਰ', 'ਜੀਨੇ ਕੀ ਰਾਹ' ਅਤੇ 'ਜੈ ਸੰਤੋਸ਼ੀ ਮਾਂ' ਵਰਗੀਆਂ ਬਲਾਕਬਸਟਰ ਫਿਲਮਾਂ 'ਚ ਨਜ਼ਰ ਆਉਣ ਵਾਲੀ ਮਸ਼ਹੂਰ ਅਦਾਕਾਰਾ ਅਤੇ ਕਲਾਸੀਕਲ ਡਾਂਸਰ ਬੇਲਾ ਬੋਸ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਉਨ੍ਹਾਂ ਨੇ 79 ਸਾਲ ਦੀ ਉਮਰ 'ਚ ਆਖਰੀ ਸਾਹ ਲਿਆ। 


 ਬੇਲਾ ਬੋਸ ਨੇ ਆਪਣੀ ਅਦਾਕਾਰੀ ਦੀ ਲੰਬੀ ਪਾਰੀ ਖੇਡੀ ਹੈ। ਉਸ ਨੇ ਮਨੀਪੁਰੀ ਕਲਾਸੀਕਲ ਡਾਂਸ ਫਾਰਮ ਵਿੱਚ ਮੁਹਾਰਤ ਹਾਸਲ ਕੀਤੀ ਸੀ। ਬੇਲਾ ਬੋਸ ਦੇ ਦਿਹਾਂਤ ਦੀ ਖ਼ਬਰ ਨਾਲ ਪੂਰੀ ਫ਼ਿਲਮ ਇੰਡਸਟਰੀ 'ਚ ਸੋਗ ਦੀ ਲਹਿਰ ਦੌੜ ਗਈ ਹੈ। ਪ੍ਰਸ਼ੰਸਕ ਵੀ ਇਸ ਦਿੱਗਜ ਅਦਾਕਾਰਾ ਨੂੰ ਨਮ ਅੱਖਾਂ ਨਾਲ ਸ਼ਰਧਾਂਜਲੀ ਦੇ ਰਹੇ ਹਨ।

ਬਾਲੀਵੁੱਡ ਦੀ ਦਿੱਗਜ ਅਦਾਕਾਰਾ ਬੇਲਾ ਬੋਸ ਨੇ 200 ਤੋਂ ਵੱਧ ਹਿੰਦੀ ਅਤੇ ਖੇਤਰੀ ਭਾਸ਼ਾ ਵਾਲੀ ਭਾਰਤੀ ਫਿਲਮਾਂ 'ਚ ਕੰਮ ਕੀਤਾ ਹੈ। ਇੱਕ ਪੜਾਅ 'ਤੇ ਉਹ ਅਰੁਣਾ ਇਰਾਨੀ ਅਤੇ ਹੈਲਨ ਦੇ ਨਾਲ ਇੱਕ ਮਸ਼ਹੂਰ ਡਾਂਸਰ ਵਜੋਂ ਵੀ ਮਸ਼ਹੂਰ ਹੋਈ। ਬੇਲਾ ਬਹੁ-ਪ੍ਰਤੀਭਾਸ਼ਾਲੀ ਅਦਾਕਾਰਾ ਸੀ।


ਹੋਰ ਪੜ੍ਹੋ: 'Ji Wife Ji': ਕਪਿਲ ਸ਼ਰਮਾ ਬੇਹੱਦ ਮਜ਼ੇਦਾਰ ਅੰਦਾਜ਼ 'ਚ ਫ਼ਿਲਮ 'ਜੀ ਵਾਈਫ ਜੀ' ਦੀ ਪ੍ਰਮੋਸ਼ਨ ਕਰਦੇ ਆਏ ਨਜ਼ਰ, ਵੇਖੋ ਵੀਡੀਓ

ਬੇਲਾ ਬੋਸ ਦੀ ਪਹਿਲੀ ਮੁੱਖ ਭੂਮਿਕਾ 1962 ਦੀ ਫਿਲਮ 'ਸੌਤੇਲਾ ਭਾਈ' ਵਿੱਚ 21 ਸਾਲ ਦੀ ਉਮਰ ਵਿੱਚ ਸੀ। ਇਸ ਵਿੱਚ ਉਨ੍ਹਾਂ ਦੇ ਉਲਟ ਗੁਰੂ ਦੱਤ ਨਜ਼ਰ ਆਏ। ਅਦਾਕਾਰਾ ਨੂੰ ਰਾਜ ਕਪੂਰ ਨਾਲ ਵੱਡਾ ਬ੍ਰੇਕ ਮਿਲਿਆ। ਉਨ੍ਹਾਂ ਨੇ 'ਮੈਂ ਨਸ਼ੇ ਮੈਂ ਹੂੰ' 'ਚ ਰਾਜ ਕਪੂਰ ਨਾਲ ਡਾਂਸ ਨੰਬਰ ਕੀਤਾ ਸੀ। ਇਹ ਫਿਲਮ 1959 ਵਿੱਚ ਰਿਲੀਜ਼ ਹੋਈ ਸੀ।  


- PTC PUNJABI

You May Like This

Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network