'Ji Wife Ji': ਕਪਿਲ ਸ਼ਰਮਾ ਬੇਹੱਦ ਮਜ਼ੇਦਾਰ ਅੰਦਾਜ਼ 'ਚ ਫ਼ਿਲਮ 'ਜੀ ਵਾਈਫ ਜੀ' ਦੀ ਪ੍ਰਮੋਸ਼ਨ ਕਰਦੇ ਆਏ ਨਜ਼ਰ, ਵੇਖੋ ਵੀਡੀਓ
ਕਪਿਲ ਸ਼ਰਮਾ ਦੇ ਕਾਮੇਡੀ ਸ਼ੋਅ 'ਦਿ ਕਪਿਲ ਸ਼ਰਮਾ' ਵਿੱਚ ਪੰਜਾਬੀ ਤੜਕਾ ਵੇਖਣ ਨੂੰ ਮਿਲ ਰਿਹਾ ਹੈ। ਹੁਣ ਸੋਸ਼ਲ ਮੀਡੀਆ 'ਤੇ ਕਪਿਲ ਸ਼ਰਮਾ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ , ਜਿਸ ਵਿੱਚ ਕਪਿਲ ਨੂੰ ਇੱਕ ਨਿਵੇਕਲੇ ਅੰਦਾਜ਼ 'ਚ ਅਪਕਮਿੰਗ ਪੰਜਾਬੀ ਫ਼ਿਲਮ 'ਜੀ ਵਾਈਫ ਜੀ' ਦੀ ਪ੍ਰਮੋਸ਼ਨ ਕਰਦੇ ਹੋਏ ਵੇਖਿਆ ਜਾ ਸਕਦਾ ਹੈ।
'Ji Wife Ji': ਕਪਿਲ ਸ਼ਰਮਾ ਬੇਹੱਦ ਮਜ਼ੇਦਾਰ ਅੰਦਾਜ਼ 'ਚ ਫ਼ਿਲਮ 'ਜੀ ਵਾਈਫ ਜੀ' ਦੀ ਪ੍ਰਮੋਸ਼ਨ ਕਰਦੇ ਆਏ ਨਜ਼ਰ, ਵੇਖੋ ਵੀਡੀਓ
Kapil Sharma on film 'Jee Wife Ji': ਬਾਲੀਵੁੱਡ ਦੇ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਇਨ੍ਹੀਂ ਦਿਨੀਂ ਆਪਣੀ ਨਵੀਂ ਫ਼ਿਲਮ 'Zwigato' ਨੂੰ ਲੈ ਕੇ ਸੁਰਖੀਆਂ 'ਚ ਹਨ। ਹਾਲ ਹੀ ਵਿੱਚ ਕਪਿਲ ਸ਼ਰਮਾ ਦੇ ਕਾਮੇਡੀ ਸ਼ੋਅ 'ਦਿ ਕਪਿਲ ਸ਼ਰਮਾ' ਵਿੱਚ ਪੰਜਾਬੀ ਤੜਕਾ ਵੇਖਣ ਨੂੰ ਮਿਲ ਰਿਹਾ ਹੈ। ਸੋਸ਼ਲ ਮੀਡੀਆ 'ਤੇ ਕਪਿਲ ਸ਼ਰਮਾ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ , ਜਿਸ ਵਿੱਚ ਕਪਿਲ ਨੂੰ ਇੱਕ ਨਿਵੇਕਲੇ ਅੰਦਾਜ਼ 'ਚ ਅਪਕਮਿੰਗ ਪੰਜਾਬੀ ਫ਼ਿਲਮ 'ਜੀ ਵਾਈਫ ਜੀ' ਦੀ ਪ੍ਰਮੋਸ਼ਨ ਕਰਦੇ ਹੋਏ ਵੇਖਿਆ ਜਾ ਸਕਦਾ ਹੈ।

ਦੱਸ ਦਈਏ ਕਪਿਲ ਸ਼ਰਮਾ ਦਾ ਮਸ਼ਹੂਰ ਕਾਮੇਡੀ ਸ਼ੋਅ ਜਿੱਥੇ ਅਕਸਰ ਬਾਲੀਵੁੱਡ ਸੈਲਬਸ ਆਪਣੀ ਫ਼ਿਲਮਾਂ ਦਾ ਪ੍ਰਮੋਸ਼ਨ ਕਰਨ ਪਹੁੰਚਦੇ ਹਨ।ਉੱਥੇ ਹੀ ਹੁਣ ਕਪਿਲ ਦੇ ਇਸ ਸ਼ੋਅ ਵਿੱਚ ਪੰਜਾਬੀ ਕਲਾਕਾਰਾਂ ਦੀ ਐਂਟਰੀ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ ਹੈ।
ਕਪਿਲ ਸ਼ਰਮਾ ਦੇ ਸ਼ੋਅ ਵਿੱਚ ਹੁਣ ਤੱਕ ਨੀਰੂ ਬਾਜਵਾ, ਸਤਿੰਦਰ ਸਰਤਾਜ, ਮਸ਼ਹੂਰ ਗਾਇਕ ਗੁਰਦਾਸ ਮਾਨ, ਗੁਰੂ ਰੰਧਾਵਾ ਸਣੇ ਹੋਰਨਾਂ ਕਲਾਕਾਰਾਂ ਨੇ ਸ਼ਿਰਕਤ ਕੀਤੀ ਹੈ। ਹਾਲ ਹੀ ਵਿੱਚ ਕਪਿਲ ਸ਼ਰਮਾ ਦੀ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਵਿੱਚ ਉਹ ਰੌਸ਼ਨ ਪ੍ਰਿੰਸ ਦੀ ਆਉਣ ਵਾਲੀ ਨਵੀਂ ਫ਼ਿਲਮ 'ਜੀ ਵਾਈਫ ਜੀ' ਦੀ ਪ੍ਰਮੋਸ਼ਨ ਕਰਦੇ ਹੋਏ ਨਜ਼ਰ ਆਏ।
ਇਸ ਵੀਡੀਓ ਦੇ ਵਿੱਚ ਕਪਿਲ ਸ਼ਰਮਾ ਕਹਿੰਦੇ ਹਨ, " ਜੋ ਬੰਦਾ ਹੁੰਦਾ ਹੈ ਨਾਂ ਉਹ ਬਹੁਤ ਹੀ ਗ਼ਲਤ ਹੁੰਦਾ ਹੈ। ਕਿਉਂਕਿ ਵਿਆਹ ਤੋਂ ਪਹਿਲਾਂ ਉਹ ਜਿਹੜੀ ਕੁੜੀ ਨਾਲ ਰਾਤ-ਰਾਤ ਭਰ ਫੋਨ 'ਤੇ ਗੱਲਾਂ ਕਰਦਾ ਰਹਿੰਦਾ ਹੈ, ਜਦੋਂ ਉਸੇ ਕੁੜੀ ਨਾਲ ਉਸ ਦਾ ਵਿਆਹ ਹੋ ਜਾਂਦਾ ਹੈ ਤਾਂ ਉਸ ਕੋਲ ਗੱਲਾਂ ਹੀ ਖ਼ਤਮ ਹੋ ਜਾਂਦੀਆਂ ਹਨ। ਜਦੋਂ ਵੀ ਫੋਨ ਆਉਂਦਾ ਹੈ ਤਾਂ ਉਹ ਦੋ ਟੂਕ ਗੱਲ ਕਰਦਾ ਹੈ ਜਿਵੇਂ ਹਾਂ -ਮੈਂ ਆਫਿਸ , 8 ਵਜੇ ਆਵਾਂਗਾ , ਆਲੂ ਗੋਭੀ ਉਹ ਆਪਣੀ ਪਤਨੀ ਦੇ ਸਵਾਲਾਂ ਦਾ ਇੰਝ ਜਵਾਬ ਦਿੰਦਾ ਹੈ। ਕਪਿਲ ਅੱਗੇ ਕਹਿੰਦੇ ਹਨ ਕਿ ਇਹ ਮੀਆਂ-ਬੀਵੀ ਦਾ ਰਿਸ਼ਤਾ ਇਨ੍ਹਾਂ ਖੂਬਸੂਰਤ ਹੈ ਕਿ ਇਸ 'ਤੇ ਹਾਸਾ ਮਜ਼ਾਕ ਅਸੀਂ ਕਈ ਸਾਲਾਂ ਤੋਂ ਸੁਣਦੇ ਆ ਰਹੇ ਹਾਂ। ਇਹ ਸਾਡੇ ਕਲਚਰ ਵਿੱਚ ਹੈ। ਇਸ ਦੇ ਨਾਲ ਹੀ ਕਪਿਲ ਸ਼ਰਮਾ ਰੌਸ਼ਨ ਪ੍ਰਿੰਸ, ਕਰਮਜੀਤ ਅਨਮੋਲ, ਹਾਰਬੀ ਸੰਘਾ ਸਣੇ ਫ਼ਿਲਮ 'ਜੀ ਵਾਈਫ ਜੀ' ਦੀ ਪੂਰੀ ਸਟਾਰ ਕਾਸਟ ਨੂੰ ਇਸ ਫ਼ਿਲਮ ਲਈ ਵਧਾਈ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਦਰਸ਼ਕਾਂ ਨੂੰ ਫ਼ਿਲਮ ਦੀ ਰਿਲੀਜ਼ ਡੇਟ ਦੀ ਜਾਣਕਾਰੀ ਦਿੰਦੇ ਹੋਏ ਫ਼ਿਲਮ ਦੇਖਣ ਦੀ ਅਪੀਲ ਕੀਤੀ।

ਇਸ ਵੀਡੀਓ ਨੂੰ ਰੌਸ਼ਨ ਪ੍ਰਿੰਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਸ਼ੇਅਰ ਕੀਤਾ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਰੌਸ਼ਨ ਪ੍ਰਿੰਸ ਨੇ ਲਿਖਿਆ, " @kapilsharma Bro..!! Thanks a lott ❤️❤️#JiWifeJi Releasing on 24th Feb..!! Just 3 Days to Go ..!!" ਦੱਸ ਦਈਏ ਕਿ ਪਤੀ-ਪਤਨੀ ਦੇ ਰਿਸ਼ਤੇ ਅਧਾਰਿਤ ਫ਼ਿਲਮ 'ਜੀ ਵਾਈਫ ਜੀ' 24 ਫਰਵਰੀ ਨੂੰ ਰਿਲੀਜ਼ ਹੋਣ ਵਾਲੀ ਹੈ। ਦਰਸ਼ਕ ਇਸ ਫ਼ਿਲਮ ਨੂੰ ਵੇਖਣ ਲਈ ਬਹੁਤ ਉਤਸ਼ਾਹਿਤ ਹਨ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
