Babbu Maan: ਬੱਬੂ ਮਾਨ ਨੇ ਪੋਸਟ ਸਾਂਝੀ ਕਰ ਕੀਤੀ ਇਹ ਅਪੀਲ, ਕਿਹਾ 'ਜੇ ਮੇਰੇ ਗੀਤਾਂ ਦੀਆਂ ਲਾਈਨਾਂ 'ਤੇ ਖੜਾ ਕੀਤਾ ਵਿਵਾਦ ਤਾਂ ਹੋਵੇਗੀ ਕਾਨੂੰਨੀ ਕਾਰਵਾਈ
ਬੱਬੂ ਮਾਨ ਵੱਲੋਂ ਆਪਣੇ ਫੈਨਜ਼ ਅਤੇ ਮੀਡੀਆ ਚੈਨਲਾਂ ਨੂੰ ਖਾਸ ਅਪੀਲ ਕੀਤੀ ਗਈ ਹੈ। ਇਸ ਅਪੀਲ ਕਰਨ ਦੇ ਨਾਲ-ਨਾਲ ਹੀ ਗਾਇਕ ਨੇ ਇਸ ਦੀ ਉਲੰਘਣਾ ਕਰਨ ਤੇ ਸਖ਼ਤ ਕਾਨੂੰਨੀ ਕਾਰਵਾਈ ਦੀ ਗੱਲ ਵੀ ਆਖੀ ਹੈ। ਆਓ ਜਾਣਦੇ ਹਾਂ ਕਿ ਬੱਬੂ ਮਾਨ ਨੇ ਅਜਿਹੀ ਕੀ ਅਪੀਲ ਕੀਤੀ ਹੈ।
Babbu Maan: ਬੱਬੂ ਮਾਨ ਨੇ ਪੋਸਟ ਸਾਂਝੀ ਕਰ ਕੀਤੀ ਇਹ ਅਪੀਲ, ਕਿਹਾ 'ਜੇ ਮੇਰੇ ਗੀਤਾਂ ਦੀਆਂ ਲਾਈਨਾਂ 'ਤੇ ਖੜਾ ਕੀਤਾ ਵਿਵਾਦ ਤਾਂ ਹੋਵੇਗੀ ਕਾਨੂੰਨੀ ਕਾਰਵਾਈ
Babbu Maan Post: ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਬੱਬੂ ਮਾਨ ਦਾ ਗੀਤ ਸਿੰਘ ਸੂਰਮੇ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਰਿਲੀਜ਼ ਤੋਂ ਬਾਅਦ ਬੱਬੂ ਮਾਨ ਵੱਲੋਂ ਆਪਣੇ ਫੈਨਜ਼ ਅਤੇ ਮੀਡੀਆ ਚੈਨਲਾਂ ਨੂੰ ਖਾਸ ਅਪੀਲ ਕੀਤੀ ਗਈ ਹੈ। ਇਸ ਅਪੀਲ ਕਰਨ ਦੇ ਨਾਲ-ਨਾਲ ਹੀ ਗਾਇਕ ਨੇ ਇਸ ਦੀ ਉਲੰਘਣਾ ਕਰਨ ਤੇ ਸਖ਼ਤ ਕਾਨੂੰਨੀ ਕਾਰਵਾਈ ਦੀ ਗੱਲ ਵੀ ਆਖੀ ਹੈ। ਆਓ ਜਾਣਦੇ ਹਾਂ ਕਿ ਬੱਬੂ ਮਾਨ ਨੇ ਅਜਿਹੀ ਕੀ ਅਪੀਲ ਕੀਤੀ ਹੈ।

ਦੱਸ ਦਈਏ ਕਿ ਹਾਲ ਹੀ ਵਿੱਚ ਬੱਬੂ ਮਾਨ ਦਾ ਨਵਾਂ ਗੀਤ ' ਸਿੰਘ ਸੂਰਮੇ' ਰਿਲੀਜ਼ ਹੋਇਆ ਹੈ। ਫੈਨਜ਼ ਵੱਲੋਂ ਗਾਇਕ ਦੇ ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਦਰਅਸਲ, ਬੱਬੂ ਮਾਨ ਨੇ ਆਪਣਾ ਨਵਾਂ ਗੀਤ ਰਿਲੀਜ਼ ਹੋਣ ਤੋਂ ਬਾਅਦ ਇੱਕ ਪੋਸਟ ਸ਼ੇਅਰ ਕੀਤੀ ਹੈ, ਜੋ ਕਿ ਇਸ ਸਮੇਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਆਪਣੇ ਅਧਿਕਾਰਿਤ ਇੰਸਟਾਗ੍ਰਾਮ ਉੱਤੇ ਪੋਸਟ ਸ਼ੇਅਰ ਕਰਦੇ ਹੋਏ ਬੱਬੂ ਮਾਨ ਲਿਖਿਆ, "ਸਾਰਿਆਂ ਨੂੰ ਸਤਿ ਸ਼੍ਰੀ ਅਕਾਲ... ਮੇਰੀ ਬੜੀ ਸਨਿਮਰ ਬੇਨਤੀ ਹੈ ਕਿ ਮੇਰੇ ਕਿਸੇ ਵੀ ਗੀਤ ਦੀਆਂ ਲਾਈਨਾਂ ਜਾਂ ਇੰਟਰਵਿਊ ਨੂੰ ਕੱਟ ਵੱਢ ਜੋ ਕੋਈ ਵੀ ਇਨਸਾਨ ਜਾ ਚੈਨਲ ਕਿਸੇ ਵੀ ਤਰ੍ਹਾਂ ਦੀ ਵਿਵਾਦਤ ਖ਼ਬਰ ਬਣਾ ਕੇ ਲਾਵੇਗਾ ਤਾਂ ਉਸ ਦੇ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਮੇਰੇ ਆਪਣੇ ਫੈਨਜ਼ ਨੂੰ ਵੀ ਬੇਨਤੀ ਹੈ ਕਿ ਚੰਗੇ ਗੀਤ ਸੁਣੋ, ਵਿਵਾਦਤ ਖਬਰਾਂ ਤੋਂ ਪਰਹੇਜ਼ ਕਰੋ। ਆਓਂ ਸਮਾਜ ਨੂੰ ਜੋੜੀਏ... ਇੱਕ ਸੱਭਿਅਕ ਸਮਾਜ ਦੀ ਸਿਰਜਣਾ ਕਰੀਏ, ਆਪਣਾ ਬੌਧਿਕ ਪਿਆਰ ਉਚਾ ਚੁੱਕਿਏ... ਗੁਰੂ ਘਰ ਦੇ ਨਾਲ ਜੁੜੀਏ... ਬੇਈਮਾਨ...। "

ਹੋਰ ਪੜ੍ਹੋ: Sidhu Moose Wala: 17 ਸਾਲਾ ਨੌਜਵਾਨ ਨੇ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਦਿੱਤਾ ਖ਼ਾਸ ਤੋਹਫਾ, ਦੇਖ ਭਾਵੁਕ ਹੋਈ ਮਾਂ ਚਰਨ ਕੌਰ
ਬੱਬੂ ਮਾਨ ਦੀ ਇਸ ਪੋਸਟ 'ਤੇ ਫੈਨਜ਼ ਲਗਾਤਾਰ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ, "ਜਿਹੜੇ ਬੱਬੂ ਮਾਨ ਦੇ ਫੈਨ ਹਨ ਉਹ ਫੈਨ ਈ ਰਹਿਣਗੇ ਜਿੰਨੀ ਮਰਜ਼ੀ ਮਿੱਟੀ ਪੱਟੀ ਜਾਣ ਲੋਕ .. ਸਾਨੂੰ ਨਹੀਂ ਪਰਵਾਹ...। " ਇੱਕ ਹੋਰ ਫੈਨ ਨੇ ਕਮੈਂਟ ਕਰਦੇ ਹੋਏ ਕਿਹਾ, "ਸਭ ਮਾਨ ਫੈਨਸ ਨੂੰ ਵੀ ਬੇਨਤੀ ਹੈ ਵੀਰੋ ਮਾਨ ਸਾਬ ਦੀ ਕਹੀ ਗੱਲ 'ਤੇ ਅਮਲ ਕਰਨਾ. ਕਿਸੇ ਨੂੰ ਗ਼ਲਤ ਨਹੀਂ ਬੋਲਣਾ....। "
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
