Sidhu Moose Wala: 17 ਸਾਲਾ ਨੌਜਵਾਨ ਨੇ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਦਿੱਤਾ ਖ਼ਾਸ ਤੋਹਫਾ, ਦੇਖ ਭਾਵੁਕ ਹੋਈ ਮਾਂ ਚਰਨ ਕੌਰ

ਸਿੱਧੂ ਮੂਸੇਵਾਲਾ ਦੇ ਇੱਕ 17 ਸਾਲਾ ਫੈਨ ਨੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਇੱਕ ਖ਼ਾਸ ਤੋਹਫਾ ਦਿੱਤਾ ਹੈ, ਜਿਸ ਨੂੰ ਵੇਖ ਕੇ ਹਰ ਕੋਈ ਭਾਵੁਕ ਹੋ ਗਿਆ। ਇਸ ਫੈਨ ਨੇ ਸਿੱਧੂ ਮੂਸੇਵਾਲਾ ਦੀ ਹਵੇਲੀ ਦਾ ਮਾਡਲ ਤਿਆਰ ਕੀਤਾ ਹੈ, ਜਿਸ ਨੂੰ ਵੇਖ ਕੇ ਮਾਂ ਚਰਨ ਕੌਰ ਬੇਹੱਦ ਭਾਵੁਕ ਹੋ ਗਈ।

Reported by: PTC Punjabi Desk | Edited by: Pushp Raj  |  February 20th 2023 06:09 PM |  Updated: February 20th 2023 06:09 PM

Sidhu Moose Wala: 17 ਸਾਲਾ ਨੌਜਵਾਨ ਨੇ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਦਿੱਤਾ ਖ਼ਾਸ ਤੋਹਫਾ, ਦੇਖ ਭਾਵੁਕ ਹੋਈ ਮਾਂ ਚਰਨ ਕੌਰ

Fan gave a special gift to Sidhu parents: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਦਿਹਾਂਤ ਨੂੰ ਕਾਫੀ ਸਮਾਂ ਬੀਤ ਚੁੱਕਾ ਹੈ ਪਰ ਅੱਜ ਸਿੱਧੂ ਦੇ ਚਾਹੁਣ ਵਾਲੇ ਉਨ੍ਹਾਂ ਨੂੰ ਭੁੱਲ੍ਹ ਨਹੀਂ ਸਕੇ ਹਨ। ਵੱਡੀ ਗਿਣਤੀ 'ਚ ਫੈਨਜ਼ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਮਿਲਣ ਪਹੁੰਚਦੇ ਹਨ। ਹਾਲ ਹੀ ਵਿੱਚ ਸਿੱਧੂ ਮੂਸੇਵਾਲਾ ਦੇ ਇੱਕ 17 ਸਾਲਾ ਫੈਨ ਨੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਇੱਕ ਖ਼ਾਸ ਤੋਹਫਾ ਦਿੱਤਾ ਹੈ, ਜਿਸ ਨੂੰ ਵੇਖ ਕੇ ਹਰ ਕੋਈ ਭਾਵੁਕ ਹੋ ਗਿਆ। ਆਓ ਜਾਣਦੇ ਹਾਂ ਕਿ ਇਸ ਫੈਨ ਨੇ ਅਜਿਹਾ ਕੀ ਖ਼ਾਸ ਕੀਤਾ ਹੈ। 

ਦੱਸ ਦਈਏ ਕਿ ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਨੂੰ ਦੁਨੀਆ ਤੋਂ ਰੁਖਸਤ ਹੋਇਆ 9 ਮਹੀਨੇ ਦਾ ਸਮਾਂ ਪੂਰਾ ਹੋਣ ਵਾਲਾ ਹੈ, ਪਰ ਹਾਲੇ ਵੀ ਪੂਰੀ ਦੁਨੀਆ 'ਚ ਮੂਸੇਵਾਲਾ ਲਈ ਦੀਵਾਨਗੀ ਦੇਖਣ ਨੂੰ ਮਿਲਦੀ ਹੈ। ਖਾਸ ਕਰਕੇ ਨੌਜਵਾਨਾਂ 'ਚ ਮੂਸੇਵਾਲਾ ਦਾ ਕਾਫੀ ਕਰੇਜ਼ ਹੈ। ਹੁਣ ਮੂਸੇਵਾਲਾ ਦਾ ਇੱਕ 17 ਸਾਲ ਫੈਨ ਉਸ ਦੇ ਮਾਪਿਆਂ ਲਈ ਖਾਸ ਤੋਹਫਾ ਲੈ ਕੇ ਪਿੰਡ ਮੂਸਾ ਵਿਖੇ ਪਹੁੰਚਿਆ। ਜਿਸ ਨੇ ਵੀ ਇਹ ਖ਼ਾਸ ਤੋਹਫਾ ਵੇਖਿਆ  ਉਹ ਭਾਵੁਕ ਤਾਂ ਹੋਇਆ ਹੀ, ਇਸ ਦੇ ਨਾਲ- ਨਾਲ ਹੀ ਮੂਸੇਵਾਲਾ ਲਈ ਉਸ ਦਾ ਪਿਆਰ ਦੇਖ ਕੇ ਹੈਰਾਨ ਵੀ ਰਹਿ ਗਿਆ।

ਹਾਲ ਹੀ 'ਚ ਇੱਕ 17 ਸਾਲ ਦੇ ਇਸ ਨੌਜਵਾਨ ਨੇ ਮੂਸੇਵਾਲਾ ਦੀ ਹਵੇਲੀ, ਉਸ ਦੀ ਗੱਡੀ ਥਾਰ ਤੇ 5911 ਟਰੈਕਟਰ ਦਾ ਮਾਡਲ ਬਣਾਇਆ ਹੈ। ਇਹ ਤਿੰਨੇ ਚੀਜ਼ਾਂ ਦੇ ਮਾਡਲ ਲੈ ਕੇ ਉਹ ਮੂਸਾ ਪਿੰਡ ਪੁੱਜਿਆ ਅਤੇ ਇਹ ਮਾਡਲ ਮੂਸੇਵਾਲਾ ਦੇ ਪਰਿਵਾਰ ਨੂੰ ਭੇਂਟ ਕੀਤੇ। ਇਸ ਮਾਡਲ ਨੂੰ ਜਿਸ ਨੇ ਵੀ ਦੇਖਿਆ ਉਹ ਹੈਰਾਨ ਰਹਿ ਗਿਆ। ਕਿਉਂਕਿ ਇਸ ਨੌਜਵਾਨ ਜੋ ਥਾਰ ਗੱਡੀ ਦਾ ਮਾਡਲ ਬਣਾਇਆ, ਉਸ 'ਤੇ ਉਸ ਨੇ ਗੋਲੀਆਂ ਦੇ ਨਿਸ਼ਾਨ ਵੀ ਬਣਾਏ। ਇਸ ਦੌਰਾਨ ਮੂਸੇਵਾਲਾ ਦੇ ਮਾਪਿਆਂ ਦੇ ਚਾਰੇ ਪਾਸੇ ਜ਼ਬਰਦਸਤ ਸਕਿਉਰਟੀ ਵਿੱਚ ਨਜ਼ਰ ਆਏ। 

ਇਸ ਨੌਜਵਾਨ ਵੱਲੋਂ ਦਿੱਤੇ ਗਏ ਖ਼ਾਸ ਤੋਹਫੇ ਨੂੰ ਵੇਖ ਕੇ ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਬੇਹੱਦ ਭਾਵੁਕ ਨਜ਼ਰ ਆਏ। ਕਿਉਂਕਿ ਉਨ੍ਹਾਂ ਦੇ ਪੁੱਤ ਸ਼ੁੱਭਦੀਪ ਸਿੰਘ ਯਾਨੀ ਕਿ ਸਿੱਧੂ ਮੂਸੇਵਾਲਾ ਨੇ ਆਪਣੇ ਮਾਪਿਆਂ ਲਈ ਪਿੰਡ ਵਿੱਚ ਬੇਹੱਦ ਸ਼ਾਨਦਾਰ ਹਵੇਲੀ ਤਿਆਰ ਕਰਵਾਈ ਸੀ। ਇਸ ਹਵੇਲੀ ਨੂੰ ਬਨਾਉਣ ਲਈ ਸਿੱਧੂ ਨੇ ਦਿਨ-ਰਾਤ ਮਿਹਨਤ ਕੀਤੀ ਸੀ, ਆਪਣੇ ਹੱਥੀ ਇਸ ਨੂੰ ਤਿਆਰ ਕਰਵਾਇਆ ਸੀ। 

ਹੋਰ ਪੜ੍ਹੋ: Meta Paid Blue Badge: ਫਿਕਰਾਂ 'ਚ ਪਏ ਸੋਸ਼ਲ ਮੀਡੀਆ ਯੂਜ਼ਰਸ ! ਹੁਣ Facebook ਤੇ Instagram ‘ਤੇ ਬਲਿਊ ਟਿੱਕ ਲਈ ਕਰਨਾ ਪਵੇਗਾ ਭੁਗਤਾਨ 

ਸਿੱਧੂ ਮੂਸੇਵਾਲਾ ਦਾ 29 ਮਈ 2022 ਨੂੰ ਦਿਨ ਦਹਾੜੇ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕਤਲ ਕਰ ਦਿੱਤਾ ਗਿਆ ਸੀ। ਉਸ ਦੀ ਮੌਤ ਨੂੰ 9 ਮਹੀਨੇ ਹੋ ਚੁੱਕੇ ਹਨ, ਪਰ ਪਰਿਵਾਰ ਤੇ ਚਾਹੁਣ ਵਾਲੇ ਮੂਸੇਵਾਲਾ ਲਈ ਇਨਸਾਫ ਦੀ ਮੰਗ ਕਰ ਰਹੇ ਹਨ। ਇਸ ਦੌਰਾਨ ਹਾਲ ਹੀ ਚਰਨ ਕੌਰ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵੀ ਸ਼ੇਅਰ ਕੀਤੀ ਸੀ, ਜਿਸ ਦੀ ਖੂਬ ਚਰਚਾ ਹੋ ਰਹੀ ਹੈ। ਉਨ੍ਹਾਂ ਨੇ ਮੂੁਸੇਵਾਲਾ ਦੇ ਕਾਤਲਾਂ ਬਾਰੇ ਕਿਹਾ, 'ਸ਼ੁੱਭ ਤੇਰੇ ਸਾਜਸ਼ ਘਾੜਿਆਂ ਨੂੰ ਰੱਬ ਨਰਕ 'ਚ ਵੀ ਥਾਂ ਨਾ ਦੇਵੇ। ਜਿਨ੍ਹਾਂ ਨੇ ਤੈਨੂੰ ਸਾਡੇ ਤੋਂ ਦੂਰ ਕੀਤੈ ਬੱਚੇ।'

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network