Sheezan Khan: ਦੋ ਮਹੀਨੇ ਬਾਅਦ ਜੇਲ੍ਹ ਤੋਂ ਰਿਹਾ ਹੋਏ ਸ਼ੀਜ਼ਾਨ ਖ਼ਾਨ ਤੁਨੀਸ਼ਾ ਸ਼ਰਮਾ ਨੂੰ ਯਾਦ ਕਰ ਹੋਏ ਭਾਵੁਕ, ਵੇਖੋ ਵੀਡੀਓ

ਟੈਲੀਵਿਜ਼ਨ ਅਭਿਨੇਤਾ ਸ਼ੀਜਾਨ ਖ਼ਾਨ ਕਰੀਬ 70 ਦਿਨਾਂ ਬਾਅਦ ਤੁਨੀਸ਼ਾ ਸ਼ਰਮਾ ਖੁਦਕੁਸ਼ੀ ਮਾਮਲੇ ਵਿੱਚ ਅਦਾਲਤ ਤੋਂ ਜ਼ਮਾਨਤ ਲੈ ਕੇ ਜੇਲ੍ਹ ਤੋਂ ਬਾਹਰ ਆ ਗਏ ਹਨ। ਬਾਹਰ ਆਉਣ ਤੋਂ ਬਾਅਦ ਸ਼ੀਜਾਨ ਨੇ ਕਿਹਾ ਹੈ ਕਿ ਹੁਣ ਉਸ ਨੂੰ ਆਜ਼ਾਦੀ ਦਾ ਅਸਲ ਮਤਲਬ ਸਮਝ ਆ ਰਿਹਾ ਹੈ। ਇਸ ਦੌਰਾਨ ਉਨ੍ਹਾਂ ਨੇ ਤੁਨੀਸ਼ਾ ਬਾਰੇ ਵੀ ਗੱਲ ਕੀਤੀ।

By  Pushp Raj March 6th 2023 03:46 PM

Sheezan Khan get bail: ਟੈਲੀਵਿਜ਼ਨ ਅਭਿਨੇਤਾ ਸ਼ੀਜਾਨ ਖ਼ਾਨ ਕਰੀਬ 70 ਦਿਨਾਂ ਬਾਅਦ ਤੁਨੀਸ਼ਾ ਸ਼ਰਮਾ ਖੁਦਕੁਸ਼ੀ ਮਾਮਲੇ ਵਿੱਚ ਅਦਾਲਤ ਤੋਂ ਜ਼ਮਾਨਤ ਲੈ ਕੇ ਜੇਲ੍ਹ ਤੋਂ ਬਾਹਰ ਆ ਗਏ ਹਨ। ਬਾਹਰ ਆਉਣ ਤੋਂ ਬਾਅਦ ਸ਼ੀਜਾਨ ਨੇ ਕਿਹਾ ਹੈ ਕਿ ਹੁਣ ਉਸ ਨੂੰ ਆਜ਼ਾਦੀ ਦਾ ਅਸਲ ਮਤਲਬ ਸਮਝ ਆ ਰਿਹਾ ਹੈ। ਇਸ ਦੌਰਾਨ ਉਨ੍ਹਾਂ ਨੇ ਤੁਨੀਸ਼ਾ ਬਾਰੇ ਵੀ ਗੱਲ ਕੀਤੀ। ਇਹ ਵੀ ਦੱਸਿਆ ਕਿ ਜਦੋਂ ਉਸ ਨੇ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਮਾਂ ਅਤੇ ਭੈਣਾਂ ਨੂੰ ਦੇਖਿਆ ਤਾਂ ਉਸ ਦੀਆਂ ਅੱਖਾਂ ਵਿਚ ਹੰਝੂ ਆ ਗਏ।


ਪਿਛਲੇ ਸਾਲ 24 ਦਸੰਬਰ ਨੂੰ ਤੁਨੀਸ਼ਾ ਸ਼ਰਮਾ ਟੀਵੀ ਸੀਰੀਅਲ ਅਲੀ ਬਾਬਾ ਦਾਸਤਾਨ-ਏ-ਕਾਬੁਲ ਦੇ ਸੈੱਟ 'ਤੇ ਮ੍ਰਿਤਕ ਪਾਈ ਗਈ ਸੀ। ਉਸ ਨੇ ਮੇਕਅੱਪ ਰੂਮ 'ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਇਸ ਮਾਮਲੇ 'ਚ ਤੁਨੀਸ਼ਾ ਦੀ ਮਾਂ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਸ਼ੀਜਾਨ ਨੂੰ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ 'ਚ ਗ੍ਰਿਫਤਾਰ ਕਰ ਲਿਆ ਸੀ। ਹਾਲਾਂਕਿ ਸ਼ੀਜਾਨ ਹਮੇਸ਼ਾ ਖ਼ੁਦ ਨੂੰ ਬੇਕਸੂਰ ਦੱਸਦਾ ਰਿਹਾ ਹੈ। ਉਸ ਪਰਿਵਾਰ ਨੇ ਵੀ ਸ਼ੀਜਾਨ ਨੂੰ ਬੇਕਸੂਰ ਕਰਾਰ ਦਿੱਤਾ ਹੈ।

ਸ਼ੀਜਾਨ ਨੇ ਤੁਨੀਸ਼ਾ ਸ਼ਰਮਾ ਬਾਰੇ ਕਹੀ ਇਹ ਗੱਲ 

ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਸ਼ੀਜਾਨ ਨੇ ਇੱਕ ਇੰਟਰਵਿਊ 'ਚ ਤੁਨੀਸ਼ਾ ਸ਼ਰਮਾ ਬਾਰੇ ਪੁੱਛੇ ਗਏ ਸਵਾਲ 'ਤੇ ਕਿਹਾ, ''ਮੈਂ ਉਸ ਨੂੰ  ਬਹੁਤ ਮਿਸ ਕਰ ਰਿਹਾ ਹਾਂ। ਜੇ ਉਹ ਜ਼ਿੰਦਾ ਹੁੰਦੀ ਤਾਂ ਉਹ ਮੇਰੇ ਲਈ ਲੜਦੀ।" ਖਬਰਾਂ ਮੁਤਾਬਕ ਸ਼ੀਜਾਨ ਖ਼ਾਨ ਅਤੇ ਤੁਨੀਸ਼ਾ ਸ਼ਰਮਾ ਦੀ ਮੌਤ ਤੋਂ 15 ਦਿਨ ਪਹਿਲਾਂ ਹੀ ਦੋਨੋਂ ਇੱਕ ਦੂਜੇ ਤੋਂ ਵੱਖ ਹੋ ਗਏ ਸਨ।

View this post on Instagram

A post shared by Viral Bhayani (@viralbhayani)


ਸ਼ੀਜਨ ਨੇ ਦੱਸਿਆ, “ਅੱਜ ਮੈਂ ਆਜ਼ਾਦੀ ਦਾ ਅਸਲੀ ਅਰਥ ਸਮਝ ਗਿਆ ਹਾਂ ਅਤੇ ਮੈਂ ਇਸ ਨੂੰ ਮਹਿਸੂਸ ਕਰ ਸਕਦਾ ਹਾਂ। ਜਿਸ ਪਲ ਮੈਂ ਆਪਣੀ ਮਾਂ ਅਤੇ ਭੈਣਾਂ ਨੂੰ ਦੇਖਿਆ, ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ ਅਤੇ ਹੁਣ ਮੈਂ ਉਨ੍ਹਾਂ ਦੇ ਨੇੜੇ ਆ ਕੇ ਬਹੁਤ ਖੁਸ਼ ਹਾਂ। ਉਸ ਨੇ ਕਿਹਾ, "ਆਖਿਰਕਾਰ ਮੈਂ ਆਪਣੇ ਪਰਿਵਾਰ ਦੇ ਨਾਲ ਹਾਂ। ਇਹ ਬਹੁਤ ਵਧੀਆ ਭਾਵਨਾ ਹੈ। ਅਗਲੇ ਕੁਝ ਦਿਨਾਂ ਲਈ ਮੈਂ ਆਪਣੀ ਮਾਂ ਦੀ ਗੋਦੀ 'ਚ ਸਿਰ ਰੱਖ ਕੇ ਲੇਟਣਾ ਚਾਹੁੰਦਾ ਹਾਂ। ਉਨ੍ਹਾਂ ਦੇ ਹੱਥਾਂ ਦਾ ਭੋਜਨ ਖਾਣਾ ਚਾਹੁੰਦਾ ਹਾਂ ਅਤੇ ਭੈਣਾਂ-ਭਰਾਵਾਂ ਨਾਲ ਸਮਾਂ ਬਿਤਾਉਣਾ ਚਾਹੁੰਦਾ ਹਾਂ।

ਹੋਰ ਪੜ੍ਹੋ: Harnaaz Sandhu: ਹਰਨਾਜ਼ ਸੰਧੂ ਨੇ  ਅਦਾਲਤ 'ਚ ਸੁਣਵਾਈ ਦੌਰਾਨ ਉਪਾਸਨਾ ਸਿੰਘ 'ਤੇ ਲਾਏ ਅਕਸ ਖ਼ਰਾਬ ਕਰਨ ਦੇ ਦੋਸ਼, ਜਾਣੋ ਕੀ ਹੈ ਪੂਰਾ ਮਾਮਲਾ 

ਐਫਆਈਆਰ ਰੱਦ ਕਰਨ ਲਈ ਦਾਖਲ ਕੀਤੀ ਪਟੀਸ਼ਨ

4 ਮਾਰਚ ਨੂੰ ਸ਼ੀਜਾਨ ਖ਼ਾਨ ਨੂੰ ਵਸਈ ਅਦਾਲਤ ਨੇ ਇੱਕ ਲੱਖ ਦੇ ਮੁਚੱਲਕੇ 'ਤੇ ਜ਼ਮਾਨਤ ਦੇ ਦਿੱਤੀ ਸੀ। ਅਦਾਲਤ ਨੇ ਸ਼ੀਜਾਨ ਨੂੰ ਪਾਸਪੋਰਟ ਜਮ੍ਹਾ ਕਰਵਾਉਣ ਲਈ ਵੀ ਕਿਹਾ ਹੈ। ਸ਼ੀਜਨ ਨੂੰ ਜ਼ਮਾਨਤ ਮਿਲਣ ਤੋਂ ਅਗਲੇ ਦਿਨ ਠਾਣੇ ਦੀ ਕੇਂਦਰੀ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਸੀ। ਸ਼ੀਜਨ ਦੇ ਵਕੀਲ ਨੇ ਕਿਹਾ ਹੈ ਕਿ ਸੱਚ ਦੀ ਜਿੱਤ ਹੁੰਦੀ ਹੈ। ਉਸ ਨੇ ਦੱਸਿਆ ਕਿ ਉਸ ਨੇ ਐਫਆਈਆਰ ਰੱਦ ਕਰਵਾਉਣ ਲਈ ਬੰਬੇ ਹਾਈ ਕੋਰਟ ਵਿੱਚ ਪਟੀਸ਼ਨ ਦਾਖਲ ਕੀਤੀ ਹੈ। ਇਸ 'ਤੇ 9 ਮਾਰਚ ਨੂੰ ਸੁਣਵਾਈ ਹੋਵੇਗੀ।


Related Post