ਸਿੱਧੂ ਮੂਸੇਵਾਲਾ ਦੇ ਮਾਪਿਆਂ ਦੇ ਨਾਲ ਗਾਇਕਾ ਰਣਜੀਤ ਕੌਰ ਨੇ ਕੀਤੀ ਮੁਲਾਕਾਤ, ਤਸਵੀਰਾਂ ਹੋ ਰਹੀਆਂ ਵਾਇਰਲ

ਕਈ ਦਹਾਕਿਆਂ ਤੱਕ ਪੰਜਾਬੀ ਇੰਡਸਟਰੀ ‘ਤੇ ਆਪਣੀ ਆਵਾਜ਼ ਦੇ ਨਾਲ ਰਾਜ ਕਰਨ ਵਾਲੀ ਗਾਇਕਾ ਰਣਜੀਤ ਕੌਰ ਨੇ ਸਿੱਧੂ ਮੂਸੇਵਾਲਾ ਦੀ ਬਰਸੀ ਤੋਂ ਪਹਿਲਾਂ ਮਰਹੂਮ ਗਾਇਕ ਦੇ ਮਾਪਿਆਂ ਦੇ ਨਾਲ ਮੁਲਾਕਾਤ ਕੀਤੀ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ ।

By  Shaminder March 6th 2023 05:02 PM

ਕਈ ਦਹਾਕਿਆਂ ਤੱਕ ਪੰਜਾਬੀ ਇੰਡਸਟਰੀ ‘ਤੇ  ਆਪਣੀ ਆਵਾਜ਼ ਦੇ ਨਾਲ ਰਾਜ ਕਰਨ ਵਾਲੀ ਗਾਇਕਾ ਰਣਜੀਤ ਕੌਰ (Ranjit Kaur)ਨੇ ਸਿੱਧੂ ਮੂਸੇਵਾਲਾ (Sidhu Moose wala) ਦੀ ਬਰਸੀ (Death Anniversary) ਤੋਂ ਪਹਿਲਾਂ ਮਰਹੂਮ ਗਾਇਕ ਦੇ ਮਾਪਿਆਂ ਦੇ ਨਾਲ ਮੁਲਾਕਾਤ ਕੀਤੀ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕਾ ਰਣਜੀਤ ਕੌਰ ਸਿੱਧੂ ਮੂਸੇਵਾਲਾ ਦੇ ਘਰ ਪਹੁੰਚੇ ਹਨ । ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੀ ਤਸਵੀਰ ‘ਤੇ ਫੁੱਲ ਭੇਂਟ ਕਰਕੇ ਸ਼ਰਧਾਂਜਲੀ ਵੀ ਦਿੱਤੀ । 


ਹੋਰ ਪੜ੍ਹੋ : ਹੋਲੇ ਮਹੱਲੇ ਦੀਆਂ ਰੌਣਕਾਂ, ਖਾਲਸੇ ਦੇ ਰੰਗ ‘ਚ ਰੰਗਿਆ ਸ੍ਰੀ ਅਨੰਦਪੁਰ ਸਾਹਿਬ

ਰਣਜੀਤ ਕੌਰ ਨੇ ਦਿੱਤੇ ਕਈ ਹਿੱਟ ਗੀਤ 

ਬੀਬਾ ਰਣਜੀਤ ਕੌਰ ਅਤੇ ਮੁਹੰਮਦ ਸਦੀਕ ਦੀ ਜੋੜੀ ਬਹੁਤ ਜ਼ਿਆਦਾ ਮਸ਼ਹੂਰ ਸੀ । ਦੋਵਾਂ ਦੇ ਗਾਣੇ ਬੜੀ ਹੀ ਰੀਝ ਦੇ ਨਾਲ ਸੁਣੇ ਜਾਂਦੇ ਸਨ ।ਤਿੰਨ ਦਹਾਕੇ ਤੱਕ ਪੰਜਾਬੀ ਮਿਊਜ਼ਿਕ ਇੰਡਸਟਰੀ 'ਤੇ ਆਪਣੀ ਆਵਾਜ਼ ਨਾਲ ਰਾਜ ਕਰਨ ਵਾਲੀ ਬੀਬਾ ਰਣਜੀਤ ਕੌਰ ਦੇ ਗਾਣੇ ਅੱਜ ਵੀ ਬੜੀ ਰੀਝ ਨਾਲ ਸੁਣੇ ਜਾਂਦੇ ਹਨ ਰਣਜੀਤ ਕੌਰ ਦਾ ਜਨਮ ਪਹਿਲੀ ਅਕਤੂਬਰ ੧੯੫੦ ਨੂੰ ਰੋਪੜ ਦੇ ਪੈਂਦੇ ਪਿੰਡ ਉੱਚਾ ਖੇੜਾ ਦੇ ਰਹਿਣ ਵਾਲੇ ਗਿਆਨੀ ਆਤਮਾ ਸਿੰਘ ਦੇ ਘਰ ਹੋਇਆ।


ਹੋਰ ਪੜ੍ਹੋ : ਹਰਜੀਤ ਹਰਮਨ ਨੇ ਮਰਹੂਮ ਗੀਤਕਾਰ ਪਰਗਟ ਸਿੰਘ ਨੂੰ ਬਰਸੀ ‘ਤੇ ਕੀਤਾ ਯਾਦ, ਕਿਹਾ ‘ਪਰਗਟ ਸਿੰਘ ਨੂੰ ਸਾਥੋਂ ਵਿੱਛੜਿਆਂ ਚਾਰ ਸਾਲ ਹੋ ਗਏ’

ਗਿਆਨੀ ਆਤਮਾ ਸਿੰਘ ਬਿਜਲੀ ਮਹਿਕਮੇ ਵਿੱਚ ਕੰਮ ਕਰਦੇ ਸਨ, ਇਸ ਸਭ ਦੇ ਚਲਦੇ ਉਹ ਰੋਪੜ ਤੋਂ ਆਪਣੀ ਨੌਕਰੀ ਲਈ ਲੁਧਿਆਣਾ ਸ਼ਹਿਰ ਆ ਵੱਸੇ ਸਨ । ਰਣਜੀਤ ਕੌਰ ਨੂੰ ਕੀਰਤਨ ਸੁਣਨ ਦਾ ਸ਼ੌਂਕ ਸੀ, ਇਹੀ ਸ਼ੌਂਕ ਉਸ ਨੂੰ ਗਾਇਕੀ ਦੇ ਖੇਤਰ ਵਿੱਚ ਲੈ ਆਇਆ । ਸੰਗੀਤ ਪ੍ਰਤੀ ਰਣਜੀਤ ਕੌਰ ਦਾ ਸ਼ੌਂਕ ਦੇਖ ਕੇ ਉਹਨਾਂ ਦੇ ਪਿਤਾ ਜੀ ਨੇ ਉਹਨਾਂ ਨੂੰ ਪਟਿਆਲਾ ਘਰਾਣੇ ਦੇ ਉਸਤਾਦ ਬਾਕੁਰ ਹੁਸੈਨ ਤੋਂ ਸੰਗੀਤ ਦੀ ਤਾਲੀਮ ਦਿਵਾਈ ।


 ਆਪਣੇ ਸੰਗੀਤਕ ਸਫ਼ਰ ਦੇ ਸ਼ੁਰੂਆਤੀ ਦਿਨਾਂ ਵਿੱਚ ਰਣਜੀਤ ਕੌਰ ਪੰਜਾਬੀ ਲੋਕ ਗੀਤਾਂ ਨਾਲ ਲੋਕਾਂ ਦੇ ਦਿਲਾਂ ਵਿੱਚ ਜਗ੍ਹਾ ਬਣਾ ਚੁੱਕੀ ਸੀ, ਪਰ ਇੱਕ ਗਾਇਕਾ ਦੇ ਤੌਰ ਤੇ ਉਹਨਾਂ ਨੇ ਆਪਣੇ ਸੰਗੀਤਕ ਸਫ਼ਰ ਦੀ ਸ਼ੁਰੂਆਤ ਗਾਇਕ ਅਮਰ ਸਿੰਘ ਸ਼ੇਰਪੁਰੀ ਤੋਂ ਕੀਤੀ ਸੀ ਪਰ ਮੁਹੰਮਦ ਸਦੀਕ ਨਾਲ ਗਾ ਕੇ ਉਸ ਨੇ ਵਿਸ਼ਵ ਪੱਧਰ 'ਤੇ ਪ੍ਰਸਿੱਧੀ ਹਾਸਲ ਕੀਤੀ। 


ਮੁਹੰਮਦ ਸਦੀਕ ਨਾਲ ਰਣਜੀਤ ਕੌਰ ਦੀ ਮੁਲਾਕਾਤ ਦਿੱਲੀ ਦੇ ਇੱਕ ਰਿਕਾਰਡਿੰਗ ਸਟੂਡੀਓ ਵਿੱਚ ਹੋਈ ਸੀ ਜਿਸ ਤੋਂ ਬਾਅਦ ਦੋਵਾਂ ਨੇ ਦੋਗਾਣਾ ਜੋੜੀ ਬਣਾ ਲਈ। ਰਣਜੀਤ ਕੌਰ ਨੇ ਮੁਹੰਮਦ ਸਦੀਕ ਨਾਲ ਮਲਕੀ ਕੀਮਾ ਗਾਣਾ ਗਾਇਆ ਤਾਂ ਇਹ ਗਾਣਾ ਸੁਪਰ ਹਿੱਟ ਹੋ ਗਿਆ । ਇਸ ਗਾਣੇ ਤੋਂ ਬਾਅਦ ਰਣਜੀਤ ਕੌਰ ਤੇ ਸਦੀਕ ਦੀ ਜੋੜੀ ਨੇ ਇੱਕ ਤੋਂ ਬਾਅਦ ਇੱਕ ਹਿੱਟ ਗਾਣੇ ਦਿੱਤੇ



Related Post