ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਪੀਟੀਸੀ ਦਾ ਸਿੱਖ ਸੰਗਤਾਂ ਨੂੰ ਖ਼ਾਸ ਤੋਹਫ਼ਾ,ਸ੍ਰੀ ਦਰਬਾਰ ਸਾਹਿਬ ਤੋਂ ਵੀ.ਆਰ. 360 ਲਾਈਵ ਟੈਲੀਕਾਸਟ ਸ਼ੁਰੂ

By  Shaminder November 13th 2019 04:58 PM

ਪੀਟੀਸੀ ਪੰਜਾਬੀ ਤਕਨੀਕ ਦੇ ਖੇਤਰ ਨਿੱਤ ਨਵੀਆਂ ਪੁਲਾਂਘਾ ਪੁੱਟ ਰਿਹਾ ਹੈ । ਬੀਤੇ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ 'ਤੇ ਪੀਟੀਸੀ ਵੱਲੋਂ ਆਪਣੇ ਦਰਸ਼ਕਾਂ ਨੂੰ ਖ਼ਾਸ ਤੋਹਫ਼ਾ ਦਿੱਤਾ ਗਿਆ ਹੈ । ਜੀ ਹਾਂ ਸ੍ਰੀ ਦਰਬਾਰ ਸਾਹਿਬ ਤੋਂ ਹੁਣ ਵਰਚੂਅਲ ਰਿਐਲਿਟੀ (ਵੀਆਰ) ਦੇ ਰਾਹੀਂ ਤੁਸੀਂ ਦਰਬਾਰ ਸਾਹਿਬ ਦੇ ਦਰਸ਼ਨ ਕਰ ਸਕਦੇ ਹੋ ।

ਹੋਰ ਵੇਖੋ:ਇੱਕ ਔਰਤ ਦੀ ਸੰਘਰਸ਼ ਤੇ ਮੁਸੀਬਤਾਂ ‘ਚੋਂ ਬਚ ਕੇ ਨਿਕਲਣ ਦੀ ਕਹਾਣੀ ਨੂੰ ਪੇਸ਼ ਕਰੇਗੀ ਪੀਟੀਸੀ ਬਾਕਸ ਆਫ਼ਿਸ ਦੀ ਨਵੀਂ ਫ਼ਿਲਮ ‘ਰਣਜੀਤ’

https://www.facebook.com/453129838040424/posts/2729008113785907/

ਵੀਆਰ 360 ਲਾਈਵ ਟੈਲੀਕਾਸਟ ਦੀ ਰਸਮੀ ਸ਼ੁਰੂਆਤ ਸ੍ਰੀ ਦਰਬਾਰ ਸਾਹਿਬ ਤੋਂ ਹੋ ਚੁੱਕੀ ਹੈ। ਇਸ ਮੌਕੇ ਪੀਟੀਸੀ ਨੈੱਟਵਰਕ ਦੇ ਐੱਮਡੀ ਅਤੇ ਪ੍ਰੈਜ਼ੀਡੈਂਟ ਰਬਿੰਦਰ ਨਾਰਾਇਣ ਨੇ ਇਸ ਨਵੀਂ ਤਕਨੀਕ ਬਾਰੇ ਜਾਣਕਾਰੀ ਦਿੱਤੀ ।ਇਸ ਮੌਕੇ ਐੱਸ.ਜੀ.ਪੀ.ਸੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਸਣੇ ਹੋਰ ਕਈ ਹਸਤੀਆਂ ਵੀ ਮੌਜੂਦ ਸਨ ।

https://twitter.com/RabindraPTC/status/1194553253180002309

ਉਨ੍ਹਾਂ ਨੇ ਦੱਸਿਆ ਕਿ ਇਸ ਤਕਨੀਕ ਦੇ ਰਾਹੀਂ ਤੁਸੀਂ ਇਸ ਤਰ੍ਹਾਂ ਮਹਿਸੂਸ ਕਰੋਗੇ ਕਿ ਘਰ ਬੈਠੇ ਹੀ ਤੁਹਾਨੂੰ ਇਹ ਅਹਿਸਾਸ ਹੋਵੇਗਾ ਕਿ ਤੁਸੀਂ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਬੈਠ ਗੁਰਬਾਣੀ ਸਰਵਣ ਕਰ ਰਹੇ ਹੋ ।ਇਸ ਵਰਚੁਅਲ ਤਕਨੀਕ ਦੇ ਨਾਲ ਲਾਈਵ ਗੁਰਬਾਣੀ ਦਾ ਅਨੰਦ ਮਾਣਿਆ ਜਾ ਸਕਦਾ ਹੈ ।

vr start from sri darbar sahib (1) vr start from sri darbar sahib (1)

ਜੀ ਹਾਂ ਵਰਚੁਅਲ ਤਕਨੀਕ ਦਾ ਇਸਤੇਮਾਲ ਕਰਕੇ ਤੁਸੀਂ ਕੀਤੇ ਵੀ ਹੋ ਉਸੀ ਥਾਂ ਉੱਤੇ ਆਪਣੇ ਮੋਬਾਇਲ ਫੋਨ ਦੀ ਵਰਤੋਂ ਕਰਕੇ ਵਰਚੁਅਲ ਤਕਨੀਕ ਨਾਲ ਲਾਈਵ ਗੁਰਬਾਣੀ ਦਾ ਅਨੰਦ ਲੈ ਸਕਦੇ ਹੋ। ਇਹ ਤਕਨੀਕ ਪੀਟੀਸੀ ਵੀ.ਆਰ ਜੀਓ ਟੀਵੀ ਤੇ ਪੀਟੀਸੀ ਪਲੇਅ ਉੱਤੇ ਉਪਲੱਬਧ ਹੈ।

Related Post