‘ਬੈਸਟ ਮਿਊਜ਼ਿਕ ਵੀਡਿਓ ਡਾਇਰੈਕਟਰ ' ਕੈਟਾਗਿਰੀ ਵਿੱਚ ਅਰਵਿੰਦਰ ਖਹਿਰਾ ਨੂੰ ਮਿਲਿਆ 'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018
ਸੁਰਾਂ ਦੀ ਸੁਰੀਲੀ ਸ਼ਾਮ ਦਾ ਆਗਾਜ਼ ਹੋ ਚੁੱਕਿਆ ਹੈ । ਪੀਟੀਸੀ ਦੇ ਵਿਹੜੇ 'ਚ ਸੰਗੀਤਮਈ ਸੁਰਾਂ ਦੇ ਸਰਤਾਜ਼ ਆ ਚੁੱਕੇ ਨੇ ਅਤੇ ਇਸ ਸੁਰੀਲੀ ਸ਼ਾਮ ਨੂੰ ਰੰਗੀਨ ਬਨਾਉਣ ਲਈ ਅੱਜ ਪੀਟੀਸੀ ਦੇ ਵਿਹੜੇ 'ਚ ਕਈ ਮਾਇਨਾਜ਼ ਹਸਤੀਆਂ ਮੌਜੂਦ ਨੇ । ਇਸ ਸ਼ਾਮ ਨੂੰ ਹੋਰ ਵੀ ਰੰਗੀਨ ਬਣਾ ਰਹੀ ਹੈ ਨਾਮੀ ਕਲਾਕਾਰਾਂ ਦੀ ਪਰਫਾਰਮੈਂਸ । ਜਿਨ੍ਹਾਂ ਨੇ ਆਪਣੀ ਪਰਫਾਰਮੈਂਸ ਨਾਲ ਸਮਾਂ ਬੰਨਿਆ ਹੋਇਆ ਹੈ ਅਤੇ ਪੰਜਾਬ ਦੇ ਸ਼ਾਨਾਮੱਤੀ ਸੱਭਿਆਚਾਰ ,ਪੰਜਾਬ ਅਤੇ ਪੰਜਾਬੀਅਤ ਨੂੰ ਦੁਨੀਆ ਦੇ ਕੋਨੇ ਕੋਨੇ ਤੱਕ ਪਹੁੰਚਾਉਣ ਵਾਲੇ ਇਨ੍ਹਾਂ ਗਾਇਕਾਂ ਦਾ ਅੱਜ ਪੀਟੀਸੀ ਦੇ ਵਿਹੜੇ 'ਚ ਸਨਮਾਨ ਕੀਤਾ ਜਾ ਰਿਹਾ ਹੈ । ਇੰਝ ਲੱਗਦਾ ਹੈ ਕਿ ਅਰਸ਼ਾਂ ਤੋਂ ਉੱਤਰ ਕੇ ਇਹ ਸਿਤਾਰੇ ਜ਼ਮੀਨ 'ਤੇ ਆ ਗਏ ਨੇ ਅਤੇ ਇਨ੍ਹਾਂ ਖੁਸ਼ੀਆਂ ਨੂੰ ਹੋਰ ਵੀ ਚਾਰ ਚੰਨ ਲਗਾ ਰਹੀ ਹੈ ਇੱਥੇ ਉਨ੍ਹਾਂ ਲੋਕਾਂ ਦੀ ਮੌਜਦੂਗੀ ਜੋ ਇਸ ਅਵਾਰਡ ਸਮਾਰੋਹ ਦੇ ਗਵਾਹ ਬਣ ਰਹੇ ਨੇ । ਇਸ ਵਾਰ ਬੈਸਟ ਮਿਊਜ਼ਿਕ ਵੀਡਿਓ ਡਾਇਰੈਕਟਰ ਕੈਟਾਗਿਰੀ ਵਿੱਚ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2018 ਮਿਲਿਆ ਹੈ, ਡਾਇਰੈਕਟਰ ਅਰਵਿੰਦਰ ਖਹਿਰਾ ਨੂੰ ਉਹਨਾਂ ਨੇ ਗਾਣੇ ਮਸਤਾਨੀ ਨੂੰ ਡਾਇਰੈਕਟ ਕੀਤਾ ਸੀ ।

ਇਸ ਕੈਟਾਗਿਰੀ ਵਿੱਚ ਬਹੁਤ ਸਾਰੇ ਗਾਣੇ ਸ਼ਾਮਿਲ ਕੀਤਾ ਗਏ ਸਨ ਜਿਹੜੇ ਕਿ ਇਸ ਤਰ੍ਹਾਂ ਹਨ : ---
Video Director
Song
Ankur Chaudhary / Harry Bhatti Films
Bulandiyan
Arvindr Khaira
Masstaani
Baljit Singh Deo
Sooraj
Frame Singh
Mainu Mangdi
Parmish Verma
Rondi
R.swami
Jaan Lain Tak
ਪਰ ਡਾਇਰੈਕਟਰ ਅਰਵਿੰਦਰ ਖਹਿਰਾ ਦੇ ਗਾਣੇ ਨੇ ਸਭ ਨੂੰ ਪਿੱਛੇ ਛੱਡ ਦਿੱਤਾ ਹੈ ਜਿਸ ਦੀ ਵਜਾ ਕਰਕੇ ਉਹਨਾਂ ਨੂੰ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2018 ਨਾਲ ਨਿਵਾਜਿਆ ਗਿਆ ਹੈ । ਇਹ ਅਵਾਰਡ ਦੇਣ ਤੋਂ ਪਹਿਲਾਂ ਇਸ ਲਈ ਵੋਟਿੰਗ ਕਰਵਾਈ ਗਈ ਸੀ ਜਿਸ ਦੇ ਨਤੀਜਿਆਂ ਤੋਂ ਬਾਅਦ ਇਹ ਅਵਾਰਡ ਦਿੱਤਾ ਗਿਆ ਹੈ ।