‘ਬੈਸਟ ਮਿਊਜ਼ਿਕ ਵੀਡਿਓ ਡਾਇਰੈਕਟਰ ' ਕੈਟਾਗਿਰੀ ਵਿੱਚ ਅਰਵਿੰਦਰ ਖਹਿਰਾ ਨੂੰ ਮਿਲਿਆ  'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018

Written by  Rupinder Kaler   |  December 08th 2018 10:16 PM  |  Updated: December 08th 2018 10:16 PM

‘ਬੈਸਟ ਮਿਊਜ਼ਿਕ ਵੀਡਿਓ ਡਾਇਰੈਕਟਰ ' ਕੈਟਾਗਿਰੀ ਵਿੱਚ ਅਰਵਿੰਦਰ ਖਹਿਰਾ ਨੂੰ ਮਿਲਿਆ  'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018

ਸੁਰਾਂ ਦੀ ਸੁਰੀਲੀ ਸ਼ਾਮ ਦਾ ਆਗਾਜ਼ ਹੋ ਚੁੱਕਿਆ ਹੈ । ਪੀਟੀਸੀ ਦੇ ਵਿਹੜੇ 'ਚ ਸੰਗੀਤਮਈ ਸੁਰਾਂ ਦੇ ਸਰਤਾਜ਼ ਆ ਚੁੱਕੇ ਨੇ ਅਤੇ ਇਸ ਸੁਰੀਲੀ ਸ਼ਾਮ ਨੂੰ ਰੰਗੀਨ ਬਨਾਉਣ ਲਈ ਅੱਜ ਪੀਟੀਸੀ ਦੇ ਵਿਹੜੇ 'ਚ ਕਈ ਮਾਇਨਾਜ਼ ਹਸਤੀਆਂ ਮੌਜੂਦ ਨੇ । ਇਸ ਸ਼ਾਮ ਨੂੰ ਹੋਰ ਵੀ ਰੰਗੀਨ ਬਣਾ ਰਹੀ ਹੈ ਨਾਮੀ ਕਲਾਕਾਰਾਂ ਦੀ ਪਰਫਾਰਮੈਂਸ । ਜਿਨ੍ਹਾਂ ਨੇ ਆਪਣੀ ਪਰਫਾਰਮੈਂਸ ਨਾਲ ਸਮਾਂ ਬੰਨਿਆ ਹੋਇਆ ਹੈ ਅਤੇ ਪੰਜਾਬ ਦੇ ਸ਼ਾਨਾਮੱਤੀ ਸੱਭਿਆਚਾਰ ,ਪੰਜਾਬ ਅਤੇ ਪੰਜਾਬੀਅਤ ਨੂੰ ਦੁਨੀਆ ਦੇ ਕੋਨੇ ਕੋਨੇ ਤੱਕ ਪਹੁੰਚਾਉਣ ਵਾਲੇ ਇਨ੍ਹਾਂ ਗਾਇਕਾਂ ਦਾ ਅੱਜ ਪੀਟੀਸੀ ਦੇ ਵਿਹੜੇ 'ਚ ਸਨਮਾਨ ਕੀਤਾ ਜਾ ਰਿਹਾ ਹੈ । ਇੰਝ ਲੱਗਦਾ ਹੈ ਕਿ ਅਰਸ਼ਾਂ ਤੋਂ ਉੱਤਰ ਕੇ ਇਹ ਸਿਤਾਰੇ ਜ਼ਮੀਨ 'ਤੇ ਆ ਗਏ ਨੇ  ਅਤੇ ਇਨ੍ਹਾਂ ਖੁਸ਼ੀਆਂ ਨੂੰ ਹੋਰ ਵੀ ਚਾਰ ਚੰਨ ਲਗਾ ਰਹੀ ਹੈ ਇੱਥੇ ਉਨ੍ਹਾਂ ਲੋਕਾਂ ਦੀ ਮੌਜਦੂਗੀ ਜੋ ਇਸ ਅਵਾਰਡ ਸਮਾਰੋਹ ਦੇ ਗਵਾਹ ਬਣ ਰਹੇ ਨੇ । ਇਸ ਵਾਰ ਬੈਸਟ ਮਿਊਜ਼ਿਕ ਵੀਡਿਓ ਡਾਇਰੈਕਟਰ  ਕੈਟਾਗਿਰੀ ਵਿੱਚ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2018 ਮਿਲਿਆ ਹੈ, ਡਾਇਰੈਕਟਰ ਅਰਵਿੰਦਰ ਖਹਿਰਾ ਨੂੰ ਉਹਨਾਂ ਨੇ ਗਾਣੇ ਮਸਤਾਨੀ ਨੂੰ ਡਾਇਰੈਕਟ ਕੀਤਾ ਸੀ ।

ਇਸ ਕੈਟਾਗਿਰੀ ਵਿੱਚ ਬਹੁਤ ਸਾਰੇ ਗਾਣੇ ਸ਼ਾਮਿਲ ਕੀਤਾ ਗਏ ਸਨ ਜਿਹੜੇ ਕਿ ਇਸ ਤਰ੍ਹਾਂ ਹਨ : ---

Video DirectorSong
Ankur Chaudhary / Harry Bhatti FilmsBulandiyan
Arvindr KhairaMasstaani
Baljit Singh DeoSooraj
Frame SinghMainu Mangdi
Parmish VermaRondi
R.swamiJaan Lain Tak

ਪਰ ਡਾਇਰੈਕਟਰ ਅਰਵਿੰਦਰ ਖਹਿਰਾ ਦੇ ਗਾਣੇ ਨੇ ਸਭ ਨੂੰ ਪਿੱਛੇ ਛੱਡ ਦਿੱਤਾ ਹੈ ਜਿਸ ਦੀ ਵਜਾ ਕਰਕੇ ਉਹਨਾਂ ਨੂੰ  ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2018 ਨਾਲ ਨਿਵਾਜਿਆ ਗਿਆ ਹੈ । ਇਹ ਅਵਾਰਡ ਦੇਣ ਤੋਂ ਪਹਿਲਾਂ ਇਸ ਲਈ ਵੋਟਿੰਗ ਕਰਵਾਈ ਗਈ ਸੀ ਜਿਸ ਦੇ ਨਤੀਜਿਆਂ ਤੋਂ ਬਾਅਦ ਇਹ ਅਵਾਰਡ ਦਿੱਤਾ ਗਿਆ ਹੈ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network