ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ੍ਸ 2018 ਦਾ ਕਾਂਊਟ ਡਾਊਨ ਹੋਇਆ ਸ਼ੁਰੂ

By  Lajwinder kaur December 7th 2018 02:25 PM

ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ੍ਸ 2018 ਦਾ ਕਾਂਊਟ ਡਾਊਨ ਸ਼ੁਰੂ ਹੋ ਚੁੱਕਿਆ ਹੈ। ਇਸ ਪਲ ਦਾ ਦਰਸ਼ਕਾਂ ਨੂੰ ਹੀ ਨਹੀਂ ਬਲਕਿ ਉਹਨਾਂ ਗਾਇਕਾਂ , ਮਿਊਜ਼ਿਕ ਡਾਇਰੈਕਟਰਾਂ , ਵੀਡੀਓ ਡਾਇਰੈਕਟਰਾਂ , ਗੀਤਕਾਰਾਂ , ਅਤੇ ਉਸ ਹਰ ਇੱਕ ਵਿਅਕਤੀ ਨੂੰ ਜਿੰਨ੍ਹਾਂ ਦੀ ਮਿਹਨਤ ਅਤੇ ਸਮਾਂ ਉਹਨਾਂ ਦੇ ਪ੍ਰੋਜੈਕਟਾਂ 'ਚ ਲੱਗਿਆ ਹੁੰਦਾ ਹੈ ਬੇਸਬਰੀ ਨਾਲ ਉਡੀਕ ਕਰਦਾ ਹੈ।ptc music awards2018ਕਿਉਂਕਿ ਇਹ ਉਹ ਮੌਕਾ ਹੈ ਜਦੋਂ ਮਿਹਨਤੀ ਆਰਟਿਸਟਾਂ ਦਾ ਫਲ ਉਹਨਾਂ ਦੀ ਝੋਲੀ ਪੈਣ ਜਾ ਰਿਹਾ ਹੈ। ਮਿਊਜ਼ਿਕ ਅਵਾਰਡ੍ਸ 2018 'ਚ 28 ਕੈਟਾਗਰੀ 'ਚ ਗਾਣਿਆਂ ਅਤੇ ਉਹਨਾਂ ਦੀਆਂ ਵੀਡੀਓਜ਼ ਨਾਲ ਸੰਬੰਧਤ ਗਾਣਿਆਂ ਅਤੇ ਆਰਟਿਸਟਾਂ ਨੂੰ ਨਾਮੀਨੇਟ ਕੀਤਾ ਗਿਆ ਹੈ। ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ੍ਸ 2018 ਦੇ ਸਟੇਜ 'ਤੇ ਇਨਾਮ ਵੰਡ ਤੋਂ ਇਲਾਵਾ ਕਈ ਸਿੰਗਰਾਂ ਅਤੇ ਵੱਡੇ ਸੈਲੇਬ੍ਰਿਟੀਜ਼ ਵੱਲੋਂ ਆਪਣੇ ਆਪਣੇ ਅੰਦਾਜ਼ 'ਚ ਪਰਫਾਰਮੈਂਸ ਕੀਤੀ ਜਾਵੇਗੀ।

https://www.instagram.com/p/BrCxLkcnNNV/

ਹੋਰ ਪੜ੍ਹੋ: ਮਿਸਟਰ ਪੰਜਾਬ 2018 ‘ਚ  ਗੁਰਕਿਰਤ ਅਤੇ ਗੁਰਮੰਤਰ ਨੇ ਪਰਫਰਾਮੈਂਸ ਨਾਲ ਬੰਨਿਆ ਸਮਾ 

ਜਿੰਨ੍ਹਾਂ 'ਚ ਬੋਹੇਮੀਆ ਆਪਣੇ ਰੈਪ ਦਾ ਜਲਵਾ ਬਿਖੇਰਣਗੇ। ਇਹਨਾਂ ਤੋਂ ਇਲਾਵਾ ਜੈਜ਼ੀ ਬੀ , ਜੈਸਮੀਨ ਸੈਂਡਲਾਸ , ਸੁਖਸ਼ਿੰਦਰ ਛਿੰਦਾ , ਰਾਜਵੀਰ ਜਵੰਦਾ , ਗਹੁਰ ਖਾਨ ਸੁਦੇਸ਼ ਲਹਿਰੀ ਵਰਗੇ ਵੱਡੇ ਕਲਾਕਾਰ ਮਿਊਜ਼ਿਕ ਅਵਾਰਡ੍ਸ ਦੀਆਂ ਰੌਣਕਾਂ 'ਚ ਚਾਰ ਚੰਨ ਲਗਾਉਣਗੇ। ਮਿਊਜ਼ਿਕ ਅਵਾਰਡ੍ਸ ਦੀਆਂ ਤਿਆਰੀਆਂ ਫਿਲਹਾਲ ਮੋਹਾਲੀ 'ਚ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ। ਹੁਣੇ ਤੋਂ ਹੀ ਦਰਸ਼ਕਾਂ 'ਚ ਅਵਾਰਡ ਸ਼ੋ ਨੂੰ ਲੈ ਖਾਸੀ ਉਤਸੁਕਤਾ ਵੀ ਦਿਖ ਰਹੀ ਹੈ।

https://www.instagram.com/p/BrFBD3in-jM/

ਪੀਟੀਸੀ ਮਿਊਜ਼ਿਕ ਅਵਾਰਡਸ 2018 ਦਾ ਸਿੱਧਾ ਪ੍ਰਸਾਰਣ 8 ਦਿਸੰਬਰ ਨੂੰ ਪੀਟੀਸੀ ਪੰਜਾਬੀ 'ਤੇ ਸ਼ਾਮੀ ਗੁਰਬਾਣੀ ਲਾਈਵ ਤੋਂ ਤੁਰੰਤ ਬਾਅਦ ਲਾਈਵ ਦਿਖਾਇਆ ਜਾ ਰਿਹਾ ਹੈ। ਸੋ ਦੇਖਣਾ ਨਾ ਭੁੱਲਣਾ ਦੁਨੀਆ ਦਾ ਸਭ ਤੋਂ ਵੱਡਾ ਪੰਜਾਬੀ ਮਿਊਜ਼ਿਕ ਅਵਾਰਡ ਸ਼ੋ 2018 ਜਿੱਥੇ ਤੁਹਾਡੇ ਫੇਵਰਿਟ ਆਰਟਿਸਟਾਂ ਨੂੰ ਮਿਲਣਗੇ ਬੈਸਟ ਦਾ ਖਿਤਾਬ।

Related Post