'ਬੈਸਟ ਲਿਰਿਸਟ ' ਕੈਟਾਗਿਰੀ ਵਿੱਚ ਸਤਿੰਦਰ ਸਰਤਾਜ ਦੇ ਗਾਣੇ ਮਾਸੂਮੀਅਤ ਨੂੰ ਮਿਲਿਆ 'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018'

By  Rupinder Kaler December 8th 2018 08:04 PM

'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018' ਵਿੱਚ ਜੈਜੀ-ਬੀ, ਜੈਸਮੀਨ ਸੈਂਡਲਾਸ ਅਤੇ ਹੋਰ ਕਈ ਗਾਇਕਾਂ ਨੇ ਰੰਗ ਜਮਾਇਆ ਹੈ । ਮੋਹਾਲੀ ਦੇ ਜੇ.ਐੱਲ.ਪੀ.ਐੱਲ. ਗਰਾਉਂਡ ਵਿੱਚ ਹਰ ਪਾਸੇ ਦਰਸ਼ਕਾਂ ਦਾ ਹੜ੍ਹ ਆਇਆ ਹੈ । ਲੋਕ ਆਪਣੇ ਆਪਣੇ ਗਾਇਕਾਂ ਨੂੰ ਦੇਖਣ ਲਈ ਪਹੁੰਚੇ ਹੋਏ ਹਨ । ਦਰਸ਼ਕਾਂ ਦੀ ਇਸ ਭੀੜ ਵਿੱਚ ਕੁਝ ਲੋਕ ਇਹ ਵੀ ਦੇਖਣ ਆਏ ਹਨ ਕਿ ਉਹਨਾਂ ਦੇ ਮਨ ਪਸੰਦ ਦੇ ਗਾਇਕ ਦੇ ਗਾਣੇ ਨੂੰ 'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018' ਮਿਲਦਾ ਹੈ ਜਾ ਨਹੀਂ  ਕਿਉਂਕਿ 'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ' ਹੀ, ਤੈਅ ਕਰਦਾ ਹੈ ਕਿ ਕਿਸੇ ਗਾਇਕ ਦੇ ਗਾਣੇ ਨੂੰ ਲੋਕ ਕਿੰਨਾ ਪਿਆਰ ਦਿੰਦੇ ਹਨ । ਇਸ ਵਾਰ ਦੀ ਗੱਲ ਕੀਤੀ ਜਾਵੇ ਤਾਂ 'ਬੈਸਟ ਲਿਰਿਸਟ ' ਕੈਟਾਗਿਰੀ ਵਿੱਚ ਸਤਿੰਦਰ ਸਰਤਾਜ ਦੇ ਗਾਣੇ ਮਾਸੂਮੀਅਤ ਨੂੰ  'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018' ਦਿੱਤਾ ਗਿਆ ਹੈ । ਇਹ ਗਾਣਾ ਹਰ ਇੱਕ ਨੂੰ ਪਸੰਦ ਆਇਆ ਹੈ, ਕਿਉਂਕਿ ਪੀਟਸੀ ਨੈੱਟਵਰਕ ਵੱਲੋਂ ਕਰਵਾਈ ਗਈ ਵੋਟਿੰਗ ਵਿੱਚ ਇਸ ਗਾਣੇ ਨੂੰ ਸਭ ਤੋਂ ਵੱਧ ਵੋਟਾਂ ਮਿਲੀਆਂ ਹਨ

'ਬੈਸਟ ਲਿਰਿਸਟ ' ਕੈਟਾਗਿਰੀ ਵਿੱਚ ਕਈ ਆਰਟਿਸਟ  ਸ਼ਾਮਿਲ ਸਨ , ਜਿਹੜੇ ਇਸ ਤਰ੍ਹਾਂ ਹਨ :- Best Lyricist

Lyricist

Song

Akash Bal

Roti

Babu Singh Maan

Kangan

Beat Minister

Khand Da Khidaona

Charan Likhari

Ik Tare Wala

Jaani

Masstaani

Kumaar

Chan Kitthan

Nirmaan

Roi Na

Prince Dhunna, R.Sheen

Inquilab

Satinder Sartaaj

Masoomiyat

Vijay Dhami

Lekh

ਪਰ ਇਸ ਵਾਰ ਸਭ ਨੂੰ ਪਿੱਛੇ ਛੱਡਦੇ ਹੋਏ ਜੇਤੂ ਰਹੇ ਸਤਿੰਦਰ ਸਰਤਾਜ  ਜਿਨ੍ਹਾਂ ਦੇ ਗਾਣੇ ਮਾਸੂਮੀਅਤ ਨੂੰ ਲੋਕਾਂ ਨੇ ਸਭ ਤੋਂ ਵੱਧ ਵੋਟਿੰਗ ਕਰਕੇ ਜਿਤਾਇਆ ਹੈ । ਪੀਟੀਸੀ ਨੈੱਟਵਰਕ ਵੱਲੋਂ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ ਹਰ ਸਾਲ ਕਰਵਾਇਆ ਜਾਂਦਾ ਹੈ ।ਇਹ ਰੌਣਕਾਂ ਹਰ ਸਾਲ ਲਗਾਈਆਂ ਜਾਂਦੀਆਂ ਹਨ । ਪੰਜਾਬ ਦੇ ਵਾਸੀਆਂ ਨੂੰ ਇਸ ਅਵਾਰਡ ਦਾ ਇੰਤਜ਼ਾਰ ਰਹਿੰਦਾ ਹੈ ।

Related Post