'ਬੈਸਟ ਲਿਰਿਸਟ ' ਕੈਟਾਗਿਰੀ ਵਿੱਚ ਸਤਿੰਦਰ ਸਰਤਾਜ ਦੇ ਗਾਣੇ ਮਾਸੂਮੀਅਤ ਨੂੰ ਮਿਲਿਆ 'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018'
'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018' ਵਿੱਚ ਜੈਜੀ-ਬੀ, ਜੈਸਮੀਨ ਸੈਂਡਲਾਸ ਅਤੇ ਹੋਰ ਕਈ ਗਾਇਕਾਂ ਨੇ ਰੰਗ ਜਮਾਇਆ ਹੈ । ਮੋਹਾਲੀ ਦੇ ਜੇ.ਐੱਲ.ਪੀ.ਐੱਲ. ਗਰਾਉਂਡ ਵਿੱਚ ਹਰ ਪਾਸੇ ਦਰਸ਼ਕਾਂ ਦਾ ਹੜ੍ਹ ਆਇਆ ਹੈ । ਲੋਕ ਆਪਣੇ ਆਪਣੇ ਗਾਇਕਾਂ ਨੂੰ ਦੇਖਣ ਲਈ ਪਹੁੰਚੇ ਹੋਏ ਹਨ । ਦਰਸ਼ਕਾਂ ਦੀ ਇਸ ਭੀੜ ਵਿੱਚ ਕੁਝ ਲੋਕ ਇਹ ਵੀ ਦੇਖਣ ਆਏ ਹਨ ਕਿ ਉਹਨਾਂ ਦੇ ਮਨ ਪਸੰਦ ਦੇ ਗਾਇਕ ਦੇ ਗਾਣੇ ਨੂੰ 'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018' ਮਿਲਦਾ ਹੈ ਜਾ ਨਹੀਂ ਕਿਉਂਕਿ 'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ' ਹੀ, ਤੈਅ ਕਰਦਾ ਹੈ ਕਿ ਕਿਸੇ ਗਾਇਕ ਦੇ ਗਾਣੇ ਨੂੰ ਲੋਕ ਕਿੰਨਾ ਪਿਆਰ ਦਿੰਦੇ ਹਨ । ਇਸ ਵਾਰ ਦੀ ਗੱਲ ਕੀਤੀ ਜਾਵੇ ਤਾਂ 'ਬੈਸਟ ਲਿਰਿਸਟ ' ਕੈਟਾਗਿਰੀ ਵਿੱਚ ਸਤਿੰਦਰ ਸਰਤਾਜ ਦੇ ਗਾਣੇ ਮਾਸੂਮੀਅਤ ਨੂੰ 'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018' ਦਿੱਤਾ ਗਿਆ ਹੈ । ਇਹ ਗਾਣਾ ਹਰ ਇੱਕ ਨੂੰ ਪਸੰਦ ਆਇਆ ਹੈ, ਕਿਉਂਕਿ ਪੀਟਸੀ ਨੈੱਟਵਰਕ ਵੱਲੋਂ ਕਰਵਾਈ ਗਈ ਵੋਟਿੰਗ ਵਿੱਚ ਇਸ ਗਾਣੇ ਨੂੰ ਸਭ ਤੋਂ ਵੱਧ ਵੋਟਾਂ ਮਿਲੀਆਂ ਹਨ
'ਬੈਸਟ ਲਿਰਿਸਟ ' ਕੈਟਾਗਿਰੀ ਵਿੱਚ ਕਈ ਆਰਟਿਸਟ ਸ਼ਾਮਿਲ ਸਨ , ਜਿਹੜੇ ਇਸ ਤਰ੍ਹਾਂ ਹਨ :- Best Lyricist
Lyricist | Song |
Akash Bal | Roti |
Babu Singh Maan | Kangan |
Beat Minister | Khand Da Khidaona |
Charan Likhari | Ik Tare Wala |
Jaani | Masstaani |
Kumaar | Chan Kitthan |
Nirmaan | Roi Na |
Prince Dhunna, R.Sheen | Inquilab |
Satinder Sartaaj | Masoomiyat |
Vijay Dhami | Lekh |
ਪਰ ਇਸ ਵਾਰ ਸਭ ਨੂੰ ਪਿੱਛੇ ਛੱਡਦੇ ਹੋਏ ਜੇਤੂ ਰਹੇ ਸਤਿੰਦਰ ਸਰਤਾਜ ਜਿਨ੍ਹਾਂ ਦੇ ਗਾਣੇ ਮਾਸੂਮੀਅਤ ਨੂੰ ਲੋਕਾਂ ਨੇ ਸਭ ਤੋਂ ਵੱਧ ਵੋਟਿੰਗ ਕਰਕੇ ਜਿਤਾਇਆ ਹੈ । ਪੀਟੀਸੀ ਨੈੱਟਵਰਕ ਵੱਲੋਂ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ ਹਰ ਸਾਲ ਕਰਵਾਇਆ ਜਾਂਦਾ ਹੈ ।ਇਹ ਰੌਣਕਾਂ ਹਰ ਸਾਲ ਲਗਾਈਆਂ ਜਾਂਦੀਆਂ ਹਨ । ਪੰਜਾਬ ਦੇ ਵਾਸੀਆਂ ਨੂੰ ਇਸ ਅਵਾਰਡ ਦਾ ਇੰਤਜ਼ਾਰ ਰਹਿੰਦਾ ਹੈ ।