ਪੀਟੀਸੀ ਪੰਜਾਬੀ 'ਤੇ ਚਾਰ ਮਾਰਚ ਤੋਂ ਸ਼ੁਰੂ ਹੋਵੇਗੀ ਗੱਲਾਂ ਦੀ ਗਰਾਰੀ,ਸ਼ੋਅ 'ਚ ਤੁਸੀਂ ਵੀ ਹੋ ਸਕਦੇ ਹੋ ਸ਼ਾਮਿਲ 

By  Shaminder February 23rd 2019 04:36 PM -- Updated: February 23rd 2019 04:42 PM

ਗੱਲਾਂ ਦੀ ਗਰਾਰੀ 'ਤੇ ਇਹ ਗਰਾਰੀ ਫਸਾਉਣ ਜਾ ਰਹੀਆਂ ਕਮਾਇਣੀ ਅਤੇ ਸੁਖਪ੍ਰੀਤ ਕੌਰ ਸੁੱਖੀ । ਇਸ ਸ਼ੋਅ ਦਾ ਪ੍ਰਸਾਰਣ ਹਰ ਹਫਤੇ ਸੋਮਵਾਰ ਤੋਂ ਲੈ ਕੇ ਵੀਰਵਾਰ ਤੱਕ ਸ਼ਾਮ ਸੱਤ ਵੱਜ ਕੇ ਪੰਤਾਲੀ ਮਿੰਟ 'ਤੇ ਕੀਤਾ ਜਾਵੇਗਾ ।ਇਸ ਪ੍ਰੋਗਰਾਮ 'ਚ ਗੱਲਾਂ ਦੇ ਨਾਲ –ਨਾਲ ਮਿਊਜ਼ਿਕ ਅਤੇ ਮਸਤੀ ਦਾ ਦੌਰ ਵੀ ਚੱਲੇਗਾ ।

ਹੋਰ ਵੇਖੋ: ਗਾਇਕ ਬੱਬੂ ਮਾਨ ਨੇ ਯੁੱਧਵੀਰ ਮਾਣਕ ਨਾਲ ਸਟੇਜ ਕੀਤੀ ਸਾਂਝੀ, ‘ਤੇਰੇ ਟਿੱਲੇ ਤੋਂ’ ਗੀਤ ਗਾ ਕੇ ਯੁੱਧਵੀਰ ਦੀ ਸਿਹਤਯਾਬੀ ਦੀ ਕੀਤੀ ਦੁਆ, ਦੇਖੋ ਵੀਡਿਓ

ਸੋਮਵਾਰ ਤੋਂ ਲੈ ਕੇ ਵੀਰਵਾਰ ਤੱਕ ਸੁਖਪ੍ਰੀਤ ਕੌਰ ਸੁੱਖੀ ਅਤੇ ਕਮਾਇਣੀ ਦੋਵੇਂ ਜਣੀਆਂ ਤੁਹਾਡੇ ਨਾਲ ਰੁਬਰੂ ਹੋਣਗੀਆਂ ਅਤੇ ਕਰਨਗੀਆਂ ਤੁਹਾਡੇ ਨਾਲ ਕੁਝ ਰੋਚਕ ਗੱਲਾਂ ਅਤੇ ਇਸ ਦੇ ਨਾਲ ਹੀ ਤੁਹਾਡੇ ਤੋਂ ਪੁੱਛੇ ਜਾਣਗੇ ਕੁਝ ਸਵਾਲ ਅਤੇ ਤੁਹਾਨੂੰ ਦੇਣਾ ਪਵੇਗਾ ਉਨ੍ਹਾਂ ਸਵਾਲਾਂ ਦਾ ਜਵਾਬ ।

ਹੋਰ ਵੇਖੋ:ਸ਼ੈਰੀ ਮਾਨ ਨੇ ਚਿੜੇ ਨੂੰ ਕੁਝ ਇਸ ਤਰ੍ਹਾਂ ਪਾਈ ਵੰਗਾਰ ਕਿ ਮਨਾ ਨਹੀਂ ਕਰ ਪਾਇਆ ਚਿੜਾ,ਵੇਖੋ ਵੀਡੀਓ   

gallan di grarai gallan di grarai

ਤੁਸੀਂ ਇਸ ਸ਼ੋਅ ਨਾਲ ਫੇਸਬੁੱਕ ਦੇ ਜ਼ਰੀਏ ਜੁੜ ਸਕਦੇ ਹੋ ਅਤੇ ਕਮੈਂਟ ਦੇ ਕੇ ਆਪਣਾ ਜਵਾਬ ਦੇ ਸਕਦੇ ਹੋ ।

gallan di grarai gallan di grarai

ਤੁਸੀਂ ਵੀ ਇਸ ਪ੍ਰੋਗਰਾਮ ਨਾਲ ਜੁੜਨਾ ਚਾਹੁੰਦੇ ਹੋ ਤਾਂ ਵੇਖਣਾ ਨਾ ਭੁੱਲਣਾ ਚਾਰ ਮਾਰਚ ਤੋਂ ਸ਼ੁਰੂ ਹੋਣ ਜਾ ਰਹੇ ਸਾਡੇ ਇਸ ਸ਼ੋਅ ਨੂੰ ਸ਼ਾਮ ਸੱਤ ਵੱਜ ਕੇ ਪੰਤਾਲੀ ਮਿੰਟ 'ਤੇ ਸਿਰਫ਼ ਪੀਟੀਸੀ ਪੰਜਾਬੀ 'ਤੇ । ਸਾਨੂੰ ਤੁਹਾਡੇ ਸਵਾਲਾਂ ਦਾ ਇੰਤਜ਼ਾਰ ਰਹੇਗਾ ।

gallan di grarai gallan di grarai

 

 

Related Post