ਅੱਜ ਵੀ ਲੋਕਾਂ ਦੇ ਦਿਲਾਂ 'ਚ ਧੜਕਦਾ ਹੈ ਮਰਹੂਮ ਕਲਾਕਾਰ ਜਸਪਾਲ ਭੱਟੀ, ਜਨਮ ਦਿਨ 'ਤੇ ਜਾਣੋ ਜਸਪਾਲ ਭੱਟੀ ਦੀ ਜ਼ਿੰਦਗੀ ਦੀਆਂ ਇਹ ਖਾਸ ਗੱਲਾਂ

By  Aaseen Khan March 3rd 2019 05:57 PM

ਅੱਜ ਵੀ ਲੋਕਾਂ ਦੇ ਦਿਲਾਂ 'ਚ ਧੜਕਦਾ ਹੈ ਮਰਹੂਮ ਕਲਾਕਾਰ ਜਸਪਾਲ ਭੱਟੀ, ਜਨਮ ਦਿਨ 'ਤੇ ਜਾਣੋ ਜਸਪਾਲ ਭੱਟੀ ਦੀ ਜ਼ਿੰਦਗੀ ਦੀਆਂ ਇਹ ਖਾਸ ਗੱਲਾਂ : ਕਈ ਨਾਮ ਅਜਿਹੇ ਹੁੰਦੇ ਹਨ ਜਿੰਨ੍ਹਾਂ ਦਾ ਸ਼ਰੀਰ ਤਾਂ ਦੁਨੀਆਂ ਤੋਂ ਚਲਿਆ ਜਾਂਦਾ ਹੈ ਪਰ ਉਹਨਾਂ ਦੀਆਂ ਯਾਦਾਂ ਹਮੇਸ਼ਾ ਲਈ ਦਿਲਾਂ 'ਚ ਘਰ ਕਰ ਜਾਂਦੀਆਂ ਹਨ। ਪੰਜਾਬੀ ਅਤੇ ਬਾਲੀਵੁੱਡ ਦਾ ਅਜਿਹਾ ਹੀ ਨਾਮ ਹੈ ਮਰਹੂਮ ਜਸਪਾਲ ਭੱਟੀ ਹੋਰਾਂ ਦਾ, ਜਿੰਨ੍ਹਾਂ ਨੇ ਆਪਣੀ ਅਦਾਕਾਰੀ ਅਤੇ ਕੌਮਿਕ ਟਾਈਮਿੰਗ ਨਾਲ ਹਰ ਇੱਕ ਸਰੋਤੇ ਦਾ ਦਿਲ ਜਿੱਤਿਆ। 90 ਦੇ ਦਹਾਕੇ 'ਚ ਟੀ.ਵੀ. ਸ਼ੋਅ 'ਫਲਾਪ ਸ਼ੋਅ' ਅਤੇ 'ਉਲਟਾ ਪੁਲਟਾ' ਨਾਲ ਲਾਈਮਲਾਈਟ 'ਚ ਆਏ ਜਸਪਾਲ ਭੱਟੀ ਦਾ ਅੱਜ 64ਵਾਂ ਜਨਮ ਦਿਨ ਹੈ। ਹਾਲਾਂਕਿ ਅੱਜ ਉਹ ਸਾਡੇ ਵਿਚਕਾਰ ਨਹੀਂ ਹਨ ਪਰ ਉਨ੍ਹਾਂ ਦੀਆਂ ਯਾਦਾਂ ਅਤੇ ਸਿਨੇਮਾ ਨੂੰ ਦਿੱਤਾ ਉਨ੍ਹਾਂ ਦਾ ਯੋਗਦਾਨ ਹਮੇਸ਼ਾ ਯਾਦ ਰਹੇਗਾ।

3 ਮਾਰਚ 1955 'ਚ ਅੰਮ੍ਰਿਤਸਰ 'ਚ ਪੈਦਾ ਹੋਏ ਜਸਪਾਲ ਭੱਟੀ ਨੇ ਦੂਰਦਰਸ਼ਨ ਦੇ ਸ਼ੋਅ 'ਉਲਟਾ ਪੁਲਟਾ' ਨਾਲ ਸ਼ੁਰੂਆਤ ਕਰਕੇ ਹਿੰਦੀ ਅਤੇ ਪੰਜਾਬੀ ਫਿਲਮ ਇੰਡਸਟਰੀ ਤੱਕ ਆਪਣੀ ਕਲਾਕਾਰੀ ਦਾ ਲੋਹਾ ਮਨਵਾਇਆ। ਟੀ.ਵੀ. ਲਈ ਉਨ੍ਹਾਂ ਨੇ ਥੈਂਕ 'ਯੂ ਜੀਜਾ ਜੀ' 'ਫਲਾਪ ਸ਼ੋਅ', ਅਤੇ 'ਹਾਏ ਜ਼ਿੰਦਗੀ, ਬਾਏ ਜ਼ਿੰਦਗੀ' ਆਦਿ ਵਰਗੇ ਹਿੱਟ ਸ਼ੋਅ ਕੀਤੇ।

ਹੋਰ ਵੇਖੋ : ਦੇਵ ਖਰੌੜ ‘ਬਲੈਕੀਆ’ ਬਣ ਕਰਨਗੇ ਵੱਡੇ ਧਮਾਕੇ, ਪਹਿਲੀ ਝਲਕ ਆਈ ਸਾਹਮਣੇ, ਦੇਖੋ ਵੀਡੀਓ

PTC Punjabi remembering Jaspal Bhatti on his Birth Anniversary jaspal bhatti

ਜਸਪਾਲ ਭੱਟੀ ਨੇ ਹਿੰਦੀ ਫਿਲਮਾਂ 'ਚ 'ਆ ਅਬ ਲੌਟ ਚਲੇਂ',  'ਕੋਈ ਮੇਰੇ ਦਿਲ ਸੇ ਪੂਛੇ', 'ਹਮਾਰਾ ਦਿਲ ਆਪਕੇ ਪਾਸ ਹੈ', 'ਤੁਝੇ ਮੇਰੀ ਕਸਮ', 'ਕਾਲਾ ਸਾਮਰਾਜਯ' ਅਤੇ 'ਕੁਛ ਨਾ ਕਹੋ' ਆਦਿ ਨਾਲ ਬਾਲੀਵੁੱਡ 'ਚ ਆਪਣੀ ਕਲਾ ਦਾ ਜਾਦੂ ਬਿਖੇਰਿਆ। ਪੰਜਾਬੀ ਸਿਨੇਮਾ 'ਤੇ ਵੀ ਜਸਪਾਲ ਭੱਟੀ ਨੇ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ਜਿੰਨ੍ਹਾਂ 'ਚ 'ਮਾਹੌਲ ਠੀਕ ਹੈ', 'ਦਿਲ ਪਰਦੇਸੀ ਹੋ ਗਿਆ', ਅਤੇ 'ਪਾਵਰ ਕੱਟ', ਆਦਿ ਸ਼ਾਮਲ ਹਨ।

ਹੋਰ ਵੇਖੋ : ‘ਨਿੱਕਾ ਜ਼ੈਲਦਾਰ 3’ ਦੇ ਸੈੱਟ ‘ਤੇ ਹਾਰਬੀ ਸੰਘਾ ਦੀ ਗਾਇਕੀ ਦਾ ਲੁਤਫ਼ ਲੈਂਦੀ ਹੋਈ ਨਿਸ਼ਾ ਬਾਨੋ, ਦੇਖੋ ਵੀਡੀਓ

PTC Punjabi remembering Jaspal Bhatti on his Birth Anniversary jaspal bhatti

ਖਾਸ ਗੱਲ ਇਹ ਸੀ ਕਿ ਜਸਾਪਲ ਭੱਟੀ ਨੇ ਇੰਜੀਨੀਅਰਿੰਗ 'ਚ ਡਿਗਰੀ ਕੀਤੀ ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਕਾਮੇਡੀ 'ਚ ਇਕ ਖਾਸ ਮੁਕਾਮ ਹਾਸਲ ਕੀਤਾ। ਜਸਪਾਲ ਭੱਟੀ ਨੂੰ ਸਿਨੇਮਾ 'ਚ ਉਹਨਾਂ ਦੀਆਂ ਉਪਲਬਧੀਆਂ ਲਈ ਸਰਕਾਰ ਵਲੋਂ ਉਨ੍ਹਾਂ ਨੂੰ 2013 'ਚ ਪਦਮ ਭੂਸ਼ਣ (ਮਰਨ ਉਪਰੰਤ) ਨਾਲ ਨਿਵਾਜਿਆ ਗਿਆ ਸੀ।

PTC Punjabi remembering Jaspal Bhatti on his Birth Anniversary jaspal bhatti

ਜਸਪਾਲ ਭੱਟੀ ਜਿਸਦੀ ਇਕ ਕਾਰ ਹਾਦਸੇ ਵਿਚ ਮੌਤ ਹੋ ਗਈ ਅਤੇ ਉਸਦਾ ਬੇਟਾ ਗੰਭੀਰ ਤੌਰ ‘ਤੇ ਜ਼ਖ਼ਮੀ ਹੋ ਗਿਆ। ਜਸਪਾਲ ਭੱਟੀ ਆਪਣੇ ਬੇਟੇ ਦੀ ਫਿਲਮ ‘ਪਾਵਰ ਕੱਟ’ ਦੀ ਪ੍ਰਮੋਸ਼ਨ ਲਈ ਜਾ ਰਹੇ ਸਨ, ਜਦੋਂ ਉਹਨਾਂ ਦਾ ਐਕਸੀਡੈਂਟ ਹੋ ਗਿਆ ਅਤੇ ਇੱਕ ਚਮਕਦਾ ਸਿਤਾਰਾ ਇਸ ਦੁਨੀਆਂ ਨੂੰ ਅਤੇ ਆਪਣੇ ਚਾਹੁਣ ਵਾਲਿਆਂ ਨੂੰ ਅਲਵਿਦਾ ਕਹਿ ਗਿਆ।

Related Post