ਪੰਜਾਬੀਜ਼ ਦਿਸ ਵੀਕ ‘ਚ ਜਾਣਨ ਨੂੰ ਮਿਲੇਗਾ ਮਹਾਰਾਜਾ ਰਣਜੀਤ ਸਿੰਘ ਦੇ ਗੋਲਡਨ ਕਨੈਕਸ਼ਨ ਬਾਰੇ ਤੇ ਮਨੋਰੰਜਨ ਦਾ ਹੋਵੇਗਾ ਫੁਲ ਡੋਜ਼

By  Lajwinder kaur December 14th 2019 03:47 PM -- Updated: December 14th 2019 03:59 PM

ਪੀਟੀਸੀ ਪੰਜਾਬੀ ਅਜਿਹਾ ਟੀਵੀ ਚੈਨਲ ਹੈ ਜੋ ਕਿ ਪੰਜਾਬੀ ਤੇ ਪੰਜਾਬੀਅਤ ਨੂੰ ਪ੍ਰਫੁੱਲਤ ਕਰਨ ‘ਚ ਅਣਥੱਕ ਯਤਨ ਕਰ ਰਿਹਾ ਹੈ। ਜਿਸਦੇ ਚੱਲਦੇ ਵਿਦੇਸ਼ਾਂ ‘ਚ ਰਹਿੰਦੇ ਪੰਜਾਬੀ ਆਪਣੀ ਮਾਤ-ਭਾਸ਼ਾ ਪੰਜਾਬੀ ਤੇ ਪੰਜਾਬੀ ਵਿਰਸੇ ਨਾਲ ਜੁੜੇ ਹੋਏ ਹਨ। ਪੀਟੀਸੀ ਪੰਜਾਬੀ ਵਿਦੇਸ਼ਾਂ ‘ਚ ਵੀ ਆਸਮਾਨ ਦੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ। ਪੰਜਾਬੀਆਂ ਦਾ ਮਨੋਰੰਜਨ ਕਰਨ ਲਈ ਬਹੁਤ ਸਾਰੇ ਪੰਜਾਬੀ ਸ਼ੋਅ ਚਲਾਏ ਜਾਂਦੇ ਹਨ। ਜਿਸ ‘ਚ ਪੰਜਾਬੀ ਵਿਰਸੇ ਤੇ ਪੰਜਾਬੀ ਇਤਿਹਾਸ ਤੋਂ ਜਾਣੂ ਕਰਵਾਇਆ ਜਾਂਦਾ ਹੈ। ਅਜਿਹਾ ਹੀ ਇੱਕ ਸ਼ੋਅ ਹੈ ਪੰਜਾਬੀਜ਼ ਦਿਸ ਵੀਕ, ਜੋ ਕਿ ਹਰ ਹਫ਼ਤੇ ਦਰਸ਼ਕਾਂ ਦਾ ਮਨੋਰੰਜਨ ਕਰਨ ਆਉਂਦਾ ਹੈ। ਜਿਸ ‘ਚ ਕਾਫੀ ਖਾਸ ਜਾਣਕਾਰੀ ਦਿੱਤੀ ਜਾਂਦੀ ਹੈ।

ਹੋਰ ਵੇਖੋ:ਕੌਰ ਬੀ ਆਪਣੇ ਨਵੇਂ ਗਾਣੇ ‘ਲਾਹੌਰ ਦਾ ਪਰਾਂਦਾ’ ਦੇ ਨਾਲ ਜਿੱਤ ਰਹੀ ਹੈ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ

ਇਸ ਵਾਰ ਮਹਾਰਾਜਾ ਰਣਜੀਤ ਸਿੰਘ ਦੇ ਕਾਸ਼ੀ ਵਿਸ਼ਵਨਾਥ ਮੰਦਿਰ ਨਾਲ ਕੀ ਸਬੰਧ ਹੈ ਉਸ ਬਾਰੇ ਦੱਸਿਆ ਜਾਵੇਗਾ। ਇਸ ਤੋਂ ਇਲਾਵਾ ਗਿੱਧਾ ਪਾਉਂਦੇ ਵਿਦੇਸ਼ੀ ਮੁੰਡੇ ਦਾ ਵਾਇਰਲ ਵੀਡੀਓ ਮਨੋਰੰਜਨ ਕਰਦਾ ਨਜ਼ਰ ਆਵੇਗਾ। ਇਸ ਤੋਂ ਇਲਾਵਾ ਤੋਚੀ ਰੈਣਾ (Tochi Raina) ਦੇ ਨਾਲ ਖ਼ਾਸ ਮੁਲਾਕਾਤ ਦਿਖਾਈ ਜਾਵੇਗੀ। ਸੋ ਦੇਖਣਾ ਨਾ ਭੁੱਲਣਾ ਇਸ ਐਤਵਾਰ ਯਾਨੀ ਕਿ 15 ਦਸੰਬਰ ਨੂੰ ਸਵੇਰੇ 11.30 ਵਜੇ ਸਿਰਫ ਪੀਟੀਸੀ ਪੰਜਾਬੀ ਚੈਨਲ ਉੱਤੇ।

ਇਸ ਤੋਂ ਇਲਾਵਾ ‘ਪੰਜਾਬੀਜ਼ ਦਿਸ ਵੀਕ’ ਬਾਕੀ ਐਪੀਸੋਡਸ ਦਾ ਲੁਤਫ਼ ਪੀਟੀਸੀ ਪੰਜਾਬੀ ਪਲੇਅ ਐੱਪ ਉੱਤੇ ਵੀ ਲੈ ਸਕਦੇ ਹੋ।

Related Post