‘ਸ਼ਹੀਦ-ਏ-ਮੁਹੱਬਤ ਬੂਟਾ ਸਿੰਘ’ ‘ਚ ਆਪਣੀ ਅਦਾਕਾਰੀ ਨਾਲ ਸਭ ਨੂੰ ਭਾਵੁਕ ਕਰਨ ਵਾਲੇ ਬਾਲੀਵੁੱਡ ਦੇ ਦਿੱਗਜ ਅਦਾਕਾਰ ਰਘੁਵੀਰ ਯਾਦਵ ਨਾਲ ਖ਼ਾਸ ਗੱਲਬਾਤ ਪੀਟੀਸੀ ਦੇ ਨਾਲ, ਦੇਖੋ ਵੀਡੀਓ

By  Lajwinder kaur September 10th 2019 05:33 PM

ਮਨੋਜ ਪੁੰਜ ਵੱਲੋਂ ਡਾਇਰੈਕਟ ਕੀਤੀ ਫ਼ਿਲਮ ‘ਸ਼ਹੀਦ-ਏ-ਮੁਹੱਬਤ ਬੂਟਾ ਸਿੰਘ’ ਜਿਹੜੀ ਕਿ ਦਰਸ਼ਕਾਂ ਦੇ ਜ਼ਹਿਨ ‘ਚ ਅੱਜ ਵੀ ਤਾਜ਼ਾ ਹੈ। ‘ਸ਼ਹੀਦ-ਏ-ਮੁਹੱਬਤ ਬੂਟਾ ਸਿੰਘ’ 1999 ਦੀ ਨੈਸ਼ਨਲ ਐਵਾਰਡ ਜੇਤੂ ਪੰਜਾਬੀ ਫ਼ਿਲਮ ਹੈ ਜੋ ਕਿ ਇੱਕ ਸੱਚੀ ਕਹਾਣੀ ’ਤੇ ਅਧਾਰਿਤ ਸੀ।

ਹੋਰ ਵੇਖੋ:ਪੇਂਡੂ ਸੱਭਿਆਚਾਰ ਨੂੰ ਪੇਸ਼ ਕਰਦੀ ਫ਼ਿਲਮ ‘ਜੱਦੀ ਸਰਦਾਰ’ ਨੂੰ ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਐਮੀ ਵਿਰਕ ਤੇ ਕਰਨ ਔਜਲਾ ਨੇ ਵੀ ਕੀਤੀ ਤਾਰੀਫ਼

ਇਸ ਫ਼ਿਲਮ ਵਿੱਚ ਗੁਰਦਾਸ ਮਾਨ, ਦਿੱਵਿਆ ਦੱਤਾ, ਅਰੁਨ ਬਕਸ਼ੀ, ਗੁਰਕੀਰਤਨ ਅਤੇ ਚੇਤਨਾ ਦਾਸ ਫ਼ਿਲਮ ਦੇ ਅਹਿਮ ਸਿਤਾਰੇ ਹਨ। ਪਰ ਇੱਕ ਹੋਰ ਖ਼ਾਸ ਕਿਰਦਾਰ ਸੀ ਰਮਜਾਨੀ, ਜਿਸ ਨੂੰ ਬਾਲੀਵੁੱਡ ਦੇ ਦਿੱਗਜ ਅਦਾਕਾਰ ਰਘੁਵੀਰ ਯਾਦਵ ਨੇ ਨਿਭਾਇਆ ਸੀ। ਰਘੁਵੀਰ ਯਾਦਨ ਜਿਨ੍ਹਾਂ ਪੰਜਾਬੀ ਫ਼ਿਲਮ ਜਗਤ ਚ ਇਸ ਫ਼ਿਲਮ ਚ ਹੀ ਕੰਮ ਕੀਤਾ ਹੈ। ਇਸ ਫ਼ਿਲਮ ਨਾਲ ਜੁੜੀਆਂ ਖ਼ਾਸ ਗੱਲਾਂ ਉਨ੍ਹਾਂ ਨੇ ਪੀਟੀਸੀ ਪੰਜਾਬੀ ਦੇ ਨਾਲ ਸਾਂਝੀਆਂ ਕੀਤੀਆਂ ਜੋ ਤੁਸੀਂ ਆਰਟੀਕਲ ‘ਚ ਦਿੱਤੇ ਹੋਏ ਵੀਡੀਓ ‘ਚ ਸੁਣ ਸਕਦੇ ਹੋ।

ਇਸ ਤੋਂ ਇਲਾਵਾ ਉਹ ਬਾਲੀਵੁੱਡ ‘ਚ ਆਪਣੀ ਅਦਾਕਾਰੀ ਦਾ ਲੋਹਾ ਮੰਨਵਾ ਚੁੱਕੇ ਹਨ। ਉਨ੍ਹਾਂ ਦੇ ਮੰਨਣਾ ਹੈ ਕਿ ਇੱਕ ਕਲਾਕਾਰ ਨੂੰ ਆਪਣੀ ਜ਼ਿੰਦਗੀ ‘ਚ ਸਿੱਖਦੇ ਹੀ ਰਹਿਣਾ ਚਾਹੀਦਾ ਹੈ। ਉਨ੍ਹਾਂ ਦਾ ਕਹਿਣਾ ਹੈ ਜਦੋਂ ਕਲਾਕਾਰ ਨੇ ਸਿੱਖਣਾ ਛੱਡ ਦਿੱਤਾ ਉਦੋਂ ਉਹ ਕਲਾਕਾਰ ਨਹੀਂ ਰਹਿੰਦਾ। ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਤਜ਼ਰਬਿਆਂ ਨੂੰ ਬੜੀ ਹੀ ਸਰਲਤਾ ਦੇ ਨਾਲ ਬਿਆਨ ਕੀਤਾ ਹੈ। ਜਿਸ ਤੋਂ ਯੂਥ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ।

Related Post