ਭਾਈ ਨਿਰਮਲ ਸਿੰਘ ਜੀ ਖਾਲਸਾ ਦੀ ਮਿੱਠੀ ਯਾਦ ‘ਚ ਪੇਸ਼ ਹੈ ਧਾਰਮਿਕ ਸ਼ਬਦ ‘ਸਜਣ ਮੇਰੇ ਰੰਗੁਲੇ’ ਭਾਈ ਗੁਰਜੀਤ ਸਿੰਘ ਦੀ ਆਵਾਜ਼ ‘ਚ, ਦੇਖੋ ਵੀਡੀਓ

By  Lajwinder kaur April 19th 2020 02:22 PM -- Updated: April 19th 2020 02:25 PM

ਪਦਮਸ਼੍ਰੀ ਭਾਈ ਨਿਰਮਲ ਸਿੰਘ ਜੀ ਖਾਲਸਾ ਜੋ ਕਿ ਕੁਝ ਦਿਨ ਪਹਿਲਾਂ ਹੀ ਇਸ ਦੁਨੀਆ ਤੋਂ ਰੁਖ਼ਸਤ ਹੋ ਚੁੱਕੇ ਨੇ ।  ਗੁਰਬਾਣੀ ਨੂੰ 31 ਰਾਗਾਂ ਵਿੱਚ ਗਾਉਣ ਵਾਲੇ ਭਾਈ ਨਿਰਮਲ ਸਿੰਘ ਜੀ ਖਾਲਸਾ ਦਾ ਸਿੱਖੀ ਨੂੰ ਅੱਗੇ ਵਧਾਉਣ ‘ਚ ਵੱਡਾ ਯੋਗਦਾਨ ਰਿਹਾ ਹੈ । ਸਿੱਖ ਪੰਥ ਦੇ ਮਹਾਨ ਵਿਦਵਾਨ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਜੀ ਖਾਲਸਾ ਦੀ ਯਾਦ ‘ਚ ਪੀਟੀਸੀ ਨੈੱਟਵਰਕ ਨੇ ਧਾਰਮਿਕ ਸ਼ਬਦ ਰਿਲੀਜ਼ ਕੀਤਾ ਹੈ ।

ਜੀ ਹਾਂ ਪੀਟੀਸੀ ਰਿਕਾਡਜ਼ ਵੱਲੋਂ ਭਾਈ ਗੁਰਜੀਤ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਆਵਾਜ਼ ‘ਚ ‘ਸਜਣ ਮੇਰੇ ਰੰਗੁਲੇ’ ਸ਼ਬਦ ਨੂੰ ਰਿਲੀਜ਼ ਕੀਤਾ ਗਿਆ ਹੈ । ਭਾਈ ਗੁਰਜੀਤ ਸਿੰਘ ਜੀ ਅਤੇ ਸਾਥੀਆਂ ਦੀ ਰਸਭਿੰਨੀ ਆਵਾਜ਼ ‘ਚ ਰਿਲੀਜ਼ ਹੋਏ ਇਸ ਸ਼ਬਦ ‘ਚ ਪਰਮਾਤਮਾ ਦੀ ਮਹਿਮਾ ਬਾਰੇ ਦੱਸਿਆ ਗਿਆ ਹੈ ।

ਪੀਟੀਸੀ ਨੈੱਟਵਰਕ ਵੱਲੋਂ ਹਰ ਹਫਤੇ ਸੰਗਤਾਂ ਦੇ ਲਈ ਧਾਰਮਿਕ ਸ਼ਬਦ ਰਿਲੀਜ਼ ਕੀਤੇ ਜਾਂਦੇ ਨੇ । ਇਸ ਫਲਸਫੇ ਦੇ ਚੱਲਦੇ ਇਸ ਹਫਤੇ ਵੀ ਨਵਾਂ ਧਾਰਮਿਕ ਸ਼ਬਦ ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਇਸ ਦੇ ਨਾਲ ਹੀ ਵੀਡੀਓ ਵੀ ਪੀਟੀਸੀ ਰਿਕਾਰਡਜ਼ ਵੱਲੋਂ ਬਣਾਇਆ ਗਿਆ ਹੈ ।

ਇਸ ਤੋਂ ਪਹਿਲਾਂ ਵੀ ਪੀਟੀਸੀ ਰਿਕਾਰਡਜ਼ ਵੱਲੋਂ ਨਾਨਕ ਨਾਮ ਲੇਵਾ ਸੰਗਤਾਂ ਲਈ ਕਈ ਧਾਰਮਿਕ ਸ਼ਬਦ ਰਿਲੀਜ਼ ਕੀਤੇ ਗਏ ਹਨ । ਜਿਨ੍ਹਾਂ ਨੂੰ ਸੰਗਤਾਂ ਵੱਲੋਂ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ਅਤੇ ਇਸ ਸ਼ਬਦ ਨੂੰ ਤੁਸੀਂ ਪੀਟੀਸੀ ਪੰਜਾਬੀ, ਪੀਟੀਸੀ ਨਿਊਜ਼, ਪੀਟੀਸੀ ਸਿਮਰਨ ‘ਤੇ ਵੀ ਸੁਣ ਸਕਦੇ ਹੋ । ਸੰਗਤਾਂ ਪੀਟੀਸੀ ਪਲੇਅ ਐਪ ‘ਤੇ ਪੀਟੀਸੀ ਰਿਕਾਰਡਜ਼ ਦੇ ਸਾਰੇ ਸ਼ਬਦਾਂ ਦਾ ਅਨੰਦ ਲੈ ਸਕਦੀਆਂ ਨੇ ।

Related Post