ਦੇਖੋ ਵੀਡੀਓ : ਭਾਈ ਕੁਲਵਿੰਦਰ ਸਿੰਘ ਜੀ ਦੀ ਆਵਾਜ਼ ‘ਚ ਨਵਾਂ ਸ਼ਬਦ ‘ਮੇਰੇ ਰਾਜਨ ਮੈ ਬੈਰਾਗੀ ਜੋਗੀ’ ਹੋਇਆ ਰਿਲੀਜ਼

By  Lajwinder kaur November 8th 2020 01:33 PM

ਪੀਟੀਸੀ ਨੈੱਟਵਰਕ ਵੱਲੋਂ ਹਰ ਹਫਤੇ ਨਾਨਕ ਨਾਮ ਲੇਵਾ ਸੰਗਤਾਂ ਦੇ ਲਈ ਧਾਰਮਿਕ ਸ਼ਬਦ ਰਿਲੀਜ਼ ਕੀਤੇ ਜਾਂਦੇ ਨੇ । ਇਸ ਫਲਸਫੇ ਦੇ ਚੱਲਦੇ ਇਸ ਹਫਤੇ ਵੀ ਨਵਾਂ ਧਾਰਮਿਕ ਸ਼ਬਦ ਰਿਲੀਜ਼ ਕੀਤਾ ਗਿਆ ਹੈ ।

goden temple

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਨਵਾਂ ਸ਼ਬਦ ‘ਮੇਰੇ ਰਾਜਨ ਮੈ ਬੈਰਾਗੀ ਜੋਗੀ’ ਰਿਲੀਜ਼ ਹੋਇਆ ਹੈ । ਇਸ ਸ਼ਬਦ ਦਾ ਵਰਲਡ ਪ੍ਰੀਮੀਅਰ ਪੀਟੀਸੀ ਪੰਜਾਬੀ ਤੇ ਪੀਟੀਸੀ ਦੇ ਕਈ ਹੋਰ ਚੈਨਲਾਂ ਉੱਤੇ ਕੀਤਾ ਗਿਆ ਹੈ । ਇਸ ਧਾਰਮਿਕ ਸ਼ਬਦ ਨੂੰ ਭਾਈ ਕੁਲਵਿੰਦਰ ਸਿੰਘ ਜੀ (ਅੰਮ੍ਰਿਤਸਰ ਵਾਲੇ) ਅਤੇ ਸਾਥੀਆਂ ਦੀ ਰਸਭਿੰਨੀ ਆਵਾਜ਼ ਦੇ ਨਾਲ ਸ਼ਿੰਗਾਰਿਆ ਗਿਆ ਹੈ ।

inside pic of ptc records

ਇਸ ਤੋਂ ਪਹਿਲਾਂ ਵੀ ਪੀਟੀਸੀ ਰਿਕਾਰਡਜ਼ ਵੱਲੋਂ ਨਾਨਕ ਨਾਮ ਲੇਵਾ ਸੰਗਤਾਂ ਲਈ ਕਈ ਧਾਰਮਿਕ ਸ਼ਬਦ ਰਿਲੀਜ਼ ਕੀਤੇ ਗਏ ਹਨ । ਜਿਨ੍ਹਾਂ ਨੂੰ ਸੰਗਤਾਂ ਵੱਲੋਂ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ । ਇਸ ਧਾਰਮਿਕ ਸ਼ਬਦ ਦਾ ਅਨੰਦ ਪੀਟੀਸੀ ਪੰਜਾਬੀ, ਪੀਟੀਸੀ ਨਿਊਜ਼, ਪੀਟੀਸੀ ਸਿਮਰਨ ‘ਤੇ ਲੈ ਸਕਦੇ ਹੋ । ਇਸ ਤੋਂ ਇਲਾਵਾ ਪੀਟੀਸੀ ਰਿਕਾਰਡਜ਼ ਦੇ ਯੂ ਟਿਊਬ ਚੈਨਲ ‘ਤੇ ਵੀ ਸੁਣਿਆ ਜਾ ਸਕਦਾ ਹੈ । ਸੰਗਤਾਂ ਪੀਟੀਸੀ ਪਲੇਅ ਐਪ ‘ਤੇ ਪੀਟੀਸੀ ਰਿਕਾਰਡਜ਼ ਦੇ ਸਾਰੇ ਸ਼ਬਦਾਂ ਦਾ ਅਨੰਦ ਲੈ ਸਕਦੀਆਂ ਨੇ ।

wahegur ji ptc records

Related Post