ਪੀਟੀਸੀ ਸ਼ੋਅ ਕੇਸ 'ਚ ਕੰਵਰ ਗਰੇਵਾਲ ਕਰਨਗੇ ਆਪਣੇ ਦਿਲ ਦੀਆਂ ਗੱਲਾਂ

By  Shaminder April 16th 2019 05:15 PM -- Updated: April 16th 2019 05:24 PM

ਪੀਟੀਸੀ ਸ਼ੋਅ ਕੇਸ 'ਚ ਸੋਲਾਂ ਅਪ੍ਰੈਲ ਨੂੰ ਰਾਤ ਸਾਢੇ ਨੌ ਵਜੇ ।ਮਿਲੋ ਸੁਭਾਅ ਦੇ ਫੱਕਰ ਅਤੇ ਮਸਤ ਮੌਲਾ ਸੁਭਾਅ ਦੇ ਮਾਲਕ ਕੰਵਰ ਗਰੇਵਾਲ ਨੂੰ । ਕੰਵਰ ਗਰੇਵਾਲ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਨੇ ਅਤੇ ਉਹ ਲਗਾਤਾਰ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਆ ਰਹੇ ਨੇ । ਪੀਟੀਸੀ ਸ਼ੋਅ ਕੇਸ 'ਚ ਉਹ ਆਪਣੇ ਗੀਤਾਂ ਅਤੇ ਗਾਇਕੀ ਦੇ ਸੁਰੀਲੇ ਸਫ਼ਰ ਬਾਰੇ ਗੱਲਾਂ ਸਾਂਝੀਆਂ ਕਰਨਗੇ । ਸੋ ਤੁਸੀਂ ਵੀ ਜਾਨਣਾ ਚਾਹੁੰਦੇ ਹੋ ਉਨ੍ਹਾਂ ਦੇ ਦਿਲ ਦੀਆਂ ਗੱਲਾਂ ਤਾਂ ਵੇਖਣਾ ਨਾਂ ਭੁੱਲਣਾ ਪੀਟੀਸੀ ਦਾ ਪ੍ਰੋਗਰਾਮ ।

ਹੋਰ ਵੇਖੋ  :ਪੰਜਾਬੀ ਫ਼ਿਲਮ ‘ਯਾਰਾ ਵੇ’ ਦੀ ਸਟਾਰਕਾਸਟ ਨੂੰ ਮਿਲੋ ਸਿਰਫ ‘ਪੀਟੀਸੀ ਸ਼ੋਅ ਕੇਸ’ ‘ਚ

https://www.instagram.com/p/BwUGXHKFdA-/

‘ਨਾ ਜਾਂਈ ਮਸਤਾਂ ਦੇ ਵਿਹੜੇ ਨੀ ਮਸਤ ਬਣਾ ਦੇਣਗੇ ਬੀਬਾ’ ਇਸ ਗਾਣੇ ਦੇ ਬੋਲ ਜਦੋਂ ਵੀ ਕੰਨਾਂ ਵਿੱਚ ਪੈਂਦੇ ਹਨ ਤਾਂ ਫ਼ੱਕਰ ਜਿਹੀ ਤਬੀਅਤ ਵਾਲੇ ਗਾਇਕ ਕੰਵਰ ਗਰੇਵਾਲ ਦਾ ਚਿਹਰਾ ਸਾਹਮਣੇ ਆ ਜਾਂਦਾ ਹੈ ।ਇਸ ਗਾਇਕ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਵੱਖਰੀ ਹੀ ਪਹਿਚਾਣ ਬਣਾਈ ਹੋਈ ਹੈ । ਉਸ ਦੇ ਗਾਣੇ ਹਰ ਇੱਕ ਨੂੰ ਮਸਤ ਬਣਾ ਦਿੰਦੇ ਹਨ ਕਿਉਂਕਿ ਉਸ ਦੇ ਗਾਣਿਆਂ ਵਿੱਚ ਇਸ਼ਕ ਮਿਜਾਜ਼ੀ ਦੇ ਨਾਲ ਨਾਲ ਇਸ਼ਕ ਹਕੀਕੀ ਦੀ ਗੱਲ ਹੁੰਦੀ ਹੈ ।

Related Post