ਅਨੋਖੀ ਕਲਾ ਦੇ ਨਾਲ ਚਾਕ ਨੂੰ ਬਦਲ ਦਿੰਦੇ ਨੇ ਖੂਬਸੂਰਤ ਮੂਰਤੀਆਂ ਦੇ ਵਿੱਚ, ਦੇਖੋ ਵੀਡੀਓ

By  Lajwinder kaur January 16th 2019 03:30 PM -- Updated: January 16th 2019 03:31 PM

ਚਾਕ ਜੋ ਕਿ ਬਲੈਕ ਬੋਰਡ ਉੱਤ ਲਿਖਣ ਦੇ ਕੰਮ ਆਉਂਦਾ ਹੈ। ਚਾਕ ਬਹੁਤ ਹੀ ਨਾਜ਼ੁਕ ਤੇ ਭੁਰ ਪਰਾ ਹੁੰਦਾ ਹੈ ਤੇ ਚਾਕ ਉੱਤੇ ਤਸਵੀਰਾਂ ਦਾ ਰੂਪ ਦੇਣਾ ਇੱਕ ਨਾ ਮੁਨਕਿਨ ਜਿਹਾ ਕੰਮ ਜਾਪਦਾ ਹੈ ਪਰ ਇਸ ਕੰਮ ਨੂੰ ਮੁਨਕਿਨ ਬਲਰਾਜ ਸਿੰਘ ਨੇ ਕਰ ਦਿਖਾਇਆ ਹੈ ਜੋ ਕਿ ਨਿੱਕੇ ਜਿਹੇ ਚਾਕ ਨੂੰ ਆਕਾਰ ਦੇ ਕੇ ਖੂਬਸੂਰਤ ਮੂਰਤੀ ਦਾ ਰੂਪ ਦੇ ਦਿੰਦੇ ਹਨ।

https://www.youtube.com/watch?v=eBChC8Zb_gc&list=PL6BHUaZ9szNOu9uGkPTRK7BVRCQy_-7gt

ਹੋਰ ਵੇਖੋ: ਜੱਸੀ ਗਿੱਲ ਤੇ ਨੇਹਾ ਕੱਕੜ ਨੇ ਲਾਈਆਂ ਸੁਨੀਲ ਗਰੋਵਰ ਦੇ ਸ਼ੋਅ ‘ਚ ਰੌਣਕਾਂ, ਦੇਖੋ ਤਸਵੀਰਾਂ

ਬਲਰਾਜ ਵੱਲੋਂ ਚਾਕ ਉੱਤੇ ਤਰਾਸ਼ੀਆਂ ਹੋਈਆਂ ਮੂਰਤੀਆਂ ‘ਚ ਹੁਣ ਤੱਕ ਇਨਸਾਨੀ ਚਹਿਰਿਆਂ ਤੋਂ ਇਲਾਵਾ ਭਗਵਾਨਾਂ, ਨੇਤਾਵਾਂ ਤੇ ਖਿਡਾਰੀਆਂ ਆਦਿ ਸ਼ਾਮਲ ਹਨ ਜਿਹਨਾਂ ਦੀ ਗਿਣਤੀ ਹੁਣ ਤੱਕ 300 ਤੋਂ ਵੀ ਵੱਧ ਮਾਡਲ ਤਿਆਰ ਕਰ ਚੁੱਕੇ ਹਨ। ਇਹ ਕਲਾਕ੍ਰਿਤੀਆਂ ਬਹੁਤ ਹੀ ਵਿਲੱਖਣ ਤੇ ਰੰਗ ਨਾਲ ਭਰੀਆਂ ਹੋਈਆਂ ਨੇ,ਜਿਹਨਾਂ ਨੂੰ ਦੇਖ ਕੇ ਰੂਹ ਖੁਸ਼ ਹੋ ਜਾਂਦੀ ਹੈ।

PTC VIRSA 'Anokhe Lok' Chalkart Balraj Singh ਅਨੋਖੀ ਕਲਾ ਦੇ ਨਾਲ ਚਾਕ ਨੂੰ ਬਦਲ ਦਿੰਦੇ ਨੇ ਖੂਬਸੂਰਤ ਮੂਰਤੀਆਂ ਦੇ ਵਿੱਚ, ਦੇਖੋ ਵੀਡੀਓ

ਹੋਰ ਵੇਖੋ: ਗਿੱਪੀ ਗਰੇਵਾਲ ਨੇ ਆਪਣੇ ਜਨਮਦਿਨ ਤੇ ਦਿੱਤਾ ਫੈਨਜ਼ ਨੂੰ ਇਹ ਸਰਪ੍ਰਾਈਜ਼

ਬਲਰਾਜ ਸਿੰਘ ਜੋ ਕਿ ਕਿੱਤੇ ਪੱਖੋਂ ਸਕੂਲੀ ਅਧਿਆਪਕ ਹਨ, ਤੇ ਇੱਕ ਦਿਨ ਬੈਠੇ ਬੈਠੇ ਚਾਕ ਨੂੰ ਇਨਸਾਨੀ ਚਹਿਰੇ ਦਾ ਅਕਾਰ ਦੇ ਦਿੱਤਾ ਤੇ ਇਸ ਤੋਂ ਬਾਅਦ ਉਤਸਕਤਾ ਵੱਧ ਗਈ ਤੇ ਆਪਣੀ ਲਗਨ ਸਦਕਾ ਚਾਕ ਉੱਤੇ ਕਈ ਕਲਾਕ੍ਰਿਤੀਆਂ ਬਣਾ ਚੁੱਕੇ ਹਨ। ਜਿਸ ਕਰਕੇ ਉਹ ਦੇਸ਼ ਦੇ ਇੱਕਲੋਤੇ ਅਜਿਹੇ ਮੂਰਤੀਕਾਰ ਬਣ ਚੁੱਕੇ ਨੇ। ਇਸ ਕਲਾ ਨੂੰ ਚਾਕ ਕ੍ਰਾਫਟਿੰਗ ਵੀ ਕਿਹਾ ਜਾਂਦਾ ਹੈ।

Related Post