ਪੀਟੀਸੀ ਸ਼ੋਅ ਕੇਸ 'ਚ ਦੇਖੋ ਮਿਊਜ਼ਿਕ ਤੇ ਮਸਤੀ ਦਾ ਤੜਕਾ ਜੱਸੀ ਗਿੱਲ ਦੇ ਨਾਲ 

By  Rupinder Kaler February 18th 2019 04:23 PM -- Updated: February 23rd 2019 12:17 PM

ਇਸ ਵਾਰ ਪੀਟੀਸੀ ਸ਼ੋਅਕੇਸ ਵਿੱਚ ਮਿਊਜ਼ਿਕ ਤੇ ਮਸਤੀ ਦਾ ਤੜਕਾ ਲੱਗਣ ਵਾਲਾ ਹੈ ਕਿਉਂਕਿ ਇਸ ਵਾਰ ਕਿਊਟ ਬੁਆਏ ਜੱਸੀ ਗਿੱਲ ਆ ਰਹੇ ਹਨ । ਪੀਟੀਸੀ ਪੰਜਾਬੀ 'ਤੇ 19 ਫਰਵਰੀ ਨੂੰ ਰਾਤ 9.30  ਵਜੇ ਦਿਖਾਏ ਜਾਣ ਵਾਲੇ ਇਸ ਸ਼ੋਅ ਵਿੱਚ ਜੱਸੀ ਗਿੱਲ ਆਪਣੀ ਨਵੀਂ ਆ ਰਹੀ ਫਿਲਮ 'ਹਾਈ ਐਂਡ ਯਾਰੀਆਂ' ਨੂੰ ਲੈ ਕੇ ਗੱਲਬਾਤ ਕਰਨਗੇ ਤੇ ਇਸ ਦੇ ਨਾਲ ਹੀ ਖੂਬ ਮਸਤੀ ਹੋਵੇਗੀ ।

High End Yaariyan High End Yaariyan

ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ 'ਹਾਈ ਐਂਡ ਯਾਰੀਆਂ' 22  ਫਰਵਰੀ ਨੂੰ ਵੱਡੇ ਪਰਦੇ 'ਤੇ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਰਣਜੀਤ ਬਾਵਾ, ਨਿੰਜਾ ਅਤੇ ਜੱਸੀ ਗਿੱਲ ਤੋਂ ਇਲਾਵਾ ਫਿਲਮ ਹਾਈਐਂਡ ਯਾਰੀਆਂ 'ਚ ਨਵਨੀਤ ਕੌਰ ਢਿੱਲੋਂ, ਮੁਸਕਾਨ ਸੇਠੀ, ਆਰੂਸ਼ੀ ਸ਼ਰਮਾ ਫੀਮੇਲ ਲੀਡ ਰੋਲ 'ਚ ਨਜ਼ਰ ਆਉਣਗੇ।ਫਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ ਸੰਦੀਪ ਬੰਸਲ , ਦਿਨੇਸ਼ ਔਲਖ , ਬਲਵਿੰਦਰ ਕੋਹਲੀ ਅਤੇ ਪੰਕਜ ਬੱਤਰਾ। ਹਾਈਐਂਡ ਯਾਰੀਆਂ ਫਿਲਮ ਦੀ ਕਹਾਣੀ ਅਤੇ ਸਕਰੀਨ ਪਲੇ ਗੁਰਜੀਤ ਸਿੰਘ ਵੱਲੋਂ ਲਿਖਿਆ ਗਿਆ ਹੈ।

https://www.facebook.com/ptcpunjabi/videos/1329834770489778/?v=1329834770489778

ਪੰਕਜ ਬੱਤਰਾ ਵੱਲੋਂ ਫ਼ਿਲਮ ਦਾ ਨਿਰਦੇਸ਼ਨ ਕੀਤਾ ਗਿਆ ਹੈ। ਜੇਕਰ ਤੁਸੀਂ ਵੀ ਜਾਣਨਾ ਚਾਹੁੰਦੇ ਹੋ ਤਾਂ 'ਹਾਈ ਐਂਡ ਯਾਰੀਆਂ' ਦੀ ਮੇਕਿੰਗ ਦੀ ਪਿਛਲੀ ਕਹਾਣੀ ਤਾਂ ਦੇਖਣਾ ਨਾ ਭੁੱਲਣਾ ਪੀਟੀਸੀ ਸ਼ੋਅਕੇਸ 19  ਫਰਵਰੀ ਨੂੰ ਰਾਤ 9.30 ਵਜੇ ਸਿਰਫ ਪੀਟੀਸੀ ਪੰਜਾਬੀ 'ਤੇ ।

Related Post