ਅਦਾਕਾਰਾ ਪੂਜਾ ਬਨਰਜੀ ਦੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਹੋਈਆਂ ਵਾਇਰਲ, ਪਹਿਲੇ ਬੱਚੇ ਦੇ ਜਨਮ ਤੋਂ ਬਾਅਦ ਲਏਗੀ ਫੇਰੇ !

By  Shaminder September 14th 2020 06:42 PM -- Updated: September 14th 2020 10:15 PM

ਪ੍ਰਸਿੱਧ ਟੀਵੀ ਸੀਰੀਅਲ ‘ਦੇਵੋਂ ਕੇ ਦੇਵ ਮਹਾਦੇਵ’ ‘ਚ ਭੂਮਿਕਾ ਨਿਭਾਉਣ ਵਾਲੀ ਅਦਾਕਾਰਾ ਪੂਜਾ ਬਨਰਜੀ ਪ੍ਰੈਗਨੇਂਟ ਹਨ ਅਤੇ ਜਲਦ ਹੀ ਮਾਂ ਬਣਨ ਵਾਲੀ ਹੈ । ਪੂਜਾ ਦੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ । ਜਿਸ ‘ਚ ਉਹ ਆਪਣੇ ਦੋਸਤਾਂ ਦੇ ਨਾਲ ਇਨ੍ਹਾਂ ਖੁਸ਼ੀ ਦੇ ਪਲਾਂ ਨੂੰ ਕੇਕ ਕੱਟ ਕੇ ਮਨਾ ਰਹੇ ਨੇ ।

ਹੋਰ ਪੜ੍ਹੋ :ਅੱਜ ਹੈ ਅਦਾਕਾਰਾ ਟਿਊਲਿਪ ਜੋਸ਼ੀ ਦਾ ਜਨਮ ਦਿਨ, ਫ਼ਿਲਮੀ ਦੁਨੀਆ ਤੋਂ ਦੂਰ ਹੋ ਕੇ ਕਰ ਰਹੀ ਹੈ ਇਹ ਕੰਮ

 

View this post on Instagram

 

I can't express my feelings in words as I am overwhelmed with all the love each and everyone showered yesterday for my 1st baby shower . Starting from my love @kunalrverma thanks for the 1st surprise ???? I loved it Thanks @akankshagkhanna for the lovely cakes @s_m2282 @raaaaannnnjjjjj for the lovely food @payalb86 for all the lovely gifts @dhruvumrania mama & mami @dhruvibsh for the amazing gift And love Thanks to @neha3013 Bua we missed you And to everyone who was present and showered their love I love u all a big hug

A post shared by Puja Banerjee (@banerjeepuja) on Sep 13, 2020 at 7:24am PDT

ਇਸ ਮੌਕੇ ‘ਤੇ ਪੂਜਾ ਦੇ ਦੋਸਤਾਂ ਨੇ ਗੁਬਾਰਿਆਂ ਦੀ ਮਦਦ ਨਾਲ ਨਕਲੀ ਬੇਬੀ ਬੰਪ ਬਣਾ ਕੇ ਪੋਜ਼ ਦਿੱਤੇ ਅਤੇ ਆਪਣਾ ਖੂਬ ਪਿਆਰ ਪੂਜਾ ‘ਤੇ ਲੁਟਾਇਆ । ਬੇਬੀ ਸ਼ਾਵਰ ਦੀ ਇਸ ਪਾਰਟੀ ਦੌਰਾਨ ਪੂਜਾ ਨੇ ਖੂਬ ਤਸਵੀਰਾਂ ਵੀ ਖਿਚਵਾਈਆਂ ਅਤੇ ਦੋਸਤਾਂ ਦੇ ਪਿਆਰ ਨੂੰ ਵੇਖ ਕੇ ਉਸ ਦੀ ਖੁਸ਼ੀ ਦਾ ਵੀ ਕੋਈ ਟਿਕਾਣਾ ਨਹੀਂ ਸੀ ।

puja-banerjee-baby-shower-jpg

ਬੇਬੀ ਸ਼ਾਵਰ ਦੇ ਲਈ ਉਨ੍ਹਾਂ ਦੇ ਪਤੀ ਕੁਨਾਲ ਵਰਮਾ ਉਨ੍ਹਾਂ ਲਈ ਥੀਮ ਕੇਕ ਲੈ ਕੇ ਆਏ ਸਨ ।

pooja with Husband

ਫ਼ਿਲਮ ‘ਗ੍ਰੇਟ ਗ੍ਰੈਂਡ ਮਸਤੀ’ ਦੀ ਅਦਾਕਾਰਾ ਪੂਜਾ ਨੇ ਇਸੇ ਸਾਲ ਦੀ ਸ਼ੁਰੂਅਤ ‘ਚ ਕੁਨਾਲ ਨਾਲ ਕੋਰਟ ਮੈਰਿਜ ਕੀਤੀ ਸੀ ਅਤੇ 15 ਅਪ੍ਰੈਲ ਨੂੰ ਉਹ ਧੂਮਧਾਮ ਨਾਲ ਵਿਆਹ ਕਰਨ ਵਾਲੇ ਸਨ, ਪਰ ਕੋਰੋਨਾ ਦੇ ਕਹਿਰ ਕਾਰਨ ਦੋਵਾਂ ਦਾ ਵਿਆਹ ਨਹੀਂ ਸੀ ਹੋ ਸਕਿਆ ।ਮੀਡੀਆ ਰਿਪੋਰਟਾਂ ਮੁਤਾਬਕ ਦੋਵੇਂ ਜਣੇ ਪਹਿਲਾ ਬੱਚਾ ਹੋਣ ਤੋਂ ਬਾਅਦ ਹੀ ਸੱਤ ਫੇਰੇ ਲੈਣਗੇ ।

 

Related Post