ਪੁਖਰਾਜ ਭੱਲਾ ਆਪਣੇ ਨਵੇਂ ਰੋਮਾਂਟਿਕ ਗੀਤ ‘Countless’ ਨਾਲ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ, ਛਾਇਆ ਸੋਸ਼ਲ ਮੀਡੀਆ ‘ਤੇ, ਦੇਖੋ ਵੀਡੀਓ

By  Lajwinder kaur March 27th 2020 05:11 PM -- Updated: March 27th 2020 05:54 PM

ਪੰਜਾਬੀ ਅਦਾਕਾਰ ਪੁਖਰਾਜ ਭੱਲਾ ਜੋ ਕਿ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਨੇ । ਜੀ ਹਾਂ ਉਹ ਕਾਉਂਟਲੈਸ (Countless) ਟਾਈਟਲ ਹੇਠ ਆਪਣੇ ਨਵੇਂ ਗੀਤ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤ ਰਹੇ ਨੇ । ਇਹ ਗੀਤ ਰੋਮਾਂਟਿਕ ਜ਼ੌਨਰ ਦਾ ਹੈ ਜਿਸ ਨੂੰ ਪੁਖਰਾਜ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ।

ਹੋਰ ਵੇਖੋ:ਟੋਨੀ ਕੱਕੜ ਨੇ ਸ਼ਹਿਨਾਜ਼ ਗਿੱਲ ਨਾਲ ਇਸ ਗੀਤ 'ਤੇ ਬਣਾਇਆ TikTok ਵੀਡੀਓ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਹ ਕਰਣ ਸੰਧਾਵਾਲੀਆ ਤੇ ਪੁਖਰਾਜ ਨੇ ਮਿਲਕੇ ਲਿਖੇ ਨੇ ਤੇ ਮਿਊਜ਼ਿਕ ਜੇ.ਟੀ ਬੀਟਸ ਤੇ ਅਲਾਪ ਸਿਕੰਦਰ ਹੋਰਾਂ ਨੇ ਤਿਆਰ ਕੀਤਾ ਹੈ । ਗਾਣੇ ਦਾ ਵੀਡੀਓ Manoj K Ricky ਵੱਲੋਂ ਸ਼ਾਨਦਾਰ ਤਿਆਰ ਕੀਤਾ ਹੈ । ਵੀਡੀਓ ਨੂੰ ਵਿਦੇਸ਼ ਦੀਆਂ ਖੂਬਸੂਰਤ ਲੋਕੇਸ਼ਾਨਾਂ ਉੱਤੇ ਸ਼ੂਟ ਕੀਤਾ ਗਿਆ ਹੈ । ਗੀਤ ਦੇ ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਖੁਦ ਪੁਖਰਾਜ ਭੱਲਾ ਤੇ ਵਿਦੇਸ਼ੀ ਮਾਡਲ । ਗਾਣੇ ਨੂੰ ਸਪੀਡ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ ।

ਜੇ ਗੱਲ ਕਰੀਏ ਪੁਖਰਾਜ ਭੱਲਾ ਦੀ ਤਾਂ ਉਹ ‘ਤੇਰੀਆਂ ਮੇਰੀਆਂ ਹੇਰਾ ਫੇਰੀਆਂ’ ਟਾਈਟਲ ਹੇਠ ਬਣ ਰਹੀ ਪੰਜਾਬੀ ਫ਼ਿਲਮ ‘ਚ ਅਹਿਮ ਭੂਮਿਕਾ ‘ਚ ਨਜ਼ਰ ਆਉਣਗੇ । ਇਸ ਤੋਂ ਪਹਿਲਾਂ ਵੀ ਕਈ ਹਰਜੀਤਾ, ਗੋਲਕ ਬੁਗਨੀ ਬੈਂਕ ਤੇ ਬਟੂਆ, ਅਫ਼ਸਰ ਵਰਗੀਆਂ ਪੰਜਾਬੀ ਫ਼ਿਲਮਾਂ ‘ਚ ਆਪਣੀ ਅਦਾਕਾਰੀ ਕਰ ਚੁੱਕੇ ਨੇ । ਇਸ ਤੋਂ ਇਲਾਵਾ ਉਨ੍ਹਾਂ ਨੂੰ ਵੈੱਬ ਸੀਰੀਜ਼ "ਯਾਰ ਜਿਗਰੀ ਕਸੂਤੀ ਡਿਗਰੀ" ਤੋਂ ਬਹੁਤ ਪ੍ਰਸਿੱਧੀ ਮਿਲੀ ਹੈ ।

Related Post