ਇਨਸਾਨੀਅਤ ਦੀ ਮਿਸਾਲ ਪੇਸ਼ ਕਰਦੇ ਹੋਏ ਪੰਜਾਬ ਪੁਲਿਸ ਦੇ ਇਹ ਅਫ਼ਸਰ ਲੋੜਵੰਦਾਂ ਦੀ ਕਰ ਨੇ ਮਦਦ, ਲੋਕੀਂ ਕਰ ਰਹੇ ਨੇ ਸ਼ਲਾਘਾ,ਦੇਖੋ ਵਾਇਰਲ ਵੀਡੀਓ

By  Lajwinder kaur March 26th 2020 04:03 PM

ਇਸ ਸਮੇਂ ਪੂਰੀ ਦੁਨੀਆ ਕੋਰੋਨਾ ਨਾਮਕ ਵਾਇਰਸ ਦੇ ਨਾਲ ਜੰਗ ਲੜ ਰਹੀ ਹੈ । ਕੋਰੋਨਾ ਨੇ ਪੂਰੀ ਦੁਨੀਆ ‘ਚ ਆਪਣੇ ਪੈਰ ਪਸਾਰੇ ਹੋਏ ਨੇ ਤੇ ਇੰਡੀਆ ਵੀ ਇਸ ਦੀ ਮਾਰ ਤੋਂ ਨਹੀਂ ਬਚ ਪਾਇਆ ਹੈ । ਪੰਜਾਬ ‘ਚ ਇਸ ਵਾਇਰਸ ਨਾਲ ਪੀੜ੍ਹਤ ਲੋਕਾਂ ਦੇ ਮਾਮਲੇ ਦਿਨੋ ਦਿਨ ਵੱਧਦੇ ਹੀ ਜਾ ਰਹੇ ਨੇ । ਜਿਸਦੇ ਚੱਲਦੇ ਪੰਜਾਬ ਸਰਕਾਰ ਵੱਲੋਂ ਕਰਫਿਊ ਲਗਾਇਆ ਹੋਇਆ ਹੈ ਤੇ ਕੇਂਦਰ ਸਰਕਾਰ ਵੱਲੋਂ ਪੂਰੇ ਇੰਡੀਆ ‘ਚ ਲਾਕਡਾਊਨ ਲਗਾਇਆ ਹੋਇਆ ਹੈ । ਸਰਕਾਰਾਂ ਵੱਲੋਂ ਇਹ ਸਖਤ ਕਦਮ ਲੋਕਾਂ ਦੀ ਭਲਾਈ ਦੇ ਲਈ ਤੇ ਇਸ ਵਾਇਰਸ ਦੀ ਮਾਰ ਤੋਂ ਬਚਣ ਲਈ ਅਜਿਹਾ ਕੀਤਾ ਗਿਆ ਹੈ । ਅਜਿਹੇ ‘ਚ ਲੋਕਾਂ ਨੂੰ ਕੁਝ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ।

ਪੰਜਾਬ ਪੁਲਿਸ ਦਾ ਇੱਕ ਵੀਡੀਓ ਸੋਸ਼ਲ ਪਲੇਟਫਾਰਮ ਉੱਤੇ ਖੂਬ ਵਾਇਰਲ ਹੋ ਰਿਹਾ ਹੈ । ਫੇਸਬੁੱਕ ਦੇ ਕਈ ਪੇਜਾਂ ਤੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ । ਇਸ ਵੀਡੀਓ ‘ਚ ਪੰਜਾਬ ਪੁਲਿਸ ਦਾ ਚੰਗਾ ਪਹਿਲੂ ਦੇਖਣ ਨੂੰ ਮਿਲ ਰਿਹਾ ਹੈ । ਜਿਸ ‘ਚ ਇਨਸਾਨੀਅਤ ਦੀ ਮਿਸਾਲ ਨੂੰ ਪੇਸ਼ ਕੀਤਾ ਗਿਆ ਹੈ । ਵੀਡੀਓ ‘ਚ ਦੇਖ ਸਕਦੇ ਹੋ ਕਿਵੇਂ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੇ ਇਸ ਸਬਜ਼ੀ ਵੇਚਣ ਵਾਲੇ ਦੀ ਮਦਦ ਕੀਤੀ ਤੇ ਸਾਰੀ ਸਬਜ਼ੀ ਖਰੀਦ ਕੇ ਉਸ ਦੀ ਜਿੰਨੀ ਮਦਦ ਹੋ ਸਕਦੀ ਸੀ ਉਹ ਵੀ ਕੀਤੀ ਹੈ । ਲੋਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਿਹਾ ਹੈ ਤੇ ਪੰਜਾਬ ਪੁਲਿਸ ਦੀ ਸ਼ਲਾਘਾ ਵੀ ਕਰ ਰਹੇ ਨੇ । ਇਸ ਵੀਡੀਓ ਨੂੰ ਦੇਖਕੇ ਤੁਸੀਂ ਵੀ ਆਪਣੇ ਕਮੈਂਟਸ ਦੇ ਸਕਦੇ ਹੋ ।

ਪੀਟੀਸੀ ਨੈੱਟਵਰਕ ਵੀ ਆਪਣੇ ਚੈਨਲਸ ਤੇ ਡਿਜੀਟਲ ਮਾਧਿਅਮ ਰਾਹੀਂ ਲੋਕਾਂ ਨੂੰ ਘਰ ‘ਚ ਰਹਿਣ ਦੀ ਅਪੀਲ ਕਰ ਰਿਹਾ ਹੈ ਤੇ ਲੋਕਾਂ ਨੂੰ ਸੁਰੱਖਿਅਤ ਰਹਿਣ ਲਈ ਜੋ ਸਾਵਧਾਨੀਆਂ ਵਰਤਨੀਆਂ ਚਾਹੀਦੀਆਂ ਨੇ ਉਹ ਤੁਸੀਂ ਹੇਠ ਦਿੱਤੀ ਵੀਡੀਓ ‘ਚ ਦੇਖ ਸਕਦੇ ਹੋ ।

 

View this post on Instagram

 

Take care of yourself! Follow these 7 steps to prevent the spread of the CoronaVirus. . . . #coronavirus #indiafightscorona #stayhome #ptcpunjabi #fightcoronavirus? #corona #covid_19 #covıd19

A post shared by PTC Punjabi (@ptc.network) on Mar 24, 2020 at 7:35am PDT

Related Post