ਪੰਜਾਬ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਵਿੱਡੀ ਗਈ ਮੁਹਿੰਮ, ਇੰਦਰਜੀਤ ਨਿੱਕੂ ਨੇ ਲੋਕਾਂ ਨੂੰ ਸਹਿਯੋਗ ਦੀ ਕੀਤੀ ਅਪੀਲ

By  Shaminder June 25th 2021 03:51 PM

ਪੰਜਾਬ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਵਿੱਡੀ ਗਈ ਮੁਹਿੰਮ ਦੇ ਤਹਿਤ ਲੁਧਿਆਣਾ ਪੁਲਿਸ ਕਮਿਸ਼ਨਰ ਵੱਲੋਂ ਕੌਮਾਂਤਰੀ ਨਸ਼ਾ ਵਿਰੋਧੀ ਦਿਵਸ ਦੇ ਮੌਕੇ ‘ਤੇ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ ।ਜਿਸ ਦੇ ਤਹਿਤ ਪੰਜਾਬ ਪੁਲਿਸ ਨੇ ਆਮ ਜਨਤਾ ਦੀ ਭਾਗੀਦਾਰੀ ਤੈਅ ਕਰਨ ਦੇ ਲਈ ਇੱਕ ਵੀਡੀਓ ਜਾਰੀ ਕੀਤਾ ਹੈ ।

Inderjit Nikku

ਹੋਰ ਪੜ੍ਹੋ : ਅਰਜੁਨ ਕਪੂਰ ਨੂੰ ਡੇਟ ਕਰਨ ਵਾਲੀ ਮਲਾਇਕਾ ਅਰੋੜਾ ਬਣਨਾ ਚਾਹੁੰਦੀ ਹੈ ਬੇਟੀ ਦੀ ਮਾਂ 

inderjit nikku

ਇਸ ਵੀਡੀਓ ‘ਚ ਗਾਇਕ ਅਤੇ ਅਦਾਕਾਰ ਇੰਦਰਜੀਤ ਨਿੱਕੂ ਬੋਲਦੇ ਹੋਏ ਦਿਖਾਈ ਦੇ ਰਹੇ ਹਨ ਕਿ ‘ਜੇ ਤੁਹਾਡੇ ਗਲੀ ਮੁਹੱਲੇ ‘ਚ ਕੋਈ ਨਸ਼ਾ ਕਰਦਾ ਹੈ ਜਾਂ ਫਿਰ ਵੇਚਦਾ ਹੈ ਤਾਂ ਤੁਸੀਂ ਇਸ ਦੀ ਜਾਣਕਾਰੀ ਪੁਲਿਸ ਨੂੰ ਦਿਓ ।

inderjit nikku Image From Instagram

ਉਨ੍ਹਾਂ ਨੇ ਕਿਹਾ ਕਿ ਨਾਂ ਨਸ਼ਾ ਕਰਾਂਗੇ ਅਤੇ ਨਾਂ ਹੀ ਕਰਨ ਦਿੱਤਾ ਜਾਵੇਗਾ । ਜੇ ਤੁਹਾਨੂੰ ਕਿਸੇ ਅਜਿਹੇ ਸ਼ਖਸ ਦੇ ਬਾਰੇ ਪਤਾ ਹੈ ਜੋ ਨਸ਼ਾ ਕਰਦਾ ਹੈ ਤਾਂ ਉਸ ਨੂੰ ਨਸ਼ਾ ਛੁਡਾਓ ਕੇਂਦਰ ‘ਚ ਭਰਤੀ ਕਰਵਾਇਆ ਜਾਵੇਗਾ । ਇੰਦਰਜੀਤ ਨਿੱਕੂ ਨੇ ਲੋਕਾਂ ਤੋਂ ਇਸ ‘ਚ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ ।

 

View this post on Instagram

 

A post shared by inderjitnikku ?15 Oct❤️❤️❤️❤️ (@inderjitnikku)

ਆਓ ਸਾਰੇ ਰਲ ਮਿਲ ਕੇ ਪੰਜਾਬ ਪੁਲਿਸ ਦਾ ਸਾਥ ਦੇਈਏ ਅਤੇ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਬਣਾਈਏ । ਕਿਉਂਕਿ ਇਸ ਨਸ਼ੇ ਨੇ ਬਹੁਤ ਸਾਰੀਆਂ ਮਾਵਾਂ ਦੇ ਪੁੱਤਰ ਅਤੇ ਬਹੁਤ ਔਰਤਾਂ ਦੇ ਸੁਹਾਗ ਉਜਾੜ ਦਿੱਤੇ ਨੇ’।

 

Related Post