ਇਨ੍ਹਾਂ ਸਰਦਾਰ ਗੱਭਰੂਆਂ ‘ਚ ਛੁਪਿਆ ਹੋਇਆ ਹੈ ਪੰਜਾਬੀ ਐਕਟਰ, ਕੀ ਤੁਸੀਂ ਪਹਿਚਾਣ ਕੇ ਦੱਸ ਸਕਦੇ ਹੋ ਕੌਣ ਤੇ ਕਿਹੜੀ ਪੱਗ ਵਾਲਾ ਹੈ ?

By  Lajwinder kaur May 5th 2020 01:00 PM -- Updated: May 5th 2020 01:23 PM

ਕੋਰੋਨਾ ਵਾਇਰਸ ਨੇ ਆਪਣਾ ਕਹਿਰ ਪੂਰੇ ਸੰਸਾਰ ‘ਚ ਮਚਾਇਆ ਹੋਇਆ ਹੈ । ਵੱਡੇ-ਵੱਡੇ ਦੇਸ਼ਾਂ ਦੇ ਵੀ ਹੱਥ ਖੜੇ ਕਰਵਾ ਦਿੱਤੇ ਨੇ ਇਸ ਵਾਇਰਸ ਨੇ । ਜਿਸਦੇ ਚੱਲਦੇ ਲਾਕਡਾਊਨ ਦੇ ਨਾਲ ਇਸ ਵਾਇਰਸ ਨੂੰ ਫੈਲਣ ਤੋਂ ਰੋਕਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ । ਇੰਡੀਆ ਵੀ ਕੋਰੋਨਾ ਦੇ ਨਾਲ ਜੰਗ ਲੜ ਰਿਹਾ ਹੈ । ਜਿਸਦੇ ਚੱਲਦੇ ਤੀਜੀ ਵਾਰ ਲਾਕਡਾਊਨ ਨੂੰ ਵਧਾਇਆ ਗਿਆ ਹੈ । ਅਜਿਹੇ ‘ਚ ਮਨੋਰੰਜਨ ਜਗਤ ਦੇ ਸਿਤਾਰੇ ਵੀ ਆਪੋ ਆਪਣੇ ਘਰਾਂ ‘ਚ ਸਮਾਂ ਬਿਤਾ ਰਹੇ ਨੇ । ਏਨੀਂ ਦਿਨੀਂ ਪੁਰਾਣੀਆਂ ਫੋਟੋਆਂ ਸ਼ੇਅਰ ਕਰਨ ਦਾ ਟਰੈਂਡ ਚੱਲ ਰਿਹਾ ਹੈ । ਕਲਾਕਾਰ ਆਪਣੀ ਪੁਰਾਣੀ ਤਸਵੀਰਾਂ ਸ਼ੇਅਰ ਕਰ ਰਹੇ ਨੇ ।

 

View this post on Instagram

 

Chardian kalan ch raho .. ????

A post shared by Binnu Dhillon (@binnudhillons) on May 3, 2020 at 4:32am PDT

ਅੱਜ ਅਸੀਂ ਇੱਕ ਹੋਰ ਪੰਜਾਬੀ ਕਲਾਕਾਰ ਦੀ ਪੁਰਾਣੀ ਤਸਵੀਰ ਦਰਸ਼ਕਾਂ ਦੇ ਨਾਲ ਸ਼ੇਅਰ ਕਰ ਰਹੇ ਹਾਂ । ਕੀ ਤੁਸੀਂ ਇਸ ਕਲਾਕਾਰ ਨੂੰ ਪਹਿਚਾਣ ਪਾਏ ਜਾਂ ਨਹੀਂ । ਆਉ ਅਸੀਂ ਦੱਸਦੇ ਹਾਂ ਇਸ ਤਸਵੀਰ ਬਾਰੇ, ਇਸ ਫੋਟੋ ਨੂੰ ਬਿੰਨੂ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਸ਼ੇਅਰ ਕੀਤਾ ਹੈ । ਇੰਨੇ ਸਾਰੇ ਪੱਗਾਂ ਵਾਲੇ ਗੱਭਰੂਆਂ ‘ਚੋਂ ਇੱਕ ਪੱਗ ਵਾਲਾ ਹੋਰ ਕੋਈ ਨਹੀਂ ਸਗੋਂ ਪੰਜਾਬੀ ਫ਼ਿਲਮੀ ਜਗਤ ਦਾ ਬਾਕਮਾਲ ਦਾ ਐਕਟਰ ਬਿੰਨੂ ਢਿੱਲੋਂ ਹੈ । ਹੁਣ ਤੁਸੀਂ ਕਮੈਂਟ ਕਰਕੇ ਦੱਸੋ ਕੀ ਬਿੰਨੂ ਢਿੱਲੋਂ ਨੇ ਕਿਹੜੇ ਰੰਗ ਦੀ ਪੱਗ ਬੰਨੀ ਹੈ ।

 

View this post on Instagram

 

Daso main kehre rang di pag bani aa..Old memories..#soni #jiwa #mitta #tarsem #tinu #mintu #sunny and me... ????????

A post shared by Binnu Dhillon (@binnudhillons) on May 4, 2020 at 10:00pm PDT

ਜੇ ਗੱਲ ਕਰੀਏ ਬਿੰਨੂ ਢਿੱਲੋਂ ਦੇ ਕੰਮ ਦੀ ਤਾਂ ਉਹ ਪਿਛਲੇ ਸਾਲ ‘ਕਾਲਾ ਸ਼ਾਹ ਕਾਲਾ’, ‘ਝੱਲੇ’ ਵਰਗੀ ਕਈ ਸ਼ਾਨਦਾਰ ਫ਼ਿਲਮਾਂ ‘ਚ ਅਦਾਕਾਰੀ ਦੇ ਜਲਵੇ ਬਿਖੇਰਦੇ ਹੋਏ ਨਜ਼ਰ ਆਏ ਸਨ । ਇਸ ਤੋਂ ਇਲਾਵਾ ਉਹ ‘ਗੋਲ ਗੱਪੇ’, ‘ਰੌਣਕ ਮੇਲਾ’ ਤੋਂ ਇਲਾਵਾ ਕਈ ਹੋਰ ਫ਼ਿਲਮਾਂ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ ।

 

Related Post