ਕਿਸਾਨ ਦੀ ਧੀ ਹੋਣ ਦਾ ਫਰਜ਼ ਨਿਭਾ ਰਹੀ ਹੈ ਜਪਜੀ ਖਹਿਰਾ, ਦਿੱਲੀ ਕਿਸਾਨ ਮੋਰਚੇ ‘ਚ ਲੰਗਰ ‘ਚ ਰੋਟੀ ਪਕਾਉਂਦੀ ਨਜ਼ਰ ਆਈ ਐਕਟਰੈੱਸ
Lajwinder kaur
January 22nd 2021 04:57 PM
ਜਪਜੀ ਖਹਿਰਾ ਜੋ ਕਿ ਪਿਛਲੇ ਕਈ ਦਿਨਾਂ ਤੋਂ ਦਿੱਲੀ ਕਿਸਾਨ ਅੰਦੋਲਨ ਆਪਣੀਆਂ ਸੇਵਾਵਾਂ ਨਿਭਾ ਰਹੀ ਹੈ । ਜਪਜੀ ਖਹਿਰਾ ਪਹਿਲੇ ਦਿਨਾਂ ਤੋਂ ਹੀ ਕਿਸਾਨਾਂ ਦੇ ਹੱਕਾਂ ਦੇ ਲਈ ਆਪਣੀ ਆਵਾਜ਼ ਬੁਲੰਦ ਕਰ ਰਹੀ ਹੈ । ਹਾਲ ਹੀ ‘ਚ ਉਹ ਹਰਫ ਚੀਮਾ ਦੇ ਗਾਏ ਕਿਸਾਨੀ ਗੀਤ ਬਾਰਡਰ ਚ ਅਦਾਕਾਰੀ ਕਰਦੇ ਦੇਖਿਆ ਗਿਆ ਸੀ ।

ਦਿੱਲੀ ਕਿਸਾਨ ਮੋਰਚੇ ਤੋਂ ਜਪਜੀ ਖਹਿਰਾਂ ਦੀਆਂ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਨੇ । ਇਨ੍ਹਾਂ ਫੋਟੋਆਂ ‘ਚ ਉਹ ਕਿਸਾਨ ਭੈਣਾਂ ਦੇ ਨਾਲ ਲੰਗਰ ‘ਚ ਰੋਟੀ ਪਕਾਉਂਦੀ ਹੋਈ ਦਿਖਾਈ ਦੇ ਰਹੀ ਹੈ ।

ਜਪਜੀ ਖਹਿਰਾ ਨੇ ਇਨ੍ਹਾਂ ਤਸਵੀਰਾਂ ਨੂੰ ਪੋਸਟ ਕਰਦੇ ਹੋਏ ਲਿਖਿਆ ਹੈ- ਏਕੇ ਚ ਬਰਕਤ ਹੈ । ਦਰਸ਼ਕਾਂ ਨੂੰ ਐਕਟਰੈੱਸ ਦਾ ਇਹ ਅੰਦਾਜ਼ ਖੂਬ ਪਸੰਦ ਆ ਰਿਹਾ ਹੈ । ਵੱਡੀ ਗਿਣਤੀ ‘ਚ ਇਸ ਪੋਸਟ ਉੱਤੇ ਲਾਈਕਸ ਆ ਚੁੱਕੇ ਨੇ । ਪੰਜਾਬੀ ਕਲਾਕਾਰ ਪਹਿਲੇ ਦਿਨ ਤੋਂ ਕਿਸਾਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਨਾਲ ਖੜ੍ਹੇ ਹੋਏ ਨੇ ।

View this post on Instagram