ਅਦਾਕਾਰਾ ਮੋਨਿਕਾ ਗਿੱਲ ਨੇ ਦਾਦੀ ਦਾ ਮਨਾਇਆ ਜਨਮ ਦਿਨ, ਦਾਦੀ ਨੇ ਵੀ ਗਿੱਧਾ ਪਾ ਕੇ ਦਿਖਾਈ ਜ਼ਿੰਦਾਦਿਲੀ

By  Shaminder December 23rd 2019 01:42 PM

ਪਾਲੀਵੁੱਡ ਅਦਾਕਾਰਾ ਮੋਨਿਕਾ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ 'ਚ ਉਹ ਆਪਣੀ ਦਾਦੀ ਦਾ ਜਨਮ ਦਿਨ ਮਨਾਉਂਦੇ ਹੋਏ ਨਜ਼ਰ ਆ ਰਹੇ ਨੇ । ਇਸ ਵੀਡੀਓ 'ਚ ਮੋਨਿਕਾ ਗਿੱਲ ਦੇ ਮਾਤਾ ਪਿਤਾ ਅਤੇ ਹੋਰ ਰਿਸ਼ਤੇਦਾਰ ਵੀ ਨਜ਼ਰ ਆ ਰਹੇ ਹਨ । ਮੋਨਿਕਾ ਗਿੱਲ ਦੇ ਦਾਦੀ ਜੀ 87 ਸਾਲ ਦੇ ਹੋ ਚੁੱਕੇ ਹਨ ਪਰ ਉਨ੍ਹਾਂ ਦਾ ਉਤਸ਼ਾਹ ਘੱਟ ਨਹੀਂ ਹੋਇਆ ।

ਹੋਰ ਵੇਖੋ:ਅਦਾਕਾਰਾ ਮੋਨਿਕਾ ਗਿੱਲ ਨੇ ਮੰਗੇਤਰ ਗੁਰਸ਼ਾਨ ਸਹੋਤਾ ਨਾਲ ਭੰਗੜਾ ਪਾ ਕੇ ਕਰਵਾਈ ਅੱਤ

https://www.instagram.com/p/B6Z4RaPlEEt/

ਆਪਣੇ ਜਨਮ ਦਿਨ ਦੇ ਜਸ਼ਨ 'ਚ ਉਹ ਆਪਣੇ ਬੱਚਿਆਂ ਨਾਲ ਗਿੱਧਾ ਪਾਉਂਦੇ ਹੋਏ ਨਜ਼ਰ ਆਏ । ਦਿਲਜੀਤ ਦੋਸਾਂਝ 'ਹਾਏ ਨੀ ਤੇਰੇ ਹੈਪੀ ਬਰਥਡੇ 'ਤੇ' ਗੀਤ 'ਤੇ ਪੂਰਾ ਪਰਿਵਾਰ ਮਾਤਾ ਦਾ ਜਨਮ ਦਿਨ ਮਨਾਉਂਦਾ ਹੋਇਆ ਨਜ਼ਰ ਆਇਆ ।

https://www.instagram.com/p/B6Z4F0ClXf4/

ਦੱਸ ਦਈਏ ਕਿ ਮੋਨਿਕਾ ਗਿੱਲ ਦੇ ਦਾਦੀ ਜੀ ਪਿੱਛੇ ਜਿਹੇ ਕਾਫੀ ਬੀਮਾਰ ਹੋ ਗਏ ਸਨ ਤੇ ਉਨ੍ਹਾਂ ਨੇ ਇੱਕ ਪੋਸਟ ਸਾਂਝੀ ਵੀ ਕੀਤੀ ਸੀ,ਪਰ ਹੁਣ ਉਨ੍ਹਾਂ ਦੇ ਦਾਦੀ ਜੀ ਇਸ ਬੀਮਾਰੀ ਤੋਂ ਉੱਭਰ ਚੁੱਕੇ ਹਨ ਅਤੇ ਬਿਲਕੁਲ ਤੰਦਰੁਸਤ ਹਨ ।ਜਿਸ ਤੋਂ ਬਾਅਦ ਪਰਿਵਾਰ ਨੇ ਉਨ੍ਹਾਂ ਦਾ ਜਨਮ ਦਿਨ ਮਨਾਇਆ ।

https://www.instagram.com/p/B6Z3u24FSmP/

ਮੋਨਿਕਾ ਗਿੱਲ ਦੇ ਕੰਮ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਪੰਜਾਬੀ ਫ਼ਿਲਮਾਂ 'ਚ ਕੰਮ ਕੀਤਾ ਹੈ ਇਸ ਦੇ ਨਾਲ ਹੀ ਕਈ ਗੀਤਾਂ 'ਚ ਮਾਡਲਿੰਗ ਵੀ ਕੀਤੀ ਹੈ ।

Related Post