ਯੈਲੋ ਰੰਗ ਦੇ ਸੂਟ ‘ਚ ਦਿਲਕਸ਼ ਨਜ਼ਰ ਆਈ ਨਿਸ਼ਾ ਬਾਨੋ, ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀਆਂ ਹਨ ਇਹ ਤਸਵੀਰਾਂ

By  Lajwinder kaur July 23rd 2020 06:28 PM

ਪੰਜਾਬੀ ਫ਼ਿਲਮੀ ਜਗਤ ਦੀ ਖ਼ੂਬਸੂਰਤ ਤੇ ਮਲਟੀ ਟੈਲੇਂਟਡ ਅਦਾਕਾਰਾ ਨਿਸ਼ਾ ਬਾਨੋ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਹ ਅਕਸਰ ਹੀ ਆਪਣੀ ਨਵੀਂ ਤਸਵੀਰਾਂ ਆਪਣੇ ਫੈਨਜ਼ ਦੇ ਨਾਲ ਸ਼ੇਅਰ ਕਰਦੇ ਰਹਿੰਦੇ ਨੇ ।

 ਹੋਰ ਵੇਖੋ : ਆਸਿਮ ਰਿਆਜ਼ ਨੇ ਲਈ ਨਵੀਂ ਕਾਰ, ਫੈਨਜ਼ ਦੇ ਰਹੇ ਨੇ ਵਧਾਈਆਂ, ਹਿਮਾਂਸ਼ੀ ਖੁਰਾਣਾ ਨੇ ਵੀ ਕੀਤਾ ਕਮੈਂਟ

ਉਨ੍ਹਾਂ ਨੇ ਆਪਣੀ ਯੈਲੋ ਰੰਗ ਦੇ ਸੂਟ ‘ਚ ਆਪਣੀ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਨੇ । ਪੀਲੇ ਰੰਗ ਦੇ ਪੰਜਾਬੀ ਸੂਟ ‘ਚ ਨਿਸ਼ਾ ਬਾਨੋ ਬਹੁਤ ਹੀ ਦਿਲਕਸ਼ ਨਜ਼ਰ ਆ ਰਹੀ ਹੈ । ਦਰਸ਼ਕਾਂ ਨੂੰ ਉਨ੍ਹਾਂ ਦੀ ਇਹ ਤਸਵੀਰਾਂ ਖੂਬ ਪਸੰਦ ਆ ਰਹੀਆਂ ਨੇ ।

ਜੇ ਗੱਲ ਕਰੀਏ ਨਿਸ਼ਾ ਬਾਨੋ ਦੇ ਕੰਮ ਦੀ ਤਾਂ ਉਹ ਪੰਜਾਬੀ ਗੀਤਾਂ ਦੇ ਨਾਲ ਪੰਜਾਬੀ ਫ਼ਿਲਮਾਂ ‘ਚ ਵੀ ਕਾਫੀ ਸਰਗਰਮ ਨੇ । ਉਹ ਦਿਲ ਅਰਮਾਨੀ, ‘ਆਫ਼ ਲਿਮਟ’, ਅੜਬ ਜੱਟੀ, ਓਹੀ ਬੋਲਦੀ, ਤੇਰੇ ਕਰਕੇ ਵਰਗੇ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ।

Related Post