ਕੁਝ ਹੀ ਸਮੇਂ ‘ਚ ਸੱਜਣ ਵਾਲੀ ਹੈ ਸਿਤਾਰਿਆਂ ਦੇ ਨਾਲ ਭਰੀ ਸ਼ਾਮ ਸਿਰਫ਼ ਪੀਟੀਸੀ ਪੰਜਾਬੀ ਦੇ ਫੇਸਬੁੱਕ ਪੇਜ ‘ਤੇ

By  Lajwinder kaur April 24th 2020 04:29 PM

ਇਸ ਸਮੇਂ ਪੂਰਾ ਸੰਸਾਰ ਕੋਰੋਨਾ ਵਾਇਰਸ ਦੇ ਜੰਗ ਲੜ੍ਹ ਰਿਹਾ ਹੈ । ਹੁਣ ਤੱਕ ਪੂਰੇ ਸੰਸਾਰ ‘ਚ ਕੋਰੋਨਾ ਦੇ 27,36,257 ਮਾਮਲੇ ਆ ਚੁੱਕੇ ਨੇ ਤੇ 1,91,423 ਲੋਕ ਮੌਤ ਦੇ ਮੂੰਹ ‘ਚ ਜਾ ਚੁੱਕੇ ਨੇ । ਇਸ ਬਿਮਾਰੀ ਨੇ ਭਾਰਤ ‘ਚ ਵੀ ਹਾਹਾਕਾਰ ਮਾਚਾ ਰੱਖੀ ਹੈ । ਭਾਰਤ ਸਰਕਾਰ ਵੱਲੋਂ ਜਨਤਾ ਨੂੰ ਇਸ ਬਿਮਾਰੀ ਤੋਂ ਬਚਾਉਣ ਲਈ ਪੂਰੇ ਦੇਸ਼ ‘ਚ ਲਾਕਡਾਊਨ ਲਗਾਇਆ ਹੋਇਆ ਹੈ । ਪਰ ਇੰਡੀਆ ਦਾ ਇੱਕ ਬਹੁਤ ਵੱਡਾ ਵਰਗ ਮਜ਼ਦੂਰੀ ਕਰਕੇ ਰੋਟੀ ਖਾਣ ਵਾਲਾ ਹੈ ਇਸ ਮੁਸ਼ਕਿਲ ਸਮੇਂ ‘ਚ ਉਨ੍ਹਾਂ ਲੋਕਾਂ ਨੂੰ ਰੋਜ਼ੀ ਰੋਟੀ ਦੀ ਸਮੱਸਿਆ ਬਣੀ ਹੋਈ ਹੈ । ਅਜਿਹੇ ਹਾਲਾਤਾਂ ‘ਚ ਪੀਟੀਸੀ ਪੰਜਾਬੀ ਵੱਲੋਂ ਬਹੁਤ ਹੀ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ ।

 

Superstars of Punjab will join hands with us to raise funds for @GiveIndia & support fight against Covid19. Enjoy the live event on PTC Punjabi Facebook Page at 8pm on 24 April & DONATE for a noble cause. Details: https://t.co/k0EHoHPIBJ #TogetherAgainstCovid19 #SocialForGood pic.twitter.com/ztrEEQylX6

— PTC Punjabi (@PTC_Network) April 24, 2020

ਕੁਝ ਹੀ ਸਮੇਂ ‘ਚ ਪੰਜਾਬੀ ਮਿਊਜ਼ਿਕ ਤੇ ਫ਼ਿਲਮੀ ਜਗਤ ਦੇ ਸਿਤਾਰੇ ਪੀਟੀਸੀ ਪੰਜਾਬੀ ਦੇ ਫੇਸਬੁੱਕ ਪੇਜ ‘ਤੇ ਲਾਈਵ ਆਉਣ ਵਾਲੇ ਨੇ । ਜੀ ਹਾਂ ਪੰਜਾਬੀ ਇੰਡਸਟਰੀ ਦੇ ਨਾਮੀ ਸਿਤਾਰੇ ਜਿਵੇਂ ਬਿਨੂੰ ਢਿੱਲੋਂ, ਕਰਮਜੀਤ ਅਨਮੋਲ, ਸਤਿੰਦਰ ਸੱਤੀ, ਜਸਵਿੰਦਰ ਭੱਲਾ, ਜਸਵੀਰ ਜੱਸੀ, ਮਿਸ ਪੂਜਾ, ਮਲਕੀਤ ਸਿੰਘ, ਜਾਨੀ, ਅਸ਼ੋਕ ਮਸਤੀ, ਹਰਸ਼ਦੀਪ ਕੌਰ, ਦਿਵਿਆ ਦੱਤਾ, ਮਿਲਿੰਦ ਗਾਬਾ, ਰਫਤਾਰ ਸਮੇਤ ਹੋਰ ਕਈ ਫ਼ਿਲਮੀ ਸਿਤਾਰੇ ਆਪਣੇ ਗੀਤਾਂ, ਕਮੇਡੀ ਤੇ ਲਾਈਵ ਮਸਤੀ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ ।

ਇਸ ਪ੍ਰੋਗਰਾਮ ਰਾਹੀਂ ਜਿੱਥੇ ਤੁਸੀਂ ਮਿਊਜ਼ਿਕ ਦੇ ਮਸਤੀ ਦਾ ਆਨੰਦ ਲੈ ਸਕੋਗੇ ਉੱਥੇ ਤੁਸੀਂ ਪੀਟੀਸੀ ਪੰਜਾਬੀ ਦੇ ਫੇਸਬੁੱਕ ਪੇਜ ਰਾਹੀਂ ਉਹਨਾਂ ਲੋਕਾਂ ਲਈ ਫੰਡ ਵੀ ਦਾਨ ਕਰ ਸਕੋਗੇ ਜਿਹੜੇ ਕੋਰੋਨਾ ਮਹਾਂਮਾਰੀ ਦਾ ਸਾਹਮਣਾ ਕਰ ਰਹੇ ਹਨ । ਤੁਹਾਡੇ ਵੱਲੋਂ ਦਾਨ ਕੀਤੀ ਰਾਸ਼ੀ GiveIndia ਨੂੰ ਜਾਵੇਗੀ । ਇਹ ਸੰਸਥਾ ਪੰਜਾਬ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੀ ਅਗਵਾਈ ਕਰ ਰਹੀ ਹੈ ਜਿਹੜੀਆਂ ਕੋਰੋਨਾ ਮਹਾਂਮਾਰੀ ਨੂੰ ਖਤਮ ਕਰਨ ਲਈ ਕੰਮ ਕਰ ਰਹੀਆਂ ਹਨ ।

ਸੋ ਦੇਖਣਾ ਨਾ ਭੁੱਲਣਾ ਅੱਜ ਰਾਤ 8.00 ਵਜੇ ਪੀਟੀਸੀ ਪੰਜਾਬੀ ਦਾ ਫੇਸਬੁੱਕ ਪੇਜ  https://www.facebook.com/ptcpunjabi । ਇਸ ਦੌਰਾਨ ਤੁਸੀਂ ਇਸ ਪ੍ਰੋਗਰਾਮ ਦਾ ਅਨੰਦ ਮਾਣਨ ਦੇ ਨਾਲ-ਨਾਲ ਆਪਣੀ ਕਮਾਈ ‘ਚੋਂ ਕੁਝ ਹਿੱਸਾ ਜ਼ਰੂਰਤਮੰਦਾਂ ਲਈ ਦਾਨ ਵੀ ਕਰ ਸਕਦੇ ਹੋ । ਤੁਹਾਡੇ ਵੱਲੋਂ ਦਿੱਤੀ ਦਾਨ ਰਾਸ਼ੀ ਕਿਸੇ ਲੋੜਵੰਦ ਦੀ ਥਾਲੀ ‘ਚ ਭੋਜਨ ਲਿਆ ਸਕਦੀ ਹੈ ।

Related Post