ਕਿਸਾਨਾਂ ਦੇ ਹੱਕ ‘ਚ ਉੱਤਰੇ ਪੰਜਾਬੀ ਕਲਾਕਾਰ, 26 ਮਈ ਨੂੰ ਕਾਲੇ ਦਿਨ ਵਜੋਂ ਮਨਾਉਣ ਦਾ ਐਲਾਨ

By  Shaminder May 26th 2021 03:13 PM

ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਦਿੱਲੀ ‘ਚ ਜਾਰੀ ਹੈ । ਇਸ ਰੋਸ ਪ੍ਰਦਰਸ਼ਨ ਨੂੰ ਛੇ ਮਹੀਨੇ ਪੂਰੇ ਹੋ ਚੁੱਕੇ ਹਨ । ਇਸ ਰੋਸ ਪ੍ਰਦਰਸ਼ਨ ਦੇ ਛੇ ਮਹੀਨੇ ਪੂਰੇ ਹੋਣ ‘ਤੇ ਅੱਜ ਦੇ ਦਿਨ ਨੂੰ ਕਾਲੇ ਦਿਵਸ ਦੇ ਤੌਰ ‘ਤੇ ਮਨਾਇਆ ਜਾ ਰਿਹਾ ਹੈ । ਇਸ ਕਾਲੇ ਦਿਵਸ ਦੇ ਮੌਕੇ ‘ਤੇ ਪੰਜਾਬੀ ਇੰੰਡਸਟਰੀ ਦੇ ਸਿਤਾਰਿਆਂ ਵੱਲੋਂ ਵੀ ਪੂਰਾ ਸਮਰਥਨ ਦਿੱਤਾ ਜਾ ਰਿਹਾ ਹੈ । ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਵੀ ਇਸ ਨੂੰ ਸਮਰਥਨ ਦਿੱਤਾ ਹੈ ।

Farmer protest Image From Kisan Ekta Morcha Instagram

ਹੋਰ ਪੜ੍ਹੋ : ਕਦੇ ਵੇਖਿਆ ਹੈ ਅਜਿਹਾ ਪਿੰਡ, ਖੂਬਸੂਰਤੀ ਦੇਖ ਕੇ ਰਹਿ ਜਾਓਗੇ ਦੰਗ 

farmer Image From Kisan Ekta Morcha Instagram

ਅਦਾਕਾਰ ਦਰਸ਼ਨ ਔਲਖ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕਿਸਾਨਾਂ ਦੇ ਹੱਕ ‘ਚ ਪੋਸਟ ਪਾਈ ਹੈ । ਉਨ੍ਹਾਂ ਨੇ ਲਿਖਿਆ ਕਿ ਉਹ ਕਿਸਾਨਾਂ ਦੇ ਹੱਕ ‘ਚ ਅਤੇ ਕਾਲੇ ਕਾਨੂੰਨਾਂ ਦੇ ਖਿਲਾਫ ਹਨ ।

Darshan Aulakh Image From Darshan Aulakh's instagram

ਇਸ ਤੋਂ ਇਲਾਵਾ ਅਦਾਕਾਰਾ ਅਤੇ ਗਾਇਕਾ ਨਿਸ਼ਾ ਬਾਨੋ ਨੇ ਵੀ ਕਿਸਾਨਾਂ ਦੇ ਹੱਕ ‘ਚ ਇੱਕ ਪੋਸਟ ਸਾਂਝੀ ਕੀਤੀ ਹੈ । ਗਾਇਕ ਹਰਜੀਤ ਹਰਮਨ ਨੇ ਵੀ ਇੱਕ ਪੋਸਟ ਸਾਂਝੀ ਕਰਦੇ ਹੋਏ ਕਿਸਾਨਾਂ ਦੇ ਹੱਕ ‘ਚ ਹਾਅ ਦਾ ਨਾਅਰਾ

ਮਾਰਿਆ ਹੈ ।

Harjit Harman Image From Harjit Harman

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘26 ਮਈ ਨੂੰ ਕਿਸਾਨ ਅੰਦੋਲਨ ਨੂੰ ਪੂਰੇ 6 ਮਹੀਨੇ ਹੋ ਗਏ ਹਨ,ਪਰ ਤਾਨਾਸ਼ਾਹੀ ਕੇਂਦਰ ਸਰਕਾਰ ਹਜੇ ਵੀ ਕਿਸਾਨਾਂ ਦੀ ਕੋਈ ਸਾਰ ਨਹੀਂ ਲੈ ਰਹੀ।

 

View this post on Instagram

 

A post shared by NISHA BANO ( ਨਿਸ਼ਾ ਬਾਨੋ ) (@nishabano)

ਸੋ ਆਉ ਆਪਾਂ ਸੰਯੁਕਤ ਕਿਸਾਨ ਮੋਰਚੇ ਵੱਲੋਂ 26 ਮਈ ਨੂੰ ਦਿੱਤੇ ਦੇਸ਼ ਵਿਆਪੀ ਰੋਸ ਪ੍ਰਦਰਸ਼ਨ ਦੇ ਸੱਦੇ ਦਾ ਪੁਰਜ਼ੋਰ ਸਮਰਥਨ ਕਰੀਏ’।

 

View this post on Instagram

 

A post shared by DARSHAN AULAKH ਦਰਸ਼ਨ ਔਲਖ (@darshan_aulakh)

Related Post