ਬੁੱਝੋ ਤਾਂ ਜਾਣੀਏ: ਹੇਠਾਂ ਕਾਠ, ਉੱਪਰ ਕਾਠ, ਵਿੱਚ ਬੈਠਾ ਜਗਨ ਨਾਥ, ਕੀ ਤੁਹਾਨੂੰ ਪਤਾ ਹੈ ਇਸ ਬੁਝਾਰਤ ਦਾ ਜਵਾਬ?

By  Shaminder May 9th 2022 04:47 PM

ਅੱਜ ਕੱਲ੍ਹ ਦੇ ਸਮੇਂ ‘ਚ ਕਿਸੇ ਕੋਲ ਇੱਕ ਦੂਜੇ ਦੇ ਕੋਲ ਨਾਂ ਤਾਂ ਬੈਠ ਕੇ ਗੱਲਬਾਤ ਕਰਨ ਦਾ ਸਮਾਂ ਹੈ ਤੇ ਨਾਂ ਹੀ ਕੋਈ ਕਿਸੇ ਕੋਲ ਬੈਠ ਕੇ ਰਾਜ਼ੀ ਹੁੰਦਾ ਹੈ । ਪਹਿਲਾਂ ਲੋਕ ਸੱਥਾਂ ‘ਚ ਬੈਠਦੇ ਸਨ । ਆਪਸ ‘ਚ ਗੱਲਬਾਤ ਕਰਦੇ ਸਨ ਅਤੇ ਪਿੰਡ ਦੇ ਸਾਰੇ ਮੁੱਦਿਆਂ ‘ਤੇ ਇਨ੍ਹਾਂ ਸੱਥਾਂ ਦੇ ਵਿੱਚ ਚਰਚਾ ਹੁੰਦੀ ਸੀ । ਪਰ ਸਮੇਂ ਦੇ ਬਦਲਾਅ ਦੇ ਨਾਲ-ਨਾਲ ਸਭ ਕੁਝ ਬਦਲ ਗਿਆ ਹੈ ।ਪਹਿਲਾਂ ਇਨ੍ਹਾਂ ਸੱਥਾਂ ‘ਚ ਪਿੰਡ ਦੇ ਮਸਲਿਆਂ ਦੇ ਨਾਲ-ਨਾਲ ਬਾਤਾਂ ਅਤੇ ਬੁਝਾਰਤਾਂ (Bujarta) ਦਾ ਸਿਲਸਿਲਾ ਵੀ ਚੱਲਦਾ ਹੁੰਦਾ ਸੀ ਅਤੇ ਵੱਡੇ ਬਜੁਰਗ ਕਈ ਵਾਰ ਨੌਜਵਾਨਾਂ ਦੀ ਪ੍ਰੀਖਿਆ ਲੈਣ ਦੇ ਲਈ ਉਨ੍ਹਾਂ ਨੂੰ ਬੁਝਾਰਤਾਂ ਵੀ ਪਾਉਂਦੇ ਸਨ ।

punjabi Culture image From google

ਹੋਰ ਪੜ੍ਹੋ : ਬੁੱਝੋ ਤਾਂ ਜਾਣੀਏ, ਬੀਜੇ ਰੋੜ, ਜੰਮੇ ਝਾੜ, ਲੱਗੇ ਨਿੰਬੂ, ਖਿੜੇ ਅਨਾਰ

ਇਸ ਦੇ ਨਾਲ ਹੀ ਬੱਚੇ ਦਾਦਾ ਦਾਦੀ ਅਤੇ ਨਾਨਾ ਨਾਨੀ ਕੋਲ ਸੌਂਦੇ ਸਨ ਅਤੇ ਰਾਤ ਨੂੰ ਬਾਤਾਂ ਬੁਝਾਰਤਾਂ ਅਤੇ ਕਹਾਣੀਆਂ ਦਾ ਸਿਲਸਿਲਾ ਚੱਲਦਾ ਸੀ । ਪਰ ਅੱਜ ਨਾਂ ਤਾਂ ਉਹ ਸਮਾਂ ਰਿਹਾ ਅਤੇ ਨਾਂ ਹੀ ਉਸ ਤਰ੍ਹਾਂ ਦੇ ਲੋਕ । ਬੱਚਿਆਂ ਦਾ ਬਚਪਨ ਕੰਪਿਊਟਰ, ਮੋਬਾਈਲ ਫੋਨ ਨੇ ਖੋਹ ਲਿਆ ਹੈ । ਬੱਚੇ ਏਸੀ ਕਮਰਿਆਂ ਤੱਕ ਸੀਮਤ ਹੋ ਕੇ ਰਹਿ ਗਏ ਨੇ । ਜਿਸ ਕਾਰਨ ਉਨ੍ਹਾਂ ਕੋਲ ਖੇਡਣ ਮੱਲਣ ਦਾ ਵੀ ਸਮਾਂ ਨਹੀਂ । ਸਰੀਰਕ ਵਰਜਿਸ਼ ਅਤੇ ਖੇਡਾਂ ‘ਚ ਰੂਚੀ ਨਾ ਹੋਣ ਕਾਰਨ ਬੱਚੇ ਸਰੀਰਕ ਤੌਰ ‘ਤੇ ਕਮਜ਼ੋਰ ਰਹਿ ਜਾਂਦੇ ਹਨ ।

grandfather-m image from google

ਹੋਰ ਪੜ੍ਹੋ : ਸੁਸਤੀ ਦੂਰ ਕਰਨ ਲਈ ਇਨ੍ਹਾਂ ਤਰਲ ਪਦਾਰਥਾਂ ਦਾ ਤੁਸੀਂ ਕਰ ਸਕਦੇ ਹੋ ਇਸਤੇਮਾਲ

ਬਾਤਾਂ ਅਤੇ ਬੁਝਾਰਤਾਂ ਪੰਜਾਬੀ ਸੱਭਿਆਚਾਰ ਦਾ ਅਹਿਮ ਹਿੱਸਾ ਹਨ ਅੱਜ ਅਸੀਂ ਤੁਹਾਨੂੰ ਬੁਝਾਰਤਾਂ ਦਾ ਦੂਜੇ ਭਾਗ ਬਾਰੇ ਦੱਸਾਂਗੇ । ਜੋ ਕਿ ਇਸ ਤਰ੍ਹਾਂ ਹੈ ਹੇਠਾਂ ਕਾਠ ਉੱਪਰ ਕਾਠ ਵਿੱਚ ਬੈਠਾ ਜਗਨਨਾਥ। ਹੁਣ ਤੁਸੀਂ ਬੁੱਝਣਾ ਹੈ ਇਸ ਬੁਝਾਰਤ ਦਾ ਅਰਥ । ਇਸ ਦਾ ਇੱਕ ਹਿੰਟ ਅਸੀਂ ਤੁਹਾਨੂੰ ਦੇ ਦਿੰਦੇ ਹਾਂ । ਕਿਉਂਕਿ ਜੇ ਉਸ ਨੂੰ ਤੁਸੀਂ ਜ਼ਰਾ ਜਿੰਨਾ ਵੀ ਗਲਤ ਤਰੀਕੇ ਦੇ ਨਾਲ ਇਸਤੇਮਾਲ ਕਰਦੇ ਹੋ ਤਾਂ ਤੁਹਾਨੂੰ ਲੈਣੇ ਦੇ ਦੇਣੇ ਪੈ ਸਕਦੇ ਹਨ ।

ਜੀ ਹਾਂ ਇਸ ਦਾ ਸਰੀਰ ਦਾ ਕਿਸੇ ਅੰਗ ਦੇ ਨਾਲ ਸਬੰਧ ਹੈ । ਹੁਣ ਤਾਂ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਮੈਂ ਕਿਸ ਚੀਜ਼ ਦੀ ਗੱਲ ਕਰ ਰਹੀ ਹਾਂ । ਨਹੀਂ ਸਮਝੇ! ਤਾਂ ਚੱਲੋ ਇਸ ਦਾ ਉੱਤਰ ਤੁਹਾਨੂੰ ਦੱਸ ਦਿੰਦੇ ਹਾਂ ।ਇਸ ਦਾ ਅਰਥ ਹੈ ਜੀਭ । ਜਿਸ ਨੂੰ ਅਸੀਂ ਜ਼ੁਬਾਨ ਵੀ ਆਖਦੇ ਹਾਂ । ਜਦੋਂ ਇਹ ਖੁੱਲਦੀ ਹੈ ਜੇ ਬੁਰਾ ਬੋਲਦੀ ਹੈ ਤਾਂ ਇਸ ਦਾ ਬੁਰਾ ਨਤੀਜਾ ਸਾਨੂੰ ਭੁਗਤਣਾ ਪੈਂਦਾ ਹੈ ਅਤੇ ਜੇ ਮਿੱਠਾ ਬੋਲਦੇ ਹਾਂ ਤਾਂ ਵੱਡੇ ਤੋਂ ਵੱਡਾ ਦੁਸ਼ਮਣ ਵੀ ਸਾਡਾ ਮਿੱਤਰ ਬਣ ਜਾਂਦਾ ਹੈ ।

 

Related Post