ਧੀਆਂ ਵਧਾਉਂਦੀਆਂ ਨੇ ਮਾਪਿਆਂ ਦੀ ਇੱਜ਼ਤ,ਗੁੱਗੂ ਗਿੱਲ 'ਤੇ ਫ਼ਿਲਮਾਇਆ ਗੀਤ ਦਿੰਦਾ ਹੈ ਖ਼ਾਸ ਸੁਨੇਹਾ 

By  Shaminder March 23rd 2019 01:30 PM

ਪੰਜਾਬ 'ਚ ਧੀਆਂ ਨੂੰ ਪੁੱਤਰਾਂ ਵਾਂਗ ਪਾਲਿਆ ਜਾਂਦਾ ਹੈ ।ਪਹਿਲਾਂ ਧੀਆਂ ਨੂੰ ਮਾਪਿਆਂ 'ਤੇ ਬੋਝ ਸਮਝਿਆ ਜਾਂਦਾ ਸੀ,ਪਰ ਹੁਣ ਲੋਕਾਂ ਦੀ ਮਾਨਸਿਕਤਾ 'ਚ ਬਦਲਾਅ ਆਇਆ ਹੈ ।ਪਰ ਕਈ ਥਾਈਂ ਅਜਿਹਾ ਵੀ ਹੁੰਦਾ ਹੈ ਕਿ ਲੋਕ ਧੀਆਂ ਨੂੰ ਜੰਮਣ ਤੋਂ ਡਰਦੇ ਨੇ ।ਕਿਉਂਕਿ ਧੀਆਂ ਅਕਸਰ ਮਾਪਿਆਂ 'ਤੇ ਬੋਝ ਸਮਝੀਆਂ ਜਾਂਦੀਆਂ ਨੇ।

ਹੋਰ ਵੇਖੋ:ਛੋਟੇ ਪਰਦੇ ਦੀ ਐਕਟਰੈੱਸ ਚਾਹਤ ਖੰਨਾ ‘ਤੇ ਸ਼ਰਾਬੀਆਂ ਨੇ ਕੀਤਾ ਹਮਲਾ, ਇੱਕਲੀ ਨੇ ਹੀ ਕੀਤਾ ਮੁਕਾਬਲਾ

https://www.facebook.com/145772736019248/videos/197249480871573/

ਕਿਉਂਕਿ ਅਕਸਰ ਧੀਆਂ ਨੂੰ ਪੈਦਾ ਕਰਨ ਵਾਲੇ ਮਾਪੇ ਜਦੋਂ ਧੀ ਜੁਆਨ ਹੁੰਦੀ ਹੈ ਤਾਂ ਬਾਹਰ ਪੜਨ ਲਈ ਭੇਜਣ ਤੋਂ ਗੁਰੇਜ਼ ਹੀ ਨਹੀਂ ਕਰਦੇ,ਸਗੋਂ ਉਨ੍ਹਾਂ ਨੂੰ ਹਰ ਵੇਲੇ ਇਹੀ ਡਰ ਰਹਿੰਦਾ ਹੈ ਕਿ ਕਿਤੇ ਉਨ੍ਹਾਂ ਦੀ ਧੀ ਪਿਉ ਦੀ ਪੱਗ ਨੂੰ ਦਾਗ ਹੀ ਨਾਂ ਲਾ ਦੇਵੇ।ਪਰ ਗੁੱਗੂ ਗਿੱਲ ਦੀ ਫ਼ਿਲਮ ਦਾ ਇੱਕ ਗੀਤ ਪੰਜਾਬੀਆਂ ਦੇ ਇਸ ਖੌਫ਼ ਨੂੰ ਉਨ੍ਹਾਂ ਦੇ ਜ਼ਹਿਨ 'ਚੋਂ ਕੱਢ ਦਿੰਦਾ ਹੈ ।

ਹੋਰ ਵੇਖੋ:ਗਾਇਕ ਹਰਭਜਨ ਮਾਨ ਨੇ ਸ਼ਹੀਦ ਭਗਤ ਸਿੰਘ ਨੂੰ ਕੁਝ ਇਸ ਤਰ੍ਹਾਂ ਦਿੱਤੀ ਸ਼ਰਧਾਂਜਲੀ

guggu gill guggu gill

ਪਰ ਗੁੱਗੂ ਗਿੱਲ 'ਤੇ ਉਨ੍ਹਾਂ ਦੀ ਇੱਕ ਫ਼ਿਲਮ 'ਚ ਧੀ ਬਣੀ ਕੁੜੀ ਉਨ੍ਹਾਂ ਦਾ ਮਾਣ ਵਧਾਉਂਦੀ ਹੈ ਤਾਂ ਉਹ ਖੁਸ਼ੀ 'ਚ ਫੁੱਲੇ ਨਹੀਂ ਸਮਾਉਂਦੇ । ਗੁੱਗੂ ਗਿੱਲ ਦੇ ਇਸ ਗੀਤ 'ਚ ਇਹੀ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਧੀਆਂ ਨੂੰ ਪੜ੍ਹਾਈ ਅਤੇ  ਹੋਰ ਗਤੀਵਿਧੀਆਂ 'ਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ ਜਾਵੇ ਤਾਂ ਉਹ ਆਪਣਾ ਅਤੇ ਆਪਣੇ ਪਰਿਵਾਰ ਦਾ ਨਾਂਅ ਰੌਸ਼ਨ ਕਰਦੀਆਂ ਨੇ ।

Related Post