ਪੰਜਾਬੀ ਲੋਕ ਗਾਇਕ ਸੰਗੀਤ ਵੈਲਫੇਅਰ ਸੁਸਾਇਟੀ ਨੇ ਲੋੜਵੰਦ ਪਰਿਵਾਰਾਂ ਨੂੰ ਦਿੱਤਾ ਰਾਸ਼ਨ

By  Lajwinder kaur July 3rd 2020 02:31 PM -- Updated: July 3rd 2020 02:40 PM

ਪੰਜਾਬੀ ਲੋਕ ਗਾਇਕ ਸੰਗੀਤ ਵੈਲਫੇਅਰ ਸੁਸਾਇਟੀ ਵਲੋਂ ਜੱਥੇਬੰਦੀ ਦੇ ਕਨਵੀਨਰ ਪ੍ਰਸਿੱਧ ਸ਼ਾਇਰ, ਗੀਤਕਾਰ ਅਤੇ ਗਾਇਕ ਦੇਬੀ ਮਖਸੂਸਪੁਰੀ, ਗਾਇਕ ਫਿਰੋਜ਼ ਖਾਨ, ਬਲਰਾਜ ਬਿਲਗਾ, ਚੇਅਰਮੈਨ ਮਕਬੂਲ, ਨਛੱਤਰ ਗਿੱਲ ਅਤੇ ਸੁਸਾਇਟੀ ਦੇ ਪ੍ਰਧਾਨ ਬੂਟਾ ਮੁਹੰਮਦ ਦੀ ਸਾਂਝੀ ਅਗਵਾਈ ਹੇਠ ਫਗਵਾੜਾ ਵਿਖੇ ਲੋੜਵੰਦ ਲੋਕਾਂ ਨੂੰ ਰਾਸ਼ਨ ਦਿੱਤਾ ਗਿਆ ।

View this post on Instagram

 

A post shared by Punjabi Entertainment (@pollywoodista) on Jul 2, 2020 at 11:53pm PDT

ਹੋਰ ਵੇਖੋ:ਇੱਕ ਬਾਂਹ ਨਾ ਹੋਣ ਦੇ ਬਾਵਜੂਦ ਜ਼ਿੰਦਗੀ ਨੂੰ ਹੌਸਲੇ ਨਾਲ ਜਿਉਣ ਦਾ ਸੁਨੇਹਾ ਦੇ ਰਿਹਾ ਹੈ ਇਹ ਗੱਭਰੂ, ਗਾਇਕ ਰਣਜੀਤ ਬਾਵਾ ਨੇ ਸ਼ੇਅਰ ਕੀਤਾ ਵੀਡੀਓ

ਇਸ ਸਮਾਗਮ ‘ਚ ਪੰਜਾਬ ਸਰਕਾਰ ਤੇ ਗਾਇਕਾਂ ਵੱਲੋਂ ਤਿਆਰ ਕੀਤੀਆਂ ਗਈ ਰਾਸ਼ਨ ਕਿੱਟਾਂ ਨੂੰ ਲੋੜਵੰਦ ਪਰਿਵਾਰ ਵਾਲਿਆਂ ਨੂੰ ਦਿੱਤੀਆਂ ਗਈਆਂ । ਜਿਸ 'ਚ ਸੰਗੀਤ ਜਗਤ ਨਾਲ ਜੁੜੇ ਪਰਿਵਾਰ ਵੀ ਸ਼ਾਮਿਲ ਸਨ । ਕੋਰੋਨਾ ਕਰਕੇ ਮਨੋਰੰਜਨ ਨਾਲ ਜੁੜੇ ਲੋਕਾਂ ਕੋਲ ਵੀ ਕੰਮ ਨਹੀਂ ਹੈ । ਕੋਵਿਡ-19 ਆਫਤ ਵਿਚ ਸੰਗੀਤ ਕਲਾ ਦਾ ਭਾਰੀ ਨੁਕਸਾਨ ਹੋਇਆ ਹੈ । ਗਾਇਕਾਂ, ਗੀਤਕਾਰਾਂ, ਸੰਗੀਤਕਾਰਾਂ ਤੇ ਸਾਜਿੰਦਿਆਂ ਦੀ ਰੋਜੀ-ਰੋਟੀ ਠੱਪ ਹੋ ਗਈ ਹੈ । ਜਿਸ ਕਰਕੇ ਲੋੜਵੰਦ ਪਰਿਵਾਰਾਂ ਨੂੰ ਇਹ ਰਾਸ਼ਨ ਦੀਆਂ ਕਿੱਟਾਂ ਵੰਡੀਆਂ ਗਈਆਂ ਨੇ ।

 

View this post on Instagram

 

A post shared by Punjabi Entertainment (@pollywoodista) on Jul 2, 2020 at 11:52pm PDT

ਪੰਜਾਬੀ ਗਾਇਕ ਬੂਟਾ ਮੁਹੰਮਦ, ਫਿਰੋਜ਼ ਖਾਨ ਤੇ ਕਈ ਹੋਰ ਨਾਮੀ ਗਾਇਕਾਂ ਇਸ ਸਮਾਗਮ ‘ਚ ਲੋਕਾਂ ਨੂੰ ਰਾਸ਼ਨ ਵੰਡਦੇ ਹੋਏ ਨਜ਼ਰ ਆਏ ।

 

Related Post