ਲਓ ਜੀ ਜਿਸ ਪਲ ਦਾ ਸਭ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ ਉਹ ਵੇਲਾ ਆ ਚੁੱਕਿਆ ਹੈ। ਪਰਮੀਸ਼ ਵਰਮਾ ਦੀ ਫ਼ਿਲਮ ਸਿੰਘਮ ਦਾ ਪਹਿਲਾ ਗੀਤ 'ਡਿਮਾਂਡ' ਰਿਲੀਜ਼ ਹੋ ਚੁੱਕਿਆ ਹੈ। ਗੀਤ 'ਚ ਫੀਮੇਲ ਲੀਡ ਰੋਲ ਨਿਭਾ ਰਹੀ ਸੋਨਮ ਬਾਜਵਾ ਅਤੇ ਪਰਮੀਸ਼ ਵਰਮਾ 'ਚ ਪਤੀ ਪਤਨੀ ਵਾਲੀ ਕਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਪੰਜਾਬੀ ਫ਼ਿਲਮ ਸਿੰਘਮ ਦੇ ਇਸ ਗੀਤ ਨੂੰ ਦੇਸੀ ਕਰਿਉ ਵਾਲੇ ਮਿਊਜ਼ਿਕ ਡਾਇਰੈਕਟਰ ਅਤੇ ਗਾਇਕ ਗੋਲਡੀ ਤੇ ਸ਼ਿੱਪਰਾ ਗੋਇਲ ਨੇ ਅਵਾਜ਼ ਦਿੱਤੀ ਹੈ।
ਇਸ ਸਾਲ ਫ਼ਿਲਮ ਛੜਾ ‘ਚ ਟੌਮੀ ਵਰਗਾ ਹਿੱਟ ਗੀਤ ਦੇਣ ਵਾਲੇ ਰਾਜ ਰਣਜੋਧ ਨੇ ਗੀਤ ਦੇ ਬੋਲ ਲਿਖੇ ਹਨ। ਨਵਨੀਅਤ ਸਿੰਘ ਦੇ ਨਿਰਦੇਸ਼ਨ ‘ਚ ਬਣੀ ਪੰਜਾਬੀ ਸਿੰਘਮ 9 ਅਗਸਤ ਨੂੰ ਵੱਡੇ ਪਰਦੇ ‘ਤੇ ਦੇਖਣ ਨੂੰ ਮਿਲਣ ਵਾਲੀ ਹੈ।
ਹੋਰ ਵੇਖੋ : ਰਾਣਾ ਰਣਬੀਰ ਦੀ ਸ਼ਾਇਰੀ ਪਹੁੰਚਦੀ ਹੈ ਦਿਲ ਦੀਆਂ ਗਹਿਰਾਈਆਂ ਤੱਕ , ਦੇਖੋ ਵੀਡੀਓ
View this post on Instagram
ਫ਼ਿਲਮ ਦਾ ਸਕਰੀਨਪਲੇਅ ਤੇ ਡਾਇਲਾਗ ਧੀਰਜ ਰਤਨ ਦੇ ਹਨ। ਪੇਨਰੋਮਾ ਸਟੂਡੀਓਸ ਦੇ ਪ੍ਰੋਡਕਸ਼ਨ ‘ਚ ਬਣੀ ਫ਼ਿਲਮ ਸਿੰਘਮ ਨੂੰ ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ,ਕੁਮਾਰ ਮਾਂਗਟ ਪਾਠਕ, ਅਤੇ ਅਭਿਸ਼ੇਕ ਪਾਠਕ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ।ਇਹ ਫ਼ਿਲਮ ਹਿੰਦੀ ਫ਼ਿਲਮ ਸਿੰਘਮ ਦਾ ਪੰਜਾਬੀ 'ਚ ਰੀਮੇਕ ਹੈ ਜਿਸ ਨੂੰ ਅਜੇ ਦੇਵਗਨ ਨੇ ਹੀ ਪ੍ਰੋਡਿਊਸ ਕੀਤਾ ਹੈ।