ਕੱਲ੍ਹ ਰਿਲੀਜ਼ ਹੋਵੇਗਾ ਪੰਜਾਬੀ ਫ਼ਿਲਮ 'ਸਿੰਘਮ' ਦਾ ਦੂਜਾ ਗੀਤ 'ਟੋਲਾ ਨੱਚਦਾ'

By  Aaseen Khan July 26th 2019 04:28 PM

ਪਰਮੀਸ਼ ਵਰਮਾ ਜਿਹੜੇ 9 ਅਗਸਤ ਨੂੰ ਸਿੰਘਮ ਦੇ ਦਮਦਾਰ ਅੰਦਾਜ਼ 'ਚ ਸਰੋਤਿਆਂ ਨੂੰ ਸਿਨੇਮਾ ਘਰਾਂ 'ਚ ਮਿਲਣ ਆ ਰਹੇ ਹਨ। ਪੰਜਾਬੀ ਫ਼ਿਲਮ ਸਿੰਘਮ ਜਿਹੜੀ ਬਾਲੀਵੁੱਡ ਦੀ ਸਿੰਘਮ ਦਾ ਰੀਮੇਕ ਹੋਣ ਵਾਲੀ ਹੈ। ਫ਼ਿਲਮ ਦਾ ਦੂਜਾ ਗੀਤ 'ਟੋਲਾ ਨੱਚਦਾ' ਕੱਲ੍ਹ ਯਾਨੀ 27 ਜੁਲਾਈ ਨੂੰ ਰਿਲੀਜ਼ ਹੋਣ ਵਾਲਾ ਹੈ। ਇਸ ਬਾਰੇ ਜਾਣਕਾਰੀ ਪਰਮੀਸ਼ ਵਰਮਾ ਨੇ ਸ਼ੋਸ਼ਲ ਮੀਡੀਆ 'ਤੇ ਪੋਸਟਰ ਸਾਂਝਾ ਕਰਕੇ ਦਿੱਤੀ ਹੈ। ਦੱਸ ਦਈਏ ਇਸ ਗੀਤ ਨੂੰ ਦੇਸੀ ਕਰਿਉ ਵਾਲੇ ਮਿਊਜ਼ਿਕ ਡਾਇਰੈਕਟਰ ਅਤੇ ਗਾਇਕ ਗੋਲਡੀ ਨੇ ਅਵਾਜ਼ ਦਿੱਤੀ ਹੈ। ਲਾਡੀ ਚਾਹਲ ਦੇ ਬੋਲ ਹਨ ਅਤੇ ਦੇਸੀ ਕਰਿਉ ਵੱਲੋਂ ਮਿਊਜ਼ਿਕ ਤਿਆਰ ਕੀਤਾ ਗਿਆ ਹੈ।

 

View this post on Instagram

 

Kal Nu 12:00 Noon, #TollNacha from #Singham ! tiyari aa ? Singer @goldydesicrew Lyrics @laddi_chahal music @desi_crew INSTAGRAM @sonambajwa @ajaydevgn #ADFFilms @kumarmangatpathak @abhishekpathakk @panorama_studios @tseries.official #BhushanKumar @navaniatsingh @dheerajrattan @omjeegroup @munishomjee

A post shared by Parmish Verma (@parmishverma) on Jul 26, 2019 at 3:27am PDT

ਇਸ ਤੋਂ ਪਹਿਲਾਂ ਫ਼ਿਲਮ ਦਾ ਗੀਤ ਡਿਮਾਂਡ ਰਿਲੀਜ਼ ਹੋ ਚੁੱਕਿਆ ਹੈ ਜਿਸ ਨੂੰ ਵੀ ਗੋਲਡੀ ਨੇ ਹੀ ਅਵਾਜ਼ ਦਿੱਤੀ ਹੈ। ਇਸ ਗੀਤ 'ਚ ਸੋਨਮ ਬਾਜਵਾ ਅਤੇ ਪਰਮੀਸ਼ ਵਰਮਾ ਦੀ ਸ਼ਾਨਦਾਰ ਕਮਿਸਟਰੀ ਦੇਖਣ ਨੂੰ ਮਿਲੀ ਹੈ।

ਹੋਰ ਵੇਖੋ  : ਇੰਝ 10-10 ਘੰਟੇ ਮਿਹਨਤ ਕੀਤੀ ਹੈ ਪਰਮੀਸ਼ ਵਰਮਾ ਨੇ 'ਸਿੰਘਮ' ਦੇ ਐਕਸ਼ਨਾਂ ਲਈ, ਦੇਖੋ ਵੀਡੀਓ

ਟੋਲਾ ਨੱਚਦਾ ਨਾਮ ਦਾ ਇਹ ਗੀਤ ਕੱਲ੍ਹ ਦੁਪਹਿਰ 12 ਵਜੇ ਰਿਲੀਜ਼ ਹੋਣ ਜਾ ਰਿਹਾ ਹੈ। ਪੇਨਰੋਮਾ ਸਟੂਡੀਓਸ ਦੇ ਪ੍ਰੋਡਕਸ਼ਨ ‘ਚ ਬਣੀ ਫ਼ਿਲਮ ਸਿੰਘਮ ਨੂੰ ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ,ਕੁਮਾਰ ਮਾਂਗਟ ਪਾਠਕ, ਅਤੇ ਅਭਿਸ਼ੇਕ ਪਾਠਕ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ।ਨਵਨੀਅਤ ਸਿੰਘ ਦੇ ਨਿਰਦੇਸ਼ਨ ‘ਚ ਬਣੀ ਪੰਜਾਬੀ ਫ਼ਿਲਮ ਸਿੰਘਮ ‘ਚ ਸੋਨਮ ਬਾਜਵਾ ਫੀਮੇਲ ਲੀਡ ‘ਚ ਹਨ ਅਤੇ ਕਰਤਾਰ ਚੀਮਾ ਨਾ ਪੱਖੀ ਕਿਰਦਾਰ ਨਿਭਾ ਰਹੇ ਹਨ। ਫ਼ਿਲਮ ਦਾ ਸਕਰੀਨਪਲੇਅ ਤੇ ਡਾਇਲਾਗ ਧੀਰਜ ਰਤਨ ਦੇ ਹਨ।

Related Post