ਦੇਖੋ ਵੀਡੀਓ : ਅਖਿਲ ਇਸ ਕੁੜੀ ਦੇ ਪਿਆਰ ਦੇ ਚੱਕਰਾਂ ‘ਚ ਪਏ, ਹੁਣ ‘ਬਚਾਲੋ’ ਦੀ ਕਰ ਰਹੇ ਨੇ ਅਪੀਲ

By  Lajwinder kaur October 27th 2020 04:51 PM

ਟਾਈਟਲ ਦੇਖ ਤੁਸੀਂ ਵੀ ਸੋਚ ਰਹੇ ਹੋਣ ਕੇ ਪੰਜਾਬੀ ਗਾਇਕ ਅਖਿਲ ਪਿਆਰ ‘ਚ ਪੈ ਗਏ ਨੇ । ਨਹੀਂ ਅਜਿਹਾ ਕੁਝ ਨਹੀਂ ਹੈ, ਹਾਂ ਪਰ ਉਹ ਆਪਣੇ ਨਵੇਂ ਗੀਤ ‘ਚ ਪਿਆਰ ‘ਚ ਗੁਆਚੇ ਹੋਏ ਨਜ਼ਰ ਆ ਰਹੇ ਨੇ । ਜੀ ਹਾਂ ਉਹ ਬਚਾਲੋ (BACHALO) ਟਾਈਟਲ ਹੇਠ ਰੋਮਾਂਟਿਕ ਸੌਂਗ ਲੈ ਕੇ ਆਏ ਨੇ ।

ਹੋਰ ਪੜ੍ਹੋ : ਯੁਵਰਾਜ ਹੰਸ ਆਪਣੇ ਪਰਿਵਾਰ ਦੇ ਨਾਲ ਗੋਆ ‘ਚ ਮਨਾ ਰਹੇ ਨੇ ਛੁੱਟੀਆਂ, ਮਾਨਸੀ ਸ਼ਰਮਾ ਨੇ ਸ਼ੇਅਰ ਕੀਤੀ ਰੇਦਾਨ ਦੀ ਪਹਿਲੀ ਟ੍ਰਿਪ ਦੀਆਂ ਤਸਵੀਰਾਂ

ਇਸ ਗੀਤ ਦੇ ਬੋਲ ਨਿਰਮਾਣ ਨੇ ਹੀ ਲਿਖੇ ਨੇ ਤੇ ਮਿਊਜ਼ਿਕ Enzo  ਨੇ ਦਿੱਤਾ ਹੈ । ਜੇ ਗੱਲ ਕਰੀਏ ਵੀਡੀਓ ਦੀ ਤਾਂ ਉਸ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਖੁਦ ਅਖਿਲ ਤੇ ਪੰਜਾਬੀ ਮਾਡਲ Rumman Ahmed ।

inside pic of akhil new song

ਡਾਇਰੈਕਟਰ Agam Mann & Azeem Mann ਵੱਲੋਂ ਗਾਣੇ ਦਾ ਕਮਾਲ ਦਾ ਵੀਡੀਓ ਸ਼ੂਟ ਕੀਤਾ ਗਿਆ ਹੈ । ਗੀਤ ਨੂੰ ਵ੍ਹਾਈਟ ਹਿੱਲ ਮਿਊਜ਼ਿਕ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗਾਣੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

ਜੇ ਗੱਲ ਕਰੀਏ ਅਖਿਲ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ । ਇਸ ਤੋਂ ਇਲਾਵਾ ਉਹ ਆਪਣੀ ਆਵਾਜ਼ ਦਾ ਜਾਦੂ ਬਾਲੀਵੁੱਡ ਫ਼ਿਲਮਾਂ ‘ਚ ਵੀ ਬਿਖੇਰ ਚੁੱਕੇ ਨੇ ।

Related Post