ਇਸ ਗੀਤ ਨਾਲ ਅਖਿਲ ਨੇ ਕੀਤੀ ਸੀ ਕਾਮਯਾਬੀ ਦੇ ਸਫ਼ਰ ਦੀ ਸ਼ੁਰੂਆਤ, ਵੀਡੀਓ ਹੋਇਆ ਵਾਇਰਲ

By  Aaseen Khan May 28th 2019 01:37 PM

ਇਸ ਗੀਤ ਨਾਲ ਅਖਿਲ ਨੇ ਕੀਤੀ ਸੀ ਕਾਮਯਾਬੀ ਦੇ ਸਫ਼ਰ ਦੀ ਸ਼ੁਰੂਆਤ, ਵੀਡੀਓ ਹੋਇਆ ਵਾਇਰਲ : ਗਾਇਕ ਅਖਿਲ ਜਿੰਨ੍ਹਾਂ ਦੇ ਗਾਣੇ ਪਿਆਰ ਕਰਨ ਵਾਲਿਆਂ ਲਈ ਤੋਹਫ਼ਾ ਹਨ। ਆਪਣੇ ਰੋਮਾਂਟਿਕ ਗਾਣਿਆਂ ਕਰਕੇ ਜਾਣੇ ਜਾਣ ਵਾਲੇ ਅਖਿਲ ਨੇ ਹੁਣ ਤੱਕ ਬਹੁਤ ਸਾਰੇ ਅਜਿਹੇ ਗੀਤ ਦਰਸ਼ਕਾਂ ਨੂੰ ਦਿੱਤੇ ਹਨ ਜਿੰਨ੍ਹਾਂ ਨੇ ਹਰ ਕਿਸੇ ਦੇ ਦਿਲ 'ਚ ਜਗ੍ਹਾ ਬਣਾਈ ਹੈ। ਸੁਪਨੇ ਵਰਗੇ ਸੁਪਰਹਿੱਟ ਗੀਤ ਨਾਲ ਪੰਜਾਬੀ ਸੰਗੀਤ 'ਚ ਜਗਤ 'ਚ ਕਦਮ ਰੱਖਣ ਵਾਲੇ ਅਖਿਲ ਨੂੰ ਉਹਨਾਂ ਦਾ ਗੀਤ 'ਗਾਨੀ' ਬਹੁਤ ਜ਼ਿਆਦਾ ਪਸੰਦ ਹੈ। ਉਹਨਾਂ ਲਾਈਵ ਗਿਟਾਰ 'ਤੇ ਇਸ ਗੀਤ ਨੂੰ ਗਾ ਕੇ ਕੈਪਸ਼ਨ 'ਚ ਇਸ ਗੀਤ ਦੀ ਮਹੱਤਤਾ ਦਰਸਾਈ ਹੈ।

 

View this post on Instagram

 

Gaani will always be my fav and a special song for me ? comment if you guys still listen gani ? Te ehda live videos paa k main apne career di starting kiti c te tusi ajj ethe tak lai aaye? hamesha apna pyar dinde rahio tan k main vdia music bna skka ? bob nu boht nind aayi c mai dhakke nal play karwayi guitar ? pehle din ton bharava varga yaar mera ? suno te enjoy kro ? @bob_muzic

A post shared by AKHIL (@a.k.h.i.l_01) on May 27, 2019 at 7:11am PDT

ਉਹਨਾਂ ਵੀਡੀਓ ਸਾਂਝੀ ਕਰਦੇ ਹੋਏ ਲਿਖਿਆ ਹੈ "Gaani will always be my fav and a special song for me. comment if you guys still listen gani Te ehda live videos paa k main apne career di starting kiti c te tusi ajj ethe tak lai aaye. hamesha apna pyar dinde rahio tan k main vdia music bna skka. bob nu boht nind aayi c mai dhakke nal play karwayi guitar. pehle din ton bharava varga yaar mera. suno te enjoy kro bob_muzic"

ਹੋਰ ਵੇਖੋ : ਕੀ ਕੁਲਵਿੰਦਰ ਬਿੱਲਾ ਸਲਮਾਨ ਖ਼ਾਨ ਦੀ ਫ਼ਿਲਮ ਦਬੰਗ 3 ‘ਚ ਲੈ ਕੇ ਆ ਰਹੇ ਨੇ ਗੀਤ ?

ਅਖਿਲ ਦਾ ਕਹਿਣਾ ਹੈ ਕਿ ਗਾਨੀ ਗੀਤ ਦੇ ਚਲਦਿਆਂ ਹੀ ਉਹ ਅੱਜ ਇਸ ਮੁਕਾਮ ਤੱਕ ਪਹੁੰਚੇ ਹਨ,ਅਤੇ ਫੈਨਜ਼ ਦੇ ਪਿਆਰ ਦੇ ਚਲਦਿਆਂ ਉਹ ਹੋਰ ਵੱਡੀਆਂ ਸਫ਼ਲਤਾਵਾਂ ਹਾਸਿਲ ਕਰ ਰਹੇ ਹਨ। ਅਖਿਲ ਦਾ ਹੀ ਨਹੀਂ ਉਹਨਾਂ ਦੇ ਪ੍ਰਸ਼ੰਸਕਾਂ ਦੇ ਮਨਪਸੰਦੀਦਾ ਗੀਤ 'ਗਾਨੀ' ਨੂੰ ਯੂ ਟਿਊਬ 'ਤੇ 94 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ। ਇਹ ਹੀ ਨਹੀਂ ਉਹਨਾਂ ਦੇ ਗੀਤ ਖ਼ਾਬ,ਰੰਗ ਗੋਰਾ, ਜ਼ਿੰਦਗੀ, ਬਾਲੀਵੁੱਡ ਵਰਗੇ ਸੁਪਰਹਿੱਟ ਗੀਤਾਂ ਨੂੰ ਪ੍ਰਸ਼ੰਸਕਾਂ ਨੇ ਬਹੁਤ ਪਸੰਦ ਕੀਤਾ ਹੈ।

Related Post