ਅੰਮ੍ਰਿਤ ਮਾਨ ਦੇ ਨਵੇਂ ਗੀਤ 'ਦਾ ਕਿੰਗ' ਦਾ ਟੀਜ਼ਰ ਆਇਆ ਸਾਹਮਣੇ

By  Shaminder September 14th 2019 10:32 AM

ਅੰਮ੍ਰਿਤ ਮਾਨ ਦੇ ਨਵੇਂ ਗੀਤ 'ਦਾ ਕਿੰਗ' ਦਾ ਟੀਜ਼ਰ ਸਾਹਮਣੇ ਆ ਚੁੱਕਿਆ ਹੈ । ਇਸ ਗੀਤ ਦੇ ਟੀਜ਼ਰ 'ਚ ਦਿਖਾਇਆ ਗਿਆ ਹੈ ਕਿ ਜੋ ਮਿਹਨਤ ਨਾਲ ਕੰਮ ਕਰਕੇ ਚੀਜ਼ਾਂ ਬਣਾਈਆਂ ਜਾਂਦੀਆਂ ਹਨ ਉਹ ਕਿੰਨੀ ਮਿਹਨਤ ਦੇ ਨਾਲ ਬਣਾਈਆਂ ਗਈਆਂ ਹਨ ਇਸ ਦਾ ਅਹਿਸਾਸ ਉਸੇ ਸ਼ਖਸ ਨੂੰ ਹੀ ਹੁੰਦਾ ਹੈ ਜਿਸ ਨੇ ਦਿਨ ਰਾਤ ਟੁੱਟ-ਟੁੱਟ ਕੇ ਮਿਹਨਤ ਕੀਤੀ ਹੁੰਦੀ ਹੈ ।

ਹੋਰ ਵੇਖੋ:ਅੰਮ੍ਰਿਤ ਮਾਨ ਬਣੇ ਅਧਿਆਪਕ, ਵਿਦੇਸ਼ੀ ਮਾਡਲ ਨੂੰ ਸਿਖਾ ਰਹੇ ਨੇ ਅਜਿਹੀ ਪੰਜਾਬੀ, ਦੇਖੋ ਵੀਡੀਓ

https://www.instagram.com/p/B2Wl116Axi1/

ਇਸ ਗੀਤ ਦੇ ਟੀਜ਼ਰ 'ਚ ਅੰਮ੍ਰਿਤ ਮਾਨ ਨੇ ਆਪਣੀ ਮਿਹਨਤ ਦੇ ਨਾਲ-ਨਾਲ ਲਗਜ਼ਰੀ ਲਾਈਫ ਨੂੰ ਵੀ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ । ਇਸ ਗੀਤ ਦੇ ਟੀਜ਼ਰ ਤੋਂ ਤਾਂ ਇਹੀ ਸਾਫ ਹੁੰਦਾ ਹੈ । ਇਸ ਗੀਤ ਦੇ ਸ਼ੂਟ ਦਾ ਕੁਝ ਦਿਨ ਪਹਿਲਾਂ ਹੀ ਅੰਮ੍ਰਿਤ ਮਾਨ ਨੇ ਵੀਡੀਓ ਸਾਂਝਾ ਕੀਤਾ ਸੀ , ਪੂਰਾ ਗੀਤ 18 ਸਤੰਬਰ ਨੂੰ ਰਿਲੀਜ਼ ਹੋਵੇਗਾ ।ਦੱਸ ਦਈਏ ਕਿ 18 ਸਤੰਬਰ ਨੂੰ ਅੰਮ੍ਰਿਤ ਮਾਨ ਦੇ ਰਿਲੀਜ਼ ਹੋਣ ਜਾ ਰਹੇ ਇਸ ਗੀਤ ਨੂੰ ਆਪਣੀ ਆਵਾਜ਼ ਨਾਲ ਤਾਂ ਅੰਮ੍ਰਿਤ ਮਾਨ ਸ਼ਿੰਗਾਰਨਗੇ ਹੀ ।ਇਸਦੇ ਨਾਲ ਹੀ ਇਸ ਦੇ ਬੋਲ ਵੀ ਖੁਦ ਉਨ੍ਹਾਂ ਦੇ ਹੀ ਲਿਖੇ ਹਨ , ਇਸ ਤੋਂ ਇਲਾਵਾ ਮਿਊਜ਼ਿਕ ਦਿੱਤਾ ਹੈ ਇੰਟੈਂਸ ਨੇ ।

https://www.instagram.com/p/B2TbMo6ApZN/

ਇਸ ਗੀਤ ਨੂੰ ਅੰਮ੍ਰਿਤ ਮਾਨ 18  ਅਕਤੂਬਰ ਨੂੰ ਸਰੋਤਿਆਂ ਦੇ ਰੁਬਰੂ ਕਰਨਗੇ ।ਅੰਮ੍ਰਿਤ ਮਾਨ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤ ਮਾਨ ਨੇ ਕਈ ਹਿੱਟ ਗੀਤਾਂ ਨਾਲ ਪੰਜਾਬੀ ਇੰਡਸਟਰੀ ਨੂੰ ਨਵਾਜ਼ਿਆ ਹੈ ਅਤੇ ਉਹ ਪੰਜਾਬੀ ਫ਼ਿਲਮਾਂ 'ਚ ਵੀ ਨਜ਼ਰ ਆ ਚੁੱਕੇ ਨੇ। ਜਿਸ 'ਚ ਲੌਂਗ ਲਾਚੀ,ਆਟੇ ਦੀ ਚਿੜੀ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ ।

ਹੋਰ ਵੇਖੋ

Related Post