ਰਣਜੀਤ ਬਾਵਾ ਨੇ ਇਸ ਲੋਕ ਗੀਤ ਨੂੰ ਏਨ੍ਹਾਂ ਗਾਇਆ ਕਿ ਹਮੇਸ਼ਾ ਲਈ ਜੁੜ ਗਿਆ ਨਾਮ ਦੇ ਨਾਲ

By  Aaseen Khan July 30th 2019 12:50 PM

ਰਣਜੀਤ ਬਾਜਵਾ ਜਿਹੜੇ ਲੋਕ ਗੀਤ 'ਬਾਵਾ' ਗਾਉਂਦੇ ਗਾਉਂਦੇ ਬਾਜਵਾ ਤੋਂ ਬਾਵਾ ਹੋ ਗਏ। ਜੀ ਹਾਂ ਰਣਜੀਤ ਬਾਵਾ ਜਿੱਥੇ ਵੀ ਲਾਈਵ ਸ਼ੋਅ ਲਗਾਉਂਦੇ ਹਨ ਉਹਨਾਂ ਦੇ ਕੋਲੋਂ ਗੀਤ ਮਿੱਟੀ ਦਾ ਬਾਵਾ ਸੁਣਨ ਨੂੰ ਜ਼ਰੂਰ ਮਿਲਦਾ ਹੈ। ਇਸ ਗੀਤ ਨਾਲ ਉਹਨਾਂ ਦਾ ਰਿਸ਼ਤਾ ਹੁਣ ਤੋਂ ਨਹੀਂ ਬਲਕਿ ਸਕੂਲ ਸਮੇਂ ਤੋਂ ਹੈ। ਰਣਜੀਤ ਬਾਵਾ ਨੇ ਇੱਕ ਵੀਡੀਓ ਸਾਂਝੀ ਕਰਦੇ ਹੋਏ ਲਿਖਿਆ ਹੈ ਕਿ "ਮੈਂ ਇਸ ਲੋਕ ਗੀਤ ਦੇ ਨਾਲ ਵੱਡਾ ਹੋਇਆ, ਸਕੂਲ ਪੜ੍ਹਦਾ ਸੀ ਜਦੋਂ ਪਹਿਲੀ ਵਾਰ ਗਾਇਆ ਸੀ ਫਿਰ ਉਸ ਤੋਂ ਬਾਅਦ ਕਾਲਜ ਤੇ ਫਿਰ ਯੂਨੀਵਰਸਿਟੀ ਫਿਰ ਮੇਰਾ ਨਾਮ ਹੀ ਬਾਵਾ ਪੈ ਗਿਆ। ਇਸ ਕਰਕੇ ਰਣਜੀਤ ਬਾਵਾ ਬਣਿਆ। ਸ਼ੁਕਰ ਬਾਬਾ ਜੀ ਦਾ ਜਿੰਨ੍ਹਾਂ ਨੇ ਇਸ ਕਾਬਿਲ ਕੀਤਾ ਕਿ ਸਟੇਜ 'ਤੇ ਖੜ੍ਹਨ ਜੋਗਾ ਕਰ ਦਿੱਤਾ।"

 

View this post on Instagram

 

Main Es lok Geet de Naal Vadda hoya ??School parhda c jdo pehli var gaya c fir osto baad college nd Fir University ??Fir Mera Naam E Bawa pe gya ?Es krke Ranjit Bawa banya ??Sukar baba ji da jina ne es kabil kita k Stage te Khadan jiga kr ditaa ?? #mittidabawa #cyprus #lokgeet #love #pubjabi

A post shared by Ranjit Bawa (@ranjitbawa) on Jul 29, 2019 at 6:43pm PDT

‘ਜੱਟ ਦੀ ਅਕਲ’ ਗਾਣੇ ਨਾਲ ਪੰਜਾਬੀ ਇੰਡਸਟਰੀ ‘ਚ ਕਦਮ ਰੱਖਣ ਵਾਲੇ ਰਣਜੀਤ ਬਾਵਾ ਦੇ ਪਹਿਲੇ ਗੀਤ ਨੂੰ ਦਰਸ਼ਕਾਂ ਵੱਲੋਂ ਮਕਬੂਲੀਅਤ ਮਿਲੀ ਅਤੇ ਉਸ ਤੋਂ ਬਾਅਦ ਸ਼ੁਰੂ ਹੋ ਗਿਆ ਰਣਜੀਤ ਸਿੰਘ ਬਾਜਵਾ ਤੋਂ ਰਣਜੀਤ ਬਾਵਾ ਦਾ ਸਫ਼ਰ। ਪੰਜਾਬੀ ਲੋਕ ਗੀਤ ‘ਬੋਲ ਮਿੱਟੀ ਦਿਆ ਬਾਵਿਆ’ ਗਾਣੇ ਨੇ ਰਣਜੀਤ ਬਾਵਾ ਨੂੰ ਅਜਿਹੀ ਪਹਿਚਾਣ ਦਿੱਤੀ ਕਿ ਉਹਨਾਂ ਦੇ ਨਾਮ ਦੇ ਨਾਲ ਹੀ ਜੁੜ ਗਿਆ। ਰਣਜੀਤ ਬਾਵਾ ਦੀ ਗਾਇਕੀ ਨੂੰ ਅੱਜ ਹਰ ਕੋਈ ਸੁਣਦਾ ਹੈ ਅਤੇ ਪਸੰਦ ਕਰਦਾ ਹੈ।

ਹੋਰ ਵੇਖੋ  :ਕੁਲਦੀਪ ਮਾਣਕ ਤੋਂ ਮਿਲੇ ਥਾਪੜੇ ਨੇ ਬਣਾਇਆ ਰੇਸ਼ਮ ਅਨਮੋਲ ਨੂੰ 'ਦ ਕਿੰਗ ਆਫ ਸਟੇਜ', ਜਨਮਦਿਨ 'ਤੇ ਜਾਣੋ ਉਹਨਾਂ ਦੇ ਜ਼ਿੰਦਗੀ ਬਾਰੇ

 

View this post on Instagram

 

Yaar Yaaran Da te Mapya Da Ladla .... ...??

A post shared by Ranjit Bawa (@ranjitbawa) on Jul 22, 2019 at 8:01pm PDT

ਰਣਜੀਤ ਬਾਵਾ ਗਾਇਕੀ ਦੇ ਨਾਲ ਨਾਲ ਅਦਾਕਾਰੀ 'ਚ ਵੀ ਕਾਮਯਾਬੀ ਹਾਸਿਲ ਕਰ ਚੁੱਕੇ ਹਨ। ਸਰਵਣ, ਵੇਖ ਬਰਾਤਾਂ ਚੱਲੀਆਂ, ਭਲਵਾਨ ਸਿੰਘ, ਖਿੱਦੋ ਖੂੰਡੀ, ਮਿਸਟਰ ਐਂਡ ਮਿਸਿਜ਼ 420 ਰਿਟਰਨਜ਼, ਅਤੇ ਇਸੇ ਸਾਲ ਆਈ ਫ਼ਿਲਮ ਹਾਈ ਐਂਡ ਯਾਰੀਆਂ ‘ਚ ਰਣਜੀਤ ਬਾਵਾ ਦੀ ਅਦਾਕਾਰੀ ਦੀਆਂ ਤਰੀਫਾਂ ਹੀ ਹੁੰਦੀਆਂ ਆ ਰਹੀਆਂ ਹਨ।ਆਉਣ ਵਾਲੇ ਸਮੇਂ 'ਚ ਰਣਜੀਤ ਬਾਵਾ ਗੁਰੂ ਰੰਧਾਵਾ ਵੱਲੋਂ ਪ੍ਰੋਡਿਊਸ ਕੀਤੀ ਜਾ ਰਹੀ ਫ਼ਿਲਮ ਤਾਰਾ ਮੀਰਾ 'ਚ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।

Related Post