ਅੱਜ ਹੈ ‘ਪਿਆਰੀ-ਪਿਆਰੀ ਦੋ ਅੱਖੀਆਂ’ ਫੇਮ ਗਾਇਕਾ ਬੌਬੀ ਲਾਇਲ ਦਾ ਬਰਥਡੇਅ, ਕਲਾਕਾਰ ਤੇ ਫੈਨਜ਼ ਦੇ ਰਹੇ ਨੇ ਜਨਮ ਦਿਨ ਦੀਆਂ ਮੁਬਾਰਕਾਂ

By  Lajwinder kaur August 5th 2020 03:53 PM

ਪੰਜਾਬੀ ਮਿਊਜ਼ਿਕ ਜਗਤ ਦੀ ਖ਼ੂਬਸੂਰਤ ਤੇ ਸੁਰੀਲੀ ਗਾਇਕਾ ਬੌਬੀ ਲਾਇਲ ਜੋ ਕਿ ਅੱਜ ਆਪਣਾ ਜਨਮ ਦਿਨ ਮਨਾ ਰਹੇ ਨੇ । ਉਨ੍ਹਾਂ ਦੇ ਚਾਹੁਣ ਵਾਲੇ ਤੇ ਮਨੋਰੰਜਨ ਜਗਤ ਦੇ ਕਲਾਕਾਰ ਬਰਥਡੇਅ ਵਿਸ਼ ਕਰ ਰਹੇ ਨੇ ।

ਹੋਰ ਵੇਖੋ : ਸ਼ਹਿਨਾਜ਼ ਗਿੱਲ ਨੇ ਲਾਈਵ ਸੈਸ਼ਨ ‘ਚ ਸਿਧਾਰਥ ਸ਼ੁਕਲਾ ਦੀ ਇਸ ਚੀਜ਼ ਉੱਤੇ ਜਤਾਇਆ ਹੱਕ, ਨੋਕ-ਝੋਕ ਕਰਦੇ ਆਏ ਨਜ਼ਰ, ਖੂਬ ਵਾਇਰਲ ਹੋ ਰਿਹਾ ਹੈ ਇਹ ਵੀਡੀਓ

‘ਪਿਆਰੀ-ਪਿਆਰੀ ਦੋ ਅੱਖੀਆਂ’ ਫੇਮ ਸਿੰਗਰ ਬੌਬੀ  ਲਾਇਲ ਜੋ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ ।

ਹਾਲ ਹੀ ਚ ਉਹ ‘ਓਹ ਚਾਹਤ ਹੈ ਮੇਰੀ’ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ । ਇਸ ਗੀਤ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ । ਇਸ ਤੋਂ ਪਹਿਲਾਂ ਵੀ ਉਹ ਬਲੇਮ, ਹੀਰੋ, HAZEL EYES, ਟੀ ਸੁਨਾਮੀ ਵਰਗੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਟਸਰੀ ਨੂੰ ਦੇ ਚੁੱਕੇ ਨੇ । ਇਸ ਤੋਂ ਇਲਾਵਾ ਉਹ ਪੀਟੀਸੀ ਪੰਜਾਬੀ ਦੇ ਰਿਆਲਟੀ ਸ਼ੋਅ ‘ਚ ਬਤੌਰ ਜੱਜ ਦੀ ਭੂਮਿਕਾ ਵੀ ਨਿਭਾ ਚੁੱਕੇ ਨੇ ।

Related Post