ਗੁਰੂ ਤੇ ਚੇਲਾ ਕਰ ਰਹੇ ਨੇ ਵਿਦੇਸ਼ੀ ਧਰਤੀ ‘ਤੇ ਮਸਤੀ, ਗੈਰੀ ਸੰਧੂ ਨੇ ਸਾਂਝੀ ਕੀਤੀ ਤਸਵੀਰ

By  Lajwinder kaur November 1st 2019 10:00 AM

ਗੈਰੀ ਸੰਧੂ ਜੋ ਕਿ ਆਪਣੇ ਨਵੇਂ ਗੀਤ ਬੋਤਲ ਨਾਲ ਦਰਸ਼ਕਾਂ ਦੇ ਸਨਮੁਖ ਹੋ ਚੁੱਕੇ ਹਨ। ਉਨ੍ਹਾਂ ਦਾ ਨਵਾਂ ਗੀਤ ਟਰੈਂਡਿੰਗ ‘ਚ  ਤਾਂ ਛਾਇਆ ਹੀ ਹੋਇਆ ਹੈ ਤੇ ਨਾਲ ਹੀ ਨੌਜਵਾਨਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ।

 

View this post on Instagram

 

A post shared by Garry Sandhu (@officialgarrysandhu) on Oct 31, 2019 at 7:41am PDT

ਹੋਰ ਵੇਖੋ:ਮਿਲਿੰਦ ਗਾਬਾ ਨੇ ਚਲਦੇ ਲਾਈਵ ਮਿਊਜ਼ਿਕ ਸ਼ੋਅ ਦੌਰਾਨ ਉਤਾਰੀ ਟੀ-ਸ਼ਰਟ, ਦੇਖੋ ਵੀਡੀਓ

ਗੈਰੀ ਸੰਧੂ ਨੇ ਆਪਣੇ ਇੰਸਟਾਗ੍ਰਾਮ ਉੱਤੇ ਆਪਣੀ ਜੀ ਖ਼ਾਨ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਉਨ੍ਹਾਂ ਨੇ ਕੋਈ ਕੈਪਸ਼ਨ ਤਾਂ ਨਹੀਂ ਦਿੱਤੀ ਪਰ ਫੋਟੋ ‘ਚ ਦੋਵੇਂ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ। ਗੈਰੀ ਸੰਧੂ ਆਪਣੇ ਚੇਲੇ ਜੀ ਖ਼ਾਨ ਨੂੰ ਮੋਢਿਆਂ ਉੱਤੇ ਬਿਠਾਉਣ ਦੀ ਕੋਸ਼ਿਸ਼ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਪੋਸਟ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਜੀ ਖ਼ਾਨ ਦੀ ‘ਬੋਤਲ’ ਗਾਣੇ ਉੱਤੇ ਭੰਗੜੇ ਪਾਉਂਦੇ ਹੋਇਆ ਦਾ ਵੀਡੀਓ ਵੀ ਆਪਣੇ ਸੋਸ਼ਲ ਮੀਡੀਆ ਉੱਤੇ ਸਾਂਝਾ ਕੀਤਾ ਹੈ।

ਗੈਰੀ ਸੰਧੂ ਵਾਂਗ ਜੀ ਖ਼ਾਨ ਵੀ ਬੁਲੰਦ ਆਵਾਜ਼ ਦੇ ਮਾਲਿਕ ਨੇ। ਉਹ ਵੀ ਆਪਣੀ ਮਿਹਨਤ ਸਦਕਾ ਸਫਲਤਾ ਦੀ ਬੁਲੰਦੀਆਂ ਨੂੰ ਛੂਹ ਰਹੇ ਹਨ। ਜੀ ਖ਼ਾਨ ‘ਮੁੰਡੇ ਚੰਡੀਗੜ੍ਹ ਸ਼ਹਿਰ ਦੇ’, ‘ਫਾਸਲੇ’, ‘ਰੋਏ ਆਂ’, ‘ਗੋਰਾ ਰੰਗ’ ਵਰਗੇ ਗੀਤਾਂ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਵੱਖਰੀ ਜਗ੍ਹਾ ਬਣਾ ਚੁੱਕੇ ਹਨ।

Related Post