ਗੁਰੀ ਕਿਸ ਦਾ ਬਣਿਆ ‘ਨਿਰਾ ਇਸ਼ਕ’, ਦੇਖੋ ਵੀਡੀਓ

By  Lajwinder kaur December 27th 2018 11:38 AM -- Updated: December 27th 2018 11:46 AM

ਪੰਜਾਬੀ ਇੰਡਸਟਰੀ ਜੋ ਕਿ ਮਨੋਰੰਜਨ ‘ਚ ਅੱਗੇ ਵੱਧ ਰਹੀ ਹੈ। ਪੰਜਾਬੀ ਕਲਾਕਾਰਾਂ ਨੇ ਪੰਜਾਬੀ ਇੰਡਸਟਰੀ ਨੂੰ ਵੱਖਰੇ ਮੁਕਾਮ ਤੱਕ ਪਹੁੰਚਾ ਦਿੱਤਾ ਹੈ। ਗੱਲ ਕਰਦੇ ਹਾਂ ਪੰਜਾਬੀ ਗਾਇਕ ਗੁਰੀ ਦੀ, ਜਿਹਨਾਂ ਨੇ ਵੱਖ-ਵੱਖ ਗੀਤਾਂ ਨਾਲ ਲੋਕਾਂ ਦੇ ਦਿਲਾਂ 'ਚ ਖਾਸ ਪਛਾਣ ਬਣਾ ਲਈ ਹੈ। ਹਾਲ ਹੀ 'ਚ ਗੁਰੀ ਦਾ ਇੱਕ ਨਵਾਂ ਗੀਤ 'ਨਿਰਾ ਇਸ਼ਕ' ਰਿਲੀਜ਼ ਹੋਇਆ ਹੈ।

https://www.instagram.com/p/Br2bzVQBeVk/

ਹੋਰ ਵੇਖੋ: ਬੋਹੇਮੀਆ ਨੇ ਮੰਗੀ ਮਾਫੀ, ਦੇਖੋ ਵੀਡੀਓ

ਪੰਜਾਬੀ ਸਿੰਗਰ ਗੁਰੀ ਜਿਹਨਾਂ ਨੇ ਸੋਸ਼ਲ ਮੀਡੀਆ ਤੇ ਕਲਿੱਪ ਨੂੰ ਆਪਣੇ ਫੈਨਜ਼ ਦੇ ਨਾਲ ਸ਼ੇਅਰ ਕਰਦੇ ਹੋਏ ਦੱਸਿਆ ਹੈ ਕਿ ‘ਨਿਰਾ ਇਸ਼ਕ’ ਰਿਲੀਜ਼ ਹੋ ਚੁੱਕਿਆ ਹੈ।

Punjabi Singer Guri New Song Nira Ishq Released ਗੁਰੀ ਕਿਸ ਦਾ ਬਣਿਆ ‘ਨਿਰਾ ਇਸ਼ਕ’, ਦੇਖੋ ਵੀਡੀਓ

ਇਹ ਗੀਤ 26 ਦਸੰਬਰ ਨੂੰ ਯੂ-ਟਿਊਬ 'ਤੇ ਰਿਲੀਜ਼ ਹੋਇਆ। ਇਸ ਗੀਤ ਨੂੰ ਗੁਰੀ ਨੇ ਆਪਣੀ ਦਿਲਕਸ਼ ਆਵਾਜ਼ ਨਾਲ ਸ਼ਿੰਗਾਰਿਆ ਹੈ। ਉਹਨਾਂ ਨੇ ਬਹੁਤ ਰੀਝ ਨਾਲ ਗੀਤ ਦੇ ਬੋਲਾਂ ਨੂੰ ਪੇਸ਼ ਕੀਤਾ ਹੈ। ਜੇ ਗੱਲ ਕਰੀਏ ਵੀਡੀਓ ਦੀ ਤਾਂ ਉਸ ਨੂੰ ਵੀ ਬਹੁਤ ਵਧੀਆ ਬਣਾਇਆ ਗਿਆ ਹੈ। ਇਸ ਗੀਤ ਦੀ ਵੀਡੀਓ ਨੂੰ ਖੂਬਸਰੂਤ ਲੋਕੇਸ਼ਨ ‘ਤੇ ਸ਼ੂਟ ਕੀਤਾ ਗਿਆ ਹੈ।

https://www.youtube.com/watch?v=VO7Vu207-e8

ਹੋਰ ਵੇਖੋ: ‘ਸਿੰਬਾ’ ਦੀ ਸਪੈਸ਼ਲ ਸਕ੍ਰੀਨਿੰਗ ‘ਚ ਪਹੁੰਚੇ ਫਿਲਮੀ ਸਿਤਾਰੇ

‘ਨਿਰਾ ਇਸ਼ਕ’ ਗੀਤ ਸਰੋਤਿਆਂ ਨੂੰ ਬਹੁਤ ਜ਼ਿਆਦਾ ਪਸੰਦ ਆ ਰਿਹਾ ਹੈ। ‘ਨਿਰਾ ਇਸ਼ਕ’ ਗੀਤ ਰਿਲੀਜ਼ ਹੋਣ ਤੋਂ ਬਾਅਦ ਟਰੈਂਡਿੰਗ ‘ਚ ਨੰਬਰ ਇੱਕ ‘ਤੇ ਚੱਲ ਰਿਹਾ ਹੈ। ਇਸ ਗੀਤ ਚ ਪਿਆਰ ਕਰਨ ਵਾਲਿਆਂ ਦੀ ਨੋਕ-ਝੋਕ ਨੂੰ ਪੇਸ਼ ਕੀਤਾ ਗਿਆ। ਗੁਰੀ ਨੇ ਮੁਟਿਆਰਾ ਦੇ ਦਿਲ ਦੇ ਹਾਲ ਨੂੰ ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ ਹੈ। ਇਸ ਗੀਤ ਨੂੰ ਕੰਪੋਜ਼ ਵੀ ਗੁਰੀ ਨੇ ਕੀਤਾ ਹੈ ਤੇ ਬੋਲ ਵੀ ਖੁਦ ਗੁਰੀ ਨੇ ਲਿਖੇ ਹਨ ਤੇ ‘ਨਿਰਾ ਇਸ਼ਕ’ ਦਾ ਸੰਗੀਤ ਸ਼ੈਰੀ ਨੈਕਸਸ ਨੇ ਦਿੱਤਾ ਹੈ। ਇਸ ਗੀਤ ਨੂੰ ‘ਗੀਤ ਐੱਮਪੀ3’ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ।

Related Post