ਲਾਕਡਾਊਨ ਦੌਰਾਨ ਗੁਰਲੇਜ਼ ਅਖਤਰ ਆਪਣੇ ਬੇਟੇ ਦਾਨਵੀਰ ਨਾਲ ਕੁਝ ਇਸ ਤਰ੍ਹਾਂ ਕਰ ਰਹੇ ਨੇ ਮਸਤੀ, ਦੇਖੋ ਵੀਡੀਓ

By  Lajwinder kaur May 5th 2020 11:03 AM -- Updated: May 5th 2020 03:01 PM

ਲਾਕਡਾਊਨ ਦੇ ਚੱਲਦੇ ਸਾਰੇ ਪੰਜਾਬੀ ਕਲਾਕਾਰ ਵੀ ਆਪੋ ਆਪਣੇ ਘਰਾਂ ‘ਚ ਆਪਣੇ ਪਰਿਵਾਰਾਂ ਦੇ ਨਾਲ ਇਸ ਸਮੇਂ ਦਾ ਲੁਤਫ਼ ਉਠਾ ਰਹੇ ਨੇ । ਜਿਸਦੇ ਚੱਲਦੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਬਾਕਮਾਲ ਦੀ ਗਾਇਕਾ ਗੁਰਲੇਜ਼ ਅਖ਼ਤਰ ਵੀ ਆਪਣੇ ਪਰਿਵਾਰ ਦੇ ਨਾਲ ਸਮਾਂ ਬਿਤਾ ਰਹੇ ਨੇ । ਜੀ ਹਾਂ ਉਨ੍ਹਾਂ ਨੇ ਆਪਣਾ ਇੱਕ ਵੀਡੀਓ ਆਪਣੇ ਬੇਟੇ ਦਾਨਵੀਰ ਦੇ ਨਾਲ ਸ਼ੇਅਰ ਕੀਤਾ ਹੈ, ਜਿਸ ‘ਚ ਮਾਂ-ਪੁੱਤ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਨੇ ।

 

View this post on Instagram

 

Having gud time with my son??❤️@singhdaanveer

A post shared by Gurlej Akhtar (@gurlejakhtarmusic) on May 4, 2020 at 6:00am PDT

ਇਸ ਵੀਡੀਓ ‘ਚ ਉਹ ਸੁਰਿੰਦਰ ਕੌਰ ਤੇ ਰੰਗੀਲਾ ਜੱਟ ਹੋਰਾਂ ਦਾ ਡਿਊਟ ਸੌਂਗ ‘ਮੱਛਰਦਾਨੀ’ ‘ਤੇ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ । ਦਰਸ਼ਕਾਂ ਵੱਲੋਂ ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ । ਵੱਡੀ ਗਿਣਤੀ ‘ਚ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ ਤੇ ਕਈ ਕਮੈਂਟਸ ਵੀ ਆ ਚੁੱਕੇ ਨੇ । ਗੁਰਲੇਜ਼ ਅਖ਼ਤਰ ਅਕਸਰ ਹੀ ਆਪਣੇ ਪੁੱਤ ਦੇ ਨਾਲ ਵੀਡੀਓਜ਼ ਤੇ ਫੋਟੋਆਂ ਆਪਣੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੇ ਰਹਿੰਦੇ ਨੇ ।

ਜੇ ਗੱਲ ਕਰੀਏ ਗੁਰਲੇਜ਼ ਅਖ਼ਤਰ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਜਿਵੇਂ ਮੁੱਛ, ਲਾਈਫ ਸਟਾਈਲ ਮੋਟੀ ਮੋਟੀ ਅੱਖ, ਕਲੀ ਰੇਂਜ, ਜੱਟਵਾਦ, ਦੱਬਦਾ ਕਿੱਥੇ ਆ ਵਰਗੇ ਕਈ ਸੁਪਰ ਹਿੱਟ ਦੇ ਚੁੱਕੇ ਨੇ । ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ‘ਚ ਵੀ ਗੀਤ ਗਾ ਚੁੱਕੇ ਨੇ ।

 

Related Post