ਪੰਜਾਬੀ ਗਾਇਕਾ ਗੁਰਲੇਜ ਅਖਤਰ ਨੇ ਪਤੀ ਨਾਲ ਸ਼ੇਅਰ ਕੀਤੀ ਖੂਬਸੂਰਤ ਤਸਵੀਰ, ਫੈਨਜ਼ ਨੂੰ ਆ ਰਹੀ ਪਸੰਦ

By  Pushp Raj March 17th 2022 10:20 AM -- Updated: March 17th 2022 09:54 AM

ਮਸ਼ਹੂਰ ਪੰਜਾਬੀ ਗਾਇਕ ਗੁਰਲੇਜ ਅਖਤਰ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਫੈਨਜ਼ ਨਾਲ ਆਪਣੀ ਵੀਡੀਓਜ਼ ,ਗੀਤ ਤੇ ਤਸਵੀਰਾਂ ਆਦਿ ਆਦਿ ਸ਼ੇਅਰ ਕਰਦੀ ਰਹਿੰਦੀ ਹੈ। ਹੁਣ ਗੁਰਲੇਜ ਨੇ ਪਤੀ ਨਾਲ ਬੇਹੱਦ ਖੂਬਸੂਰਤ ਤਸਵੀਰ ਸ਼ੇਅਰ ਕੀਤੀ ਹੈ। ਉਨ੍ਹਾਂ ਦੇ ਫੈਨਜ਼ ਇਸ ਤਸਵੀਰ ਨੂੰ ਬਹੁਤ ਪਸੰਦ ਕਰ ਰਹੇ ਹਨ।

ਹੁਣ ਗੁਰਲੇਜ਼ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ। ਇਸ ਵਿੱਚ ਉਹ ਆਪਣੇ ਪਤੀ ਕੁਲਵਿੰਦਰ ਕੈਲੀ ਨਾਲ ਖੂਬਸੂਰਤ ਅੰਦਾਜ਼ ਵਿੱਚ ਪੋਜ਼ ਦਿੰਦੀ ਹੋਈ ਨਜ਼ਰ ਆ ਰਹੀ ਹੈ।

ਤਸਵੀਰ ਵਿੱਚ ਤੁਸੀਂ ਗਰਲੇਜ ਨੂੰ ਇਸ ਮਹਿਰੂਨ ਰੰਗ ਦੇ ਖੂਬਸੂਰਤ ਸੂਟ ਵਿੱਚ ਵੇਖ ਸਕਦੇ ਹੋ। ਇਸ ਦੇ ਨਾਲ ਉਸ ਦੇ ਪਤੀ ਨੇ ਬਲੈਕ ਬਲੇਜ਼ਰ ਅਤੇ ਬਲੈਕ ਪੈਂਟ ਤੇ ਮੈਚਿੰਗ ਬੂਟ ਪਾਏ ਹਨ। ਕੁਲਵਿੰਦਰ ਨੇ ਗੁਰਲੇਜ ਨਾਲ ਮੈਚਿੰਗ ਕਰਦਿਆਂ ਉਸ ਦੇ ਸੂਟ ਦੇ ਰੰਗ ਵਾਂਗ ਮਹਿਰੂਨ ਰੰਗ ਦੀ ਪੱਗ ਸਜਾਈ ਹੋਈ ਹੈ।

ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਨੇ ਕੈਪਸ਼ਨ ਵਿੱਚ ਲਿਖਿਆ, "? #BetterHalf ❤️ @kulwinder_kally ? Fans Love?'

ਫੈਨਜ਼ ਗੁਰਲੇਜ ਅਖਤਰ ਦੀ ਇਸ ਤਸਵੀਰ ਨੂੰ ਬਹੁਤ ਪਸੰਦ ਕਰ ਰਹੇ ਹਨ। ਵੱਡੀ ਗਿਣਤੀ ਵਿੱਚ ਫੈਨਜ਼ ਨੇ ਗੁਰਲੇਜ਼ ਦੀ ਇਸ ਪੋਸਟ ਉੱਤੇ ਹਾਰਟ ਈਮੋਜੀਸ ਬਣਾਏ ਹਨ ਤੇ ਕਮੈਂਟ ਕੀਤੇ ਹਨ। ਕਈ ਸੋਸ਼ਲ ਮੀਡੀਆ ਯੂਜ਼ਰਸ ਨੇ ਗੁਰਲੇਜ ਦੀ ਗਾਇਕੀ ਤੇ ਉਸ ਦੇ ਖੁਲ੍ਹ ਕੇ ਜ਼ਿੰਦਗੀ ਜਿਉਣ ਦੀ ਸ਼ਲਾਘਾ ਕੀਤੀ।

ਹੋਰ ਪੜ੍ਹੋ : ਗਾਇਕਾ ਗੁਰਲੇਜ ਅਖਤਰ ਨੇ ‘ਕੱਚਾ ਬਦਾਮ’ ਗੀਤ ‘ਤੇ ਕੀਤੀ ਖੂਬ ਮਸਤੀ, ਵੀਡੀਓ ਗਾਇਕਾ ਨੇ ਕੀਤਾ ਸਾਂਝਾ

ਜੇਕਰ ਵਰਕ ਫਰੰਟ ਦੀ ਗੱਲ ਕਰੀਏ ਤਾਂ ਗੁਰਲੇਜ ਹੁਣ ਤੱਕ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਗੁਰਲੇਜ ਅਖਤਰ ਨੇ ਹਰ ਪੰਜਾਬੀ ਗਾਇਕ ਨਾਲ ਕੰਮ ਕੀਤਾ ਹੈ।

ਗੁਰਲੇਜ ਅਖਤਰ ਨੇ ਨਿੱਕੀ ਉਮਰੇ ਹੀ ਗਾਇਕੀ ਸ਼ੁਰੂ ਕਰ ਦਿੱਤੀ ਸੀ। ਕਿਉਂਕਿ ਗੁਰਲੇਜ ਅਖਤਰ ਬਹੁਤ ਛੋਟੀ ਸੀ ਜਦੋਂ ਉਨ੍ਹਾਂ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ ਸੀ । ਉਨ੍ਹਾਂ ਦਾ ਪੂਰਾ ਪਰਿਵਾਰ ਗਾਇਕੀ ਨੂੰ ਸਮਰਪਿਤ ਹੈ ।ਉਨ੍ਹਾਂ ਦੇ ਪਤੀ ਕੁਲਵਿੰਦਰ ਕੈਲੀ ਵੀ ਵਧੀਆ ਗਾਇਕ ਹਨ । ਦੋਵਾਂ ਨੇ ਇੱਕਠਿਆਂ ਕਈ ਗੀਤ ਗਾਏ ਹਨ।

 

View this post on Instagram

 

A post shared by Gurlej Akhtar (@gurlejakhtarmusic)

Related Post