ਗਾਇਕਾ ਗੁਰਲੇਜ ਅਖਤਰ ਨੇ ‘ਕੱਚਾ ਬਦਾਮ’ ਗੀਤ ‘ਤੇ ਕੀਤੀ ਖੂਬ ਮਸਤੀ, ਵੀਡੀਓ ਗਾਇਕਾ ਨੇ ਕੀਤਾ ਸਾਂਝਾ
ਗਾਇਕਾ ਗੁਰਲੇਜ ਅਖਤਰ ਨੇ ‘ਕੱਚਾ ਬਦਾਮ’ ਗੀਤ ‘ਤੇ ਕੀਤੀ ਖੂਬ ਮਸਤੀ, ਵੀਡੀਓ ਗਾਇਕਾ ਨੇ ਕੀਤਾ ਸਾਂਝਾ
ਕੱਚਾ ਬਦਾਮ ਗੀਤ ਦਾ ਜਾਦੂ ਅੱਜ ਕੱਲ੍ਹ ਹਰ ਕਿਸੇ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ । ਇਸ ਗੀਤ ਨੂੰ ਦੇਸ਼ ਹੀ ਨਹੀਂ ਦੁਨੀਆ ‘ਚ ਸੰਗੀਤ ਨੂੰ ਪਿਆਰ ਕਰਨ ਵਾਲੇ ਹਰ ਸ਼ਖਸ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਇਸ ‘ਤੇ ਰੀਲਸ ਬਣਾਈਆਂ ਜਾ ਰਹੀਆਂ ਹਨ । ਹੁਣ ਪੰਜਾਬੀ ਇੰਡਸਟੀ ਦੀ ਮਸ਼ਹੂਰ ਗਾਇਕਾ ਗੁਰਲੇਜ ਅਖਤਰ (Gurlej Akhtar) ਨੇ ਵੀ ਕੱਚਾ ਬਦਾਮ (Kacha Badam) ਗੀਤ ‘ਤੇ ਵੀਡੀਓ ਬਣਾਇਆ ਹੈ ।ਇਸ ਵੀਡੀਓ ‘ਚ ਉਹ ਕੱਚਾ ਬਦਾਮ ਗੀਤ ‘ਤੇ ਮਸਤੀ ਕਰਦੀ ਹੋਈ ਦਿਖਾਈ ਦੇ ਰਹੀ ਹੈ । ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਪ੍ਰਸ਼ੰਸਕਾਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ।
image From instagram
ਹੋਰ ਪੜ੍ਹੋ : ਰੋਹਿਤ ਸ਼ੈੱਟੀ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ 35 ਰੁਪਏ ਕਮਾਉਣ ਵਾਲਾ ਰੋਹਿਤ ਕਿਵੇਂ ਬਣਿਆ ਕਰੋੜਾਂ ਦਾ ਮਾਲਕ
ਇਸ ਵੀਡੀਓ ਨੂੰ ਕੁਝ ਸਮਾਂ ਪਹਿਲਾਂ ਹੀ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤਾ ਹੈ ਅਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਇਸ ਵੀਡੀਓ ‘ਤੇ ਕਮੈਂਟਸ ਕੀਤੇ ਜਾ ਰਹੇ ਹਨ । ਗੁਰਲੇਜ ਅਖਤਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਸ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ । ਗੁਰਲੇਜ ਅਖਤਰ ਅਜਿਹੀ ਗਾਇਕਾ ਹੈ ।
image From instagram
ਜਿਸ ਨੇ ਪੰਜਾਬ ਦੇ ਹਰ ਗਾਇਕ ਦੇ ਨਾਲ ਗੀਤ ਗਾਏ ਹਨ ।ਉਨ੍ਹਾਂ ਨੇ ਬਹੁਤ ਹੀ ਛੋਟੀ ਉਮਰ ‘ਚ ਗਾਉਣਾ ਸ਼ੁਰੂ ਕਰ ਦਿੱਤਾ ਸੀ । ਕਿਉਂਕਿ ਗੁਰਲੇਜ ਅਖਤਰ ਬਹੁਤ ਛੋਟੀ ਸੀ ਜਦੋਂ ਉਨ੍ਹਾਂ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ ਸੀ । ਉਨ੍ਹਾਂ ਦਾ ਪੂਰਾ ਪਰਿਵਾਰ ਗਾਇਕੀ ਨੂੰ ਸਮਰਪਿਤ ਹੈ ।ਉਨ੍ਹਾਂ ਦੇ ਪਤੀ ਕੁਲਵਿੰਦਰ ਕੈਲੀ ਵੀ ਵਧੀਆ ਗਾਇਕ ਹਨ । ਦੋਵਾਂ ਨੇ ਇੱਕਠਿਆਂ ਕਈ ਗੀਤ ਗਾਏ ਹਨ ।ਉਨ੍ਹਾਂ ਦੇ ਦੋਵੇਂ ਭਰਾ ਅਤੇ ਭੈਣ ਜੈਸਮੀਨ ਅਖਤਰ ਵੀ ਵਧੀਆ ਗਾਇਕ ਹਨ ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
