ਹਰਭਜਨ ਮਾਨ ਨੇ ਸ਼ੇਅਰ ਕੀਤਾ ਪੁਰਾਣਾ ਵੀਡੀਓ, ਗਾਇਕ ‘ਪਤਾ ਨੀ ਰੱਬ ਕਿਹੜਿਆਂ ਰੰਗਾਂ ਵਿੱਚ ਰਾਜ਼ੀ’ ਗੀਤ ਗਾਉਂਦੇ ਹੋਏ ਆ ਰਹੇ ਨੇ ਨਜ਼ਰ, ਦਰਸ਼ਕ ਕਰ ਰਹੇ ਨੇ ਖੂਬ ਪਸੰਦ, ਦੇਖੋ ਵੀਡੀਓ

By  Lajwinder kaur March 2nd 2021 04:07 PM -- Updated: March 2nd 2021 04:33 PM

ਪੰਜਾਬੀ ਗਾਇਕ ਹਰਭਜਨ ਮਾਨ ਜੋ ਕਿ ਸ਼ੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਨ੍ਹਾਂ ਨੇ ਆਪਣੇ ਫੇਸਬੁਕ ਪੇਜ਼ ਉੱਤੇ ਪੁਰਾਣੇ ਦਿਨਾਂ ਨੂੰ ਯਾਦ ਕਰਦੇ ਹੋਏ ਇੱਕ ਬਹੁਤ ਖ਼ਾਸ ਵੀਡੀਓ ਪ੍ਰਸ਼ੰਸਕਾਂ ਦ ਨਾਲ ਸਾਂਝੀ ਕੀਤੀ ਹੈ।

harbhajan mann with son avkash mann Image Source – instagram

ਹੋਰ ਪੜ੍ਹੋ : ਸੁੱਖ ਖਰੌੜ ਆਪਣੀ ਵਹੁਟੀ ਦੇ ਨਾਲ ਅਮਰਿੰਦਰ ਗਿੱਲ ਦੇ ਗੀਤ ਉੱਤੇ ਪਾਏ ਭੰਗੜੇ, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਨਵੀਂ ਵਿਆਹੀ ਜੋੜੀ ਦਾ ਇਹ ਡਾਂਸ ਵੀਡੀਓ

inside image of harbhajan mann shared his old video with fans Image Source – Facebook

ਇਸ ਵੀਡੀਓ ‘ਚ ਉਹ ਆਪਣਾ ਮਸ਼ਹੂਰ ਗੀਤ ਪਤਾ ਨੀ ਰੱਬ ਕਿਹੜਿਆਂ ਰੰਗਾਂ ਵਿੱਚ ਰਾਜ਼ੀ ਗਾਉਂਦੇ ਹੋਏ ਦਿਖਾਈ ਦੇ ਰਹੇ ਨੇ। ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ- ‘ਕਈ ਜੱਗ ਤੇ ਹੁਕਮ ਚਲਾ ਤੁਰ ਗਏ

ਕਈ ਖ਼ੁਦ ਨੂੰ ਰੱਬ ਅਖਵਾ ਤੁਰ ਗਏ

ਕਿਸ ਵੇਲੇ ਕਿਹੜੇ ਰਾਹ ਤੁਰ ਗਏ

ਕੋਈ ਪਤਾ ਨਾਂ ਲੱਗਿਆ ਭਾਜੀ।

ਪਤਾ ਨੀ ਰੱਬ ਕਿਹੜਿਆਂ ਰੰਗਾਂ ਵਿੱਚ ਰਾਜ਼ੀ..- ਬਾਬੂ ਸਿੰਘ ਮਾਨ ਮਰਾੜਾਂ ਵਾਲਾ’..ਇੱਕ ਪੁਰਾਣੇ ਸਟੇਜ਼ ਸ਼ੋਅ ਚੋਂ ਇਹ ਏਵਰਗ੍ਰੀਨ ਗੀਤ, ਆਸ ਹੈ ਤੁਸੀਂ ਇਨਜੁਆਏ ਕਰੋਗੇ । ਇਸ ਵੀਡੀਓ ਨੂੰ ਵੱਡੀ ਗਿਣਤੀ ਲੋਕ ਇਸ ਨੂੰ ਦੇਖ ਚੁੱਕੇ ਨੇ ਤੇ 7.1 ਕੇ ਤੋਂ ਵੱਧ ਲਾਈਕਸ ਆ ਚੁੱਕੇ ਨੇ।

duja pass by harbhajan mann's kisani song Image Source – instagram

ਜੇ ਗੱਲ ਕਰੀਏ ਹਰਭਜਨ ਮਾਨ ਦੀ ਵਰਕ ਫਰੰਟ ਦੀ ਤਾਂ ਉਹ ਬੈਕ ਟੂ ਬੈਕ ਕਿਸਾਨੀ ਗੀਤਾਂ ਦੇ ਨਾਲ ਲੋਕਾਂ ਦੇ ਹੌਸਲੇ ਬੁਲੰਦ ਕਰ ਚੁੱਕੇ ਨੇ। ਇਨ੍ਹਾਂ ਸਾਰੇ ਹੀ ਕਿਸਾਨੀ ਗੀਤਾਂ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ। ਉਨ੍ਹਾਂ ਦੀ ਪੀ.ਆਰ ਫ਼ਿਲਮ ਰਿਲੀਜ਼ ਲਈ ਤਿਆਰ ਹੈ । ਬਹੁਤ ਜਲਦ ਇਹ ਫ਼ਿਲਮ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੋਈ ਨਜ਼ਰ ਆਵੇਗੀ।

Related Post