ਹਾਰਡੀ ਸੰਧੂ ਕਰ ਰਹੇ ਨੇ ਖੂਬ ਮਿਹਨਤ ਸ਼ੇਅਰ ਕੀਤੀਆਂ ਕਸਰਤ ਕਰਦਿਆਂ ਦੀਆਂ ਨਵੀਂ ਤਸਵੀਰਾਂ

By  Lajwinder kaur July 10th 2020 11:12 AM

ਪੰਜਾਬੀ ਗਾਇਕ ਹਾਰਡੀ ਸੰਧੂ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਨ੍ਹਾਂ ਨੇ ਆਪਣੀ ਨਵੀਂ ਤਸਵੀਰਾਂ ਸ਼ੇਅਰ ਕੀਤੀਆਂ ਨੇ ।

ਹੋਰ ਵੇਖੋ: ਜਪਜੀ ਖਹਿਰਾ ਨੇ ਸ਼ੇਅਰ ਕੀਤਾ ਆਪਣਾ ਡਾਂਸ ਵੀਡੀਓ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

ਹਾਰਡੀ ਸੰਧੂ ਆਪਣੀ ਬਾਡੀ ‘ਤੇ ਖੂਬ ਮਿਹਨਤ ਕਰ ਰਹੇ ਹਨ । ਉਹ ਅੱਜ ਕੱਲ੍ਹ ਜਿੰਮ ਵਿੱਚ ਖੂਬ ਮਿਹਨਤ ਕਰ ਰਹੇ ਹਨ । ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਆਪਣੀਆਂ ਕੁਝ ਨਵੀਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਹੜੀਆਂ ਕਿ ਜੰਮ ਕੇ ਵਾਇਰਲ ਹੋ ਰਹੀਆਂ ਹਨ । ਇਹਨਾਂ ਫੋਟੋਆਂ ਵਿੱਚ ਹਾਰਡੀ ਸੰਧੂ ਜਿੰਮ ਵਿੱਚ ਵਰਕ ਆਊਟ ਕਰਦੇ ਹੋਏ ਨਜ਼ਰ ਆ ਰਹੇ ਹਨ । ਜੇ ਗੱਲ ਕਰੀਏ ਹਾਰਡੀ ਸੰਧੂ ਦੇ ਵਰਕ ਫਰੰਟ ਦੀ ਤਾਂ ਉਹ ਬਾਲੀਵੁੱਡ ਡਾਇਰੈਕਟਰ ਕਬੀਰ ਖ਼ਾਨ ਦੀ ਫ਼ਿਲਮ ‘83 ‘ਚ ਅਦਾਕਾਰੀ ਕਰਦੇ ਹੋਏ ਦਿਖਾਈ ਦੇਣਗੇ । ਇਹ ਫ਼ਿਲਮ ਹੁਣ ਤੱਕ ਦਰਸ਼ਕਾਂ ਦੇ ਵਿਚਕਾਰ ਹੋਣੀ ਸੀ ਪਰ ਕੋਰੋਨਾ ਕਰਕੇ ਸਿਨਮਾ ਘਰ ਬੰਦ ਨੇ ਤੇ ਫ਼ਿਲਮਾਂ ਦੀ ਰਿਲੀਜ਼ ‘ਤੇ ਰੋਕ ਲੱਗੀ ਹੋਈ ਹੈ । ਜਿਸ ਕਰਕੇ ਮਨੋਰੰਜਨ ਜਗਤ ਨੂੰ ਵੀ ਕੋਰੋਨਾ ਦੀ ਮਾਰ ਝਲਣੀ ਪੈ ਰਹੀ ਹੈ । ਹਾਰਡੀ ਸੰਧੂ ਪੰਜਾਬੀ ਮਿਊਜ਼ਿਕ ਜਗਤ ਚ ਕਾਫੀ ਐਕਟਿਵ ਨੇ ਉਹ ਕਈ ਸੁਪਰ ਹਿੱਟ ਪੰਜਾਬੀ ਗੀਤ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਨੇ ।

Related Post