ਇੰਦਰ ਚਾਹਲ ਆਪਣੇ ਨਵੇਂ ਗੀਤ ‘NISHANIYA’ ਦੇ ਨਾਲ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ, ਗੀਤ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ

By  Lajwinder kaur August 27th 2020 09:01 AM -- Updated: August 26th 2020 09:28 PM

ਪੰਜਾਬੀ ਗਾਇਕ ਇੰਦਰ ਚਾਹਲ ਜੋ ਕਿ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਨੇ । ਉਹ ਨਿਸ਼ਾਨੀਆਂ (Nishaniya) ਟਾਈਟਲ ਹੇਠ ਸੈਡ ਸੌਂਗ ਦੇ ਨਾਲ ਦਰਸ਼ਕਾਂ ਦੇ ਸਨਮੁੱਖ ਹੋਏ ਨੇ ।

ਇਸ ਦਰਦ ਭਰੇ ਗੀਤ ਦੇ ਬੋਲ ਵੀ ਖੁਦ ਇੰਦਰ ਚਾਹਲ ਨੇ ਹੀ ਲਿਖੇ ਨੇ ਤੇ ਮਿਊਜ਼ਿਕ Ar Deep ਨੇ ਦਿੱਤਾ ਹੈ । ਦਾਸ ਫ਼ਿਲਮ ਵੱਲੋਂ ਗੀਤ ਦਾ ਸ਼ਾਨਦਾਰ ਵੀਡੀਓ ਤਿਆਰ ਕੀਤਾ ਹੈ । ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਖੁਦ ਇੰਦਰ ਚਾਹਲ ਤੇ ਪੰਜਾਬੀ ਅਦਾਕਾਰਾ ਸੁਰੀਲੀ । ਇੰਦਰ ਚਾਹਲ ਦੇ ਆਫ਼ੀਸ਼ੀਅਲ ਯੂਟਿਊਬ ਚੈਨਲ ਉੱਤੇ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ ।

ਜੇ ਗੱਲ ਕਰੀਏ ਪੰਜਾਬੀ ਗਾਇਕ ਇੰਦਰ ਚਾਹਲ ਦੀ ਤਾਂ ਉਹ ਇਸ ਤੋਂ ਪਹਿਲਾਂ ਵੀ ਮਾਪਿਆਂ ਦੀ ਧੀ, ਗੱਲ ਕਰਕੇ, ਗੇੜੀ, ਗੋਰਾ ਰੰਗ, ਸੰਗਦੀ ,ਸਾਨੂੰ ਵੀ ਤੇਰੀ ਲੋੜ ਨਹੀਂ, ਸੂਟ ਗੁਲਾਬੀ, ਫਿਕਰ ਨਾ ਕਰੀ, ਟੁੱਟੀ ਯਾਰੀ ਵਰਗੇ ਸੁਪਰ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਨੇ ।

Related Post